ਕੈਨੇਡਾ ਵਰਗੇ ਅਮੀਰ ਦੇਸ਼ ਵੀ ਭੁੱਖਮਰੀ ਦੇ ਸ਼ਿਕਾਰ : ਰਿਪੋਰਟ

01/23/2020 10:58:02 AM

ਟੋਰਾਂਟੋ (ਬਿਊਰੋ): ਕੈਨੇਡਾ ਵਿਚ 5 ਲੱਖ ਤੋਂ ਵੱਧ ਬਾਲਗਾਂ 'ਤੇ ਇਕ ਅਧਿਐਨ ਕੀਤਾ ਗਿਆ। ਇਸ ਅਧਿਐਨ ਵਿਚ ਪਾਇਆ ਗਿਆ ਕਿ ਕੈਂਸਰ ਨੂੰ ਛੱਡ ਕੇ ਦੇਸ਼ ਵਿਚ ਹੋਣ ਵਾਲੀਆਂ ਜ਼ਿਆਦਾਤਰ ਮੌਤਾਂ ਦਾ ਵੱਡਾ ਕਾਰਨ ਭੁੱਖ ਨਾਲ ਸਬੰਧਤ ਹੈ। ਸ਼ੋਧ ਮੁਤਾਬਕ ਅਮੀਰ ਦੇਸ਼ਾਂ ਵਿਚ ਜਿਹੜੇ ਲੋਕਾਂ ਨੂੰ ਨਿਯਮਿਤ ਭੋਜਨ ਨਹੀਂ ਮਿਲਦਾ ਉਹਨਾਂ ਦੇ ਜਲਦੀ ਮਰਨ ਦੀ ਸੰਭਾਵਨਾ ਜ਼ਿਆਦਾ ਰਹਿੰਦੀ ਹੈ। ਕੈਨੇਡਾ ਮੈਡੀਕਲ ਐਸੋਸੀਏਸ਼ਨ ਦੀ ਪੱਤਰਿਕਾ ਵਿਚ ਛਪਿਆ ਇਹ ਅਧਿਐਨ ਦੱਸਦਾ ਹੈ ਕਿ ਅਮੀਰ ਦੇਸ਼ਾਂ ਵਿਚ ਵੀ ਲੋਕ ਭੁੱਖਮਰੀ ਦੇ ਕਾਰਨ ਜਾਨ ਦੇ ਰਹੇ ਹਨ। ਸ਼ੋਧ ਮੁਤਾਬਕ ਛੂਤ ਦੇ ਰੋਗ, ਅਣਜਾਣੇ ਵਿਚ ਲੱਗੀ ਸੱਟ ਅਤੇ ਖੁਦਕੁਸ਼ੀ ਦੀ ਬਜਾਏ ਲੋੜੀਂਦਾ ਭੋਜਨ ਨਾ ਮਿਲਣ ਕਾਰਨ ਕੈਨੇਡਾ ਵਿਚ ਮੌਤ ਦੀ ਸੰਭਾਵਨਾ ਦੁੱਗਣੀ ਹੈ। 

ਸ਼ੋਧ ਦੇ ਮੁੱਖ ਲੇਖਕ ਅਤੇ ਯੂਨੀਵਰਸਿਟੀ ਆਫ ਟੋਰਾਂਟੋ ਦੇ ਫੇਈ ਮੇਨ ਕਹਿੰਦੇ ਹਨ ਕਿ ਅਜਿਹੇ ਹਾਲਾਤ ਆਮ ਤੌਰ 'ਤੇ ਤੀਜੀ ਦੁਨੀਆ ਦੇ ਦੇਸ਼ਾਂ ਵਿਚ ਪਾਏ ਜਾਂਦੇ ਹਨ। ਫੇਈ ਮੇਨ ਨੇ ਦੱਸਿਆ ਕਿ ਕੈਨੇਡਾ ਵਿਚ ਭੋਜਨ ਦੇ ਪ੍ਰਤੀ ਅਸੁਰੱਖਿਅਤ ਲੋਕ ਇਨਫੈਕਸ਼ਨ ਅਤੇ ਨਸ਼ੀਲੀਆਂ ਦਵਾਈਆਂ ਦੀ ਸਮੱਸਿਆਵਾਂ ਦਾ ਸਾਹਮਣਾ ਠੀਕ ਉਂਝ ਹੀ ਕਰ ਰਹੇ ਹਨ ਜਿਵੇਂ ਅਸੀਂ ਵਿਕਾਸਸ਼ੀਲ ਦੇਸ਼ਾਂ ਦੇ ਲੋਕਾਂ ਵਿਚ ਇਸ ਦੀ ਆਸ ਕਰਦੇ ਹਾਂ। ਅਧਿਕਾਰਤ ਅੰਕੜਿਆਂ ਦੇ ਮੁਤਾਬਕ ਕੈਨੇਡਾ ਜਿਹੇ ਅਮੀਰ ਦੇਸ਼ ਵਿਚ 40 ਲੱਖ ਤੋਂ ਵੱਧ ਲੋਕ ਲੋੜੀਂਦੇ ਭੋਜਨ ਲਈ ਸੰਘਰਸ਼ ਕਰਦੇ ਹਨ। ਇਸ ਵਿਚ ਕਿਸੇ ਇਕ ਸਮੇਂ ਦਾ ਭੋਜਨ ਛੱਡਣਾ ਜਾਂ ਭੋਜਨ ਦੀ ਮਾਤਰਾ ਜਾਂ ਗੁਣਵੱਤਾ ਨਾਲ ਸਮਝੌਤਾ ਕਰਨਾ ਵੀ ਸ਼ਾਮਲ ਹੈ।

ਇਸ ਸ਼ੋਧ ਦੇ ਨਤੀਜੇ ਵੀ ਹੈਰਾਨ ਕਰ ਦੇਣ ਵਾਲੇ ਹਨ ਕਿਉਂਕਿ ਕੈਨੇਡਾ ਜਿਹੇ ਸਹੂਲਤਾਂ ਭਰਪੂਰ ਦੇਸ਼ ਵਿਚ ਵੀ ਖਾਧ ਅਸੁਰੱਖਿਆ ਕਾਰਨ ਮੌਤਾਂ ਹੋ ਰਹੀਆਂ ਹਨ। ਅਧਿਐਨ ਵਿਚ ਪਾਇਆ ਗਿਆ ਕਿ 5 ਲੱਖ ਬਾਲਗਾਂ ਵਿਚੋਂ 25,000 ਤੋਂ ਵੱਧ ਲੋਕ 82 ਸਾਲ ਦੀ ਔਸਤ ਉਮਰ ਤੋਂ ਪਹਿਲਾਂ ਵੀ ਮੌਤ ਦਾ ਸ਼ਿਕਾਰ ਹੋ ਗਏ। ਕੈਨੇਡਾ ਵਿਚ ਹੋਈ ਸ਼ੋਧ ਦੱਸਦੀ ਹੈ ਕਿ ਦੁਨੀਆ ਦੇ ਹਰ ਉਮਰ ਵਰਗ ਦੇ ਲੋਕਾਂ ਵਿਚੋਂ 80 ਕਰੋੜ ਲੋਕ ਲਗਾਤਾਰ ਭੁੱਖ ਦਾ ਸਾਹਮਣਾ ਕਰ ਰਹੇ ਹਨ ਜਦਕਿ 2 ਕਰੋੜ ਲੋਕ ਲੋੜ ਤੋਂ ਵੱਧ ਭੋਜਨ ਕਰ ਰਹੇ ਹਨ। ਸੰਯੁਕਤ ਰਾਸ਼ਟਰ ਦੇ ਮੁਤਾਬਕ ਦੁਨੀਆ ਭਰ ਵਿਚ 2 ਅਰਬ ਲੋਕਾਂ ਕੋਲ ਲੋੜੀਂਦਾ ਸਿਹਤਮੰਦ ਭੋਜਨ ਨਹੀਂ ਹੈ ਜਿਸ ਨਾਲ ਉਹਨਾਂ ਨੂੰ ਸਿਹਤ ਦਾ ਖਤਰਾ ਬਣਿਆ ਰਹਿੰਦਾ ਹੈ। ਸਾਲ 2019 ਵਿਚ ਅਜਿਹੀ ਹੀ ਇਕ ਸ਼ੋਧ ਅਮਰੀਕਾ ਵਿਚ ਹੋਈ ਸੀ ਜਿਸ ਵਿਚ ਲੋੜੀਂਦਾ ਭੋਜਨ ਨਾ ਮਿਲਣ ਨੂੰ ਮੌਤ ਨਾਲ ਜੋੜਿਆ ਗਿਆ ਸੀ।


Vandana

Content Editor

Related News