ਕੈਨੇਡਾ ''ਚ ਕੋਰੋਨਾ ਦੀ ਦੂਜੀ ਲਹਿਰ, ਵਧੀ ਅੰਤਰਰਾਸ਼ਟਰੀ ਯਾਤਰਾ ਪਾਬੰਦੀ ਦੀ ਮਿਆਦ

11/30/2020 3:22:36 PM

ਓਟਾਵਾ (ਭਾਸ਼ਾ): ਕੈਨੇਡਾ ਨੇ ਦੇਸ਼ ਵਿਚ ਕੋਰੋਨਾਵਾਇਰਸ ਲਾਗ ਦੀ ਬੀਮਾਰੀ ਦੀ ਦੂਜੀ ਲਹਿਰ ਦੇ ਵਿਚ ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣ ਦੇ ਲਈ ਅੰਤਰਰਾਸ਼ਟਰੀ ਯਾਤਰਾ ਪਾਬੰਦੀਆਂ ਵਧਾਉਣ ਦੀ ਘੋਸ਼ਣਾ ਕੀਤੀ ਹੈ। ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਦੇ ਮੁਤਾਬਕ, ਐਤਵਾਰ ਨੂੰ ਜਾਰੀ ਇਕ ਬਿਆਨ ਦੇ ਮੁਤਾਬਕ, ਪਬਲਿਕ ਸੇਫਟੀ ਐਂਡ ਐਮਰਜੈਂਸੀ ਪ੍ਰੀਪੇਅਰਡਨੈੱਸ ਮਿਨਿਸਟਰ ਬਿੱਲ ਕਲੇਅਰ ਨੇ ਘੋਸ਼ਣਾ ਕੀਤੀ ਕਿ ਅਮਰੀਕੀ ਨਾਗਰਿਕਾਂ 'ਤੇ ਯਾਤਰਾ ਪਾਬੰਦੀ 21 ਦਸੰਬਰ ਤੱਕ ਵਧਾ ਦਿੱਤੀ ਜਾਵੇਗੀ ਅਤੇ ਹੋਰ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ 'ਤੇ ਪਾਬੰਦੀ 21 ਜਨਵਰੀ, 2021 ਤੱਕ ਦੇ ਲਈ ਵਧਾਈ ਜਾਵੇਗੀ। 

16 ਮਾਰਚ ਤੋਂ ਲੱਗੀਆਂ ਇਹਨਾਂ ਪਾਬੰਦੀਆਂ ਨੇ ਜ਼ਿਆਦਾਤਰ ਵਿਦੇਸ਼ੀ ਨਾਗਰਿਕਾਂ ਨੂੰ ਗੈਰ ਜ਼ਰੂਰੀ ਯਾਤਰਾਵਾਂ ਦੇ ਲਈ ਕੈਨੇਡਾ ਵਿਚ ਦਾਖਲ ਹੋਣ ਤੋਂ ਰੋਕ ਦਿੱਤਾ ਸੀ। ਇਸ ਵਿਚ ਨਾਗਰਿਕ, ਲੋੜੀਂਦੇ ਕਾਮੇ, ਮੌਸਮੀ ਕਾਮੇ, ਦੇਖਭਾਲ ਕਰਨਵਾਲੇ ਲੋਕ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਪਰਿਵਾਰ ਦੇ ਮੈਂਬਰ ਅਪਵਾਦ ਹਨ। ਇਸ ਤੋਂ ਪਹਿਲਾਂ ਅੰਤਰਰਾਸ਼ਟਰੀ ਪਾਬੰਦੀ ਹਰ ਮਹੀਨੇ ਦੇ ਆਖਰੀ ਦਿਨ ਖਤਮ ਹੁੰਦੀ ਸੀ ਜਦਕਿ ਕੈਨੈਡਾ-ਅਮਰੀਕਾ ਸਰਹੱਦ ਪਾਬੰਦੀ 21ਦਸੰਬਰ ਨੂੰ ਖਤਮ ਹੋਣ ਵਾਲੀ ਹੈ। ਮੰਤਰੀ ਨੇ ਬਿਆਨ ਵਿਚ ਕਿਹਾ ਕਿ ਸਰਕਾਰ ਯਾਤਰਾ ਪਾਬੰਦੀਆਂ ਨੂੰ ਲੈਕੇ ਲਗਾਤਾਰ ਮੁਲਾਂਕਣ ਕਰ ਰਹੀ ਹੈ ਤਾਂ ਜੋ ਕੈਨੇਡੀਅਨ ਸਿਹਤਮੰਦ ਅਤੇ ਸੁਰੱਖਿਅਤ ਰਹਿਣ। 

ਪੜ੍ਹੋ ਇਹ ਅਹਿਮ ਖਬਰ- ਖਾਲਸਾ ਏਡ ਨੂੰ ਕੈਨੇਡਾ ਦੇ ਵਰਲਡ ਫਾਈਨੈਂਸ਼ੀਅਲ ਗਰੁੱਪ ਵੱਲੋਂ ਕਿਸਾਨਾਂ ਦੀ ਮਦਦ ਲਈ ਵਿੱਤੀ ਮਦਦ

21 ਜਨਵਰੀ, 2021 ਤੋਂ ਸ਼ੁਰੂ ਹੋਣ ਵਾਲੀਆਂ ਅਮਰੀਕਾ ਅਤੇ ਅੰਤਰਰਾਸ਼ਟਰੀ ਯਾਤਰਾਵਾਂ ਦੇ ਲਈ ਸਰਕਾਰ ਲੋੜੀਂਦੇ ਇਕਾਂਤਵਾਸ, ਯਾਤਰਾ ਵਿਸਥਾਰ ਸਬੰਧੀ ਹੋਰ ਤਬਦੀਲੀਆਂ ਦੇ ਬਾਰੇ ਵਿਚ ਨਿਰਦੇਸ਼ਿਤ ਕਰ ਰਹੀ ਹੈ। ਕੈਨੇਡਾ ਵਿਚ ਹੁਣ ਤੱਕ ਕੁੱਲ 3,70,278 ਕੋਵਿਡ-19 ਮਾਮਲੇ ਅਤੇ 12,032 ਮੌਤਾਂ ਦਰਜ ਹੋਈਆਂ ਹਨ। ਮੁੱਖ ਜਨਤਕ ਸਿਹਤ ਅਧਿਕਾਰੀ ਥੇਰੇਸਾ ਟੈਮ ਨੇ ਐਤਵਾਰ ਨੂੰ ਪਿਛਲੇ ਦਿਨ ਦੀ ਚਿਤਾਵਨੀ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਜੇਕਰ ਇਨਫੈਕਸ਼ਨ ਇੰਝ ਵੀ ਵੱਧਦਾ ਰਿਹਾ ਤਾਂ ਦੇਸ਼ ਵਿਚ ਦਸੰਬਰ ਦੇ ਮੱਧ ਵਿਚ ਰੋਜ਼ਾਨਾ 10 ਹਜ਼ਾਰ ਮਾਮਲੇ ਤੱਕ ਦੇਖੇ ਜਾ ਸਕਦੇ ਹਨ।


Vandana

Content Editor

Related News