ਕੈਨੇਡਾ : ਯੂਕਰੇਨ ਜਹਾਜ਼ ਹਾਦਸੇ ਦੇ ਮ੍ਰਿਤਕਾਂ ਦੀ ਯਾਦ ''ਚ ਸਮਾਰੋਹ ਆਯੋਜਿਤ

Monday, Jan 13, 2020 - 02:55 PM (IST)

ਕੈਨੇਡਾ : ਯੂਕਰੇਨ ਜਹਾਜ਼ ਹਾਦਸੇ ਦੇ ਮ੍ਰਿਤਕਾਂ ਦੀ ਯਾਦ ''ਚ ਸਮਾਰੋਹ ਆਯੋਜਿਤ

ਟੋਰਾਂਟੋ (ਭਾਸ਼ਾ): ਕੈਨੇਡਾ ਵਿਚ ਯੂਕਰੇਨ ਦੇ ਜਹਾਜ਼ ਹਾਦਸੇ ਵਿਚ ਮਾਰੇ ਗਏ 63 ਕੈਨੇਡੀਅਨ ਨਾਗਰਿਕਾਂ ਦੀ ਯਾਦ ਵਿਚ ਇਕ ਸਮਾਰੋਹ ਆਯੋਜਿਤ ਕੀਤਾ ਗਿਆ । ਇਸ ਸਮਾਰੋਹ ਵਿਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਮੇਤ ਹਜ਼ਾਰਾਂ ਲੋਕਾਂ ਨੇ ਹਿੱਸਾ ਲਿਆ। ਟਰੂਡੋ ਨੇ ਐਡਮੋਂਟਨ ਵਿਚ ਆਯੋਜਿਤ ਇਕ ਯਾਦਗਰੀ ਸਮਾਰੋਹ ਵਿਚ ਕਿਹਾ,''ਸਾਡੇ ਈਰਾਨ-ਕੈਨੇਡੀਅਨ ਭਾਈਚਾਰੇ ਨੂੰ ਇਸ ਹਾਦਸੇ ਨਾਲ ਬਹੁਤ ਦੁੱਖ ਪਹੁੰਚਿਆ ਹੈ ਅਤੇ ਇਹ ਸਹੀ ਅਰਥਾਂ ਵਿਚ ਕੈਨੇਡਾ ਵਿਚ ਤ੍ਰਾਸਦੀ ਹੈ।'' ਉਹਨਾਂ ਨੇ ਅੱਗੇ ਕਿਹਾ,''ਅਸੀਂ ਸਾਰੇ ਪੀੜਤ ਪਰਿਵਾਰਾਂ ਅਤੇ ਕੈਨੇਡੀਅਨ ਨਾਗਰਿਕਾਂ ਨੂੰ ਕਹਿਣਾ ਚਾਹਾਂਗੇ ਕਿ ਇਸ ਦਾ ਜਵਾਬ ਮਿਲਣ ਤੱਕ ਅਸੀਂ ਚੁੱਪ ਨਹੀਂ ਬੈਠਾਂਗੇ।''

PunjabKesari

ਗੌਰਤਲਬ ਹੈ ਕਿ ਯੂਕਰੇਨ ਦਾ ਜਹਾਜ਼ 8 ਜਨਵਰੀ ਨੂੰ ਤੇਹਰਾਨ ਤੋਂ ਉਡਾਣ ਭਰਨ ਦੇ ਕੁਝ ਮਿੰਟ ਬਾਅਦ ਹੀ ਹੇਠਾਂ ਡਿੱਗ ਗਿਆ ਸੀ। ਇਸ ਹਾਦਸੇ ਵਿਚ ਜਹਾਜ਼ ਵਿਚ ਸਵਾਰ ਸਾਰੇ 176 ਲੋਕਾਂ ਦੀ ਮੌਤ ਹੋ ਗਈ ਸੀ। ਈਰਾਨ ਨੇ ਬੀਤੇ ਸ਼ਨੀਵਾਰ ਨੂੰ ਸਵੀਕਾਰ ਕੀਤਾ ਸੀ ਕਿ ਉਸ ਦੀ ਫੌਜ ਨੇ ਇਨਸਾਨੀ ਗਲਤੀ ਕਾਰਨ ਅਣਜਾਣੇ ਵਿਚ ਯੂਕਰੇਨ ਦੇ ਜਹਾਜ਼ ਨੂੰ ਨਿਸ਼ਾਨਾ ਬਣਾਇਆ।

PunjabKesari

ਇਹ ਜਹਾਜ਼ ਯੂਕਰੇਨ ਦੀ ਰਾਜਧਾਨੀ ਕੀਵ ਜਾ ਰਿਹਾ ਸੀ। ਮਾਰੇ ਗਏ ਜ਼ਿਆਦਾਤਰ ਲੋਕ ਈਰਾਨੀ ਭਾਈਚਾਰੇ ਦੇ ਸਨ। ਇਸ ਜਹਾਜ਼ ਵਿਚ ਈਰਾਨ ਦੇ 82, ਕੈਨੇਡਾ ਦੇ 63 , ਯੂਕਰੇਨ ਦੇ 11 ਸਵੀਡਨ ਦੇ 10 ਅਫਗਾਨਿਸਤਾਨ ਦੇ 4 ਜਰਮਨੀ ਦੇ 3 ਅਤੇ ਬ੍ਰਿਟੇਨ ਦੇ 3 ਨਾਗਰਿਕ ਸਵਾਰ ਸਨ।


author

Vandana

Content Editor

Related News