ਕੋਰੋਨਾ ਦਾ ਕਹਿਰ, ਕੈਨੇਡਾ ''ਚ ਨਵੇਂ ਪ੍ਰਵਾਸੀ ਦੇਸ਼ ਪਰਤਣ ਲਈ ਹੋਏ ਮਜਬੂਰ

03/08/2021 5:40:19 PM

ਓਟਾਵਾ (ਬਿਊਰੋ): ਕੋਰੋਨਾ ਵਾਇਰਸ ਇਨਫੈਕਸ਼ਨ ਨਾਲ ਕੈਨੇਡਾ ਵੀ ਪ੍ਰਭਾਵਿਤ ਹੋਇਆ ਹੈ। ਕੋਰੋਨਾ ਕਾਰਨ ਪ੍ਰਭਾਵਿਤ ਹੋਈ ਕੈਨੇਡਾ ਦੀ ਅਰਥਵਿਵਸਥਾ ਅਤੇ ਜ਼ਿੰਦਗੀ 'ਤੇ ਪੈਣ ਵਾਲੇ ਨਕਾਰਾਤਮਕ ਅਸਰ ਕਾਰਨ ਕੁਝ ਪ੍ਰਵਾਸੀ ਕੈਨੇਡਾ ਛੱਡਣ ਤੇ ਆਪਣੇ ਮੂਲ ਦੇਸ਼ਾਂ ਨੂੰ ਪਰਤਣ ਲਈ ਮਜਬੂਰ ਹੋ ਗਏ। ਇੱਥੇ ਦੱਸ ਦਈਏ ਕਿ ਕੈਨੇਡਾ ਵਿਚ ਕੋਰੋਨਾ ਦੇ ਹੁਣ ਤੱਕ 886,574 ਮਾਮਲੇ ਸਾਹਮਣੇ ਆਏ ਹਨ ਜਦਕਿ 22,239 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਸਟੈਟੇਸਟਿਕਸ ਕੈਨੇਡਾ ਵੱਲੋਂ ਕਰਵਾਏ ਗਏ ਲੇਬਰ ਫੋਰਸ ਸਰਵੇਅ ਦੇ ਵਿਸ਼ਲੇਸ਼ਣ ਮੁਤਾਬਕ, ਪੰਜ ਸਾਲ ਦੇ ਘੱਟ ਸਮੇਂ ਤੋਂ ਕੈਨੇਡਾ ਰਹਿ ਰਹੇ ਸਥਾਈ ਵਸਨੀਕਾਂ ਦੀ ਗਿਣਤੀ 2020 ਦੇ ਅੰਤ ਤੱਕ ਚਾਰ ਫੀਸਦੀ ਘੱਟ ਕੇ 1,019,000 ਰਹਿ ਗਈ। ਇਹ ਅਜਿਹਾ ਸਰਵੇਖਣ ਹੈ ਜਿਹੜਾ 15 ਤੋਂ 65 ਸਾਲ ਦੇ ਵਰਕਰਾਂ ਦੀ ਗਿਣਤੀ ਉਨ੍ਹਾਂ ਦੇ ਇਮੀਗ੍ਰੇਸ਼ਨ ਸਟੇਟਸ ਤੋਂ ਮਾਪਦਾ ਹੈ। ਪਿਛਲੇ 10 ਸਾਲਾਂ ਦੇ ਮੁਕਾਬਲੇ ਇਸ ਗਿਣਤੀ ਵਿਚ ਔਸਤਨ ਤਿੰਨ ਫੀਸਦੀ ਦਾ ਵਾਧਾ ਹੋਇਆ ਹੈ। ਡਾਟਾ ਅਨੁਸਾਰ ਪਿਛਲੇ ਪੰਜ ਤੋਂ 10 ਸਾਲਾਂ ਦਰਮਿਆਨ ਕੈਨੇਡਾ ਵਿਚ ਸਥਾਈ ਵਸਨੀਕਾਂ ਦੀ ਗਿਣਤੀ ਘੱਟ ਕੇ 2019 ਵਿਚ 1,170,000 ਤੋਂ 2020 ਵਿਚ 1,146,000 ਰਹਿ ਗਈ ਹੈ।

ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ ਨੇ ਟੀਕਾਕਰਨ ਲਈ ਖਰੀਦੀਆਂ ਫਾਈਜ਼ਰ ਵੈਕਸੀਨ ਦੀਆਂ ਖੁਰਾਕਾਂ : ਜੈਸਿੰਡਾ 

ਯੂਨੀਵਰਸਿਟੀ ਆਫ ਕੈਲਗਰੀ ਸਕੂਲ ਆਫ ਪਬਲਿਕ ਪਾਲਿਸੀ ਦੇ ਰਿਸਰਚਰ ਰੌਬਰਟ ਫਾਲਕੋਨਰ ਨੇ ਦੱਸਿਆ ਕਿ ਮੰਦੀ ਦੌਰਾਨ ਪ੍ਰਵਾਸੀਆਂ ਦਾ ਆਪਣੇ ਅਸਲ ਦੇਸ਼ ਪਰਤਣ ਦਾ ਇਹ ਰੁਝਾਨ ਅਸਾਧਾਰਨ ਨਹੀਂ ਹੈ। ਜੇਕਰ ਉਨ੍ਹਾਂ ਦੀ ਨੌਕਰੀ ਚਲੀ ਜਾਂਦੀ ਹੈ ਤਾਂ ਉਹ ਆਪਣੇ ਦੇਸ਼ ਪਰਤ ਕੇ ਆਪਣੇ ਪਰਿਵਾਰ ਨਾਲ ਰਹਿ ਸਕਦੇ ਹਨ ਤੇ ਉਨ੍ਹਾਂ ਨੂੰ ਕਿਰਾਇਆ ਵੀ ਨਹੀਂ ਦੇਣਾ ਹੋਵੇਗਾ। ਉੱਥੇ ਉਨ੍ਹਾਂ ਨੂੰ ਕਈ ਸੋਸ਼ਲ ਕੁਨੈਕਸ਼ਨ ਵੀ ਮਿਲ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਵਿੱਤੀ ਸੰਕਟ ਅਤੇ ਉਸ ਤੋਂ ਬਾਅਦ ਮੰਦੀ ਦੌਰਾਨ 2008 ਤੋਂ 2009 ਦਰਮਿਆਨ ਨਵੇਂ ਪ੍ਰਵਾਸੀਆਂ ਦੀ ਗਿਣਤੀ ਵਿਚ ਤਿੰਨ ਪ੍ਰਤੀਸ਼ਤ ਦੀ ਗਿਰਾਵਟ ਆਈ ਹੈ। 

ਉਨ੍ਹਾਂ ਨੇ ਅੱਗੇ ਕਿਹਾ ਕਿ ਜੇਕਰ ਆਰਥਿਕਤਾ ਜਲਦੀ ਠੀਕ ਨਹੀਂ ਹੁੰਦੀ ਤਾਂ ਬਹੁਤ ਸਾਰੇ ਪ੍ਰਵਾਸੀ ਜਿਹੜੇ ਦੇਸ਼ ਪਰਤ ਚੁੱਕੇ ਹਨ ਉਹ ਵਾਪਸ ਨਹੀਂ ਆ ਸਕਦੇ । ਅਗਸਤ ਵਿਚ ਸਟੈਟੇਸਟਿਕਸ ਕੈਨੇਡਾ ਵੱਲੋਂ ਜਾਰੀ ਕੀਤੇ ਗਏ ਇੱਕ ਅਧਿਐਨ ਮੁਤਾਬਕ ਮਹਾਮਾਰੀ ਦੇ ਸ਼ੁਰੂਆਤੀ ਦਿਨਾਂ ਵਿਚ, ਕੈਨੇਡਾ ਪਹੁੰਚੇ ਨਵੇਂ ਪ੍ਰਵਾਸੀ ਪੈਦਾ ਹੋਏ ਵਰਕਰਜ ਦੇ ਮੁਕਾਬਲੇ ਜ਼ਿਆਦਾ ਬੇਰੁਜ਼ਗਾਰ ਹੋਏ। ਹਾਲਾਂਕਿ ਮਹਾਮਾਰੀ ਕਾਰਨ ਵੀ 2019 ਦੇ ਮੁਕਾਬਲੇ 2020 ਵਿਚ ਕੈਨੇਡਾ ਲਈ ਇਮੀਗ੍ਰੇਸ਼ਨ ਵਿਚ 40 ਫੀਸਦੀ ਦੀ ਕਮੀ ਆਈ ਪਰ ਲਿਬਰਲ ਸਰਕਾਰ ਨੇ ਅਕਤੂਬਰ ਵਿਚ ਇਹ ਐਲਾਨ ਕੀਤਾ ਕਿ ਅਗਲੇ ਤਿੰਨ ਸਾਲਾਂ ਵਿਚ ਕੈਨੇਡਾ 1.2 ਮਿਲੀਅਨ ਨਵੇਂ ਸਥਾਈ ਵਸਨੀਕਾਂ ਨੂੰ ਆਉਣ ਦੀ ਇਜਾਜ਼ਤ ਦੇਵੇਗਾ।ਇਸ ਦੌਰਾਨ ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀਸਿਨੋ ਦੇ ਬੁਲਾਰੇ ਨੇ ਆਖਿਆ ਕਿ ਸਰਕਾਰ ਨੂੰ ਪੂਰੀ ਆਸ ਹੈ ਕਿ ਅਗਲੇ ਤਿੰਨ ਸਾਲਾਂ ਵਿਚ ਉਹ ਇਮੀਗ੍ਰੇਸ਼ਨ ਦੇ ਆਪਣੇ ਟੀਚੇ ਪੂਰੇ ਕਰ ਲਵੇਗੀ।  


Vandana

Content Editor

Related News