ਬਰੈਂਪਟਨ ''ਚ ਨਵੰਬਰ ਨੂੰ ਹਿੰਦੂ ਵਿਰਾਸਤੀ ਮਹੀਨੇ ਵੱਜੋਂ ਮਨਾਇਆ ਗਿਆ

12/02/2019 10:41:37 AM

ਟੋਰਾਂਟੋ (ਬਿਊਰੋ): ਕੈਨੇਡਾ ਵਿਚ ਬਰੈਂਪਟਨ ਸਿਟੀ ਕੌਂਸਲ ਵੱਲੋਂ ਨਵੰਬਰ ਮਹੀਨੇ ਨੂੰ ਹਿੰਦੂ ਵਿਰਾਸਤੀ ਮਹੀਨਾ ਐਲਾਨਿਆ ਗਿਆ ਸੀ। ਇਸ ਸਬੰਧੀ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਸਮਾਗਮ ਕਰਵਾਏ ਗਏ। ਇਨ੍ਹਾਂ ਸਮਾਗਮਾਂ ਵਿਚ ਬਰੈਂਪਟਨ ਸਿਟੀ ਹਾਲ ਵਿਚ ਹੋਏ ਸਮਾਗਮ ਦੌਰਾਨ ਓਮ ਦੇ ਨਿਸ਼ਾਨ ਵਾਲ ਭਗਵਾਂ ਝੰਡਾ ਲਹਿਰਾਇਆ ਗਿਆ। ਇਸ ਮੌਕੇ ਸ਼ਹਿਰ ਦੇ ਕਾਰਜਕਾਰੀ ਮੇਅਰ ਡੱਗ ਬਿਲੀਅਨ, ਸੰਸਦ ਮੈਂਬਰ ਸੋਨੀਆ ਸਿੱਧੂ, ਰੂਬੀ ਸਹੋਤਾ, ਕੌਂਸਲਰ ਜੈਫ ਬੋਮੈਨ ਤੋਂ ਚਾਰਮਨ ਵਿਲੀਅਮਜ਼ ਸ਼ਾਮਲ ਹੋਏ। 

ਇਨ੍ਹਾਂ ਆਗੂਆਂ ਨੇ ਕਿਹਾ ਕਿ ਅਸੀਂ ਇੱਥੇ ਸਾਰੇ ਭਾਈਚਾਰਿਆਂ ਦਾ ਸਨਮਾਨ ਕਰਦੇ ਹਾਂ ਅਤੇ ਹਰੇਕ ਭਾਈਚਾਰੇ ਦੇ ਤਿਉਹਾਰ ਵਿਚ ਸ਼ਾਮਲ ਹੋਣਾ ਸਾਡਾ ਸਾਰਿਆਂ ਦਾ ਫਰਜ਼ ਹੈ, ਜਿਸ ਨਾਲ ਅਸੀਂ ਇੱਥੋਂ ਦੇ ਰਹਿਣ ਵਾਲੇ ਲੋਕਾਂ ਦੇ ਸੱਭਿਆਚਾਰ, ਸੰਸਕ੍ਰਿਤੀ, ਵਿਰਾਸਤ ਅਤੇ ਬੋਲੀਆਂ ਤੋਂ ਜਾਣੂ ਹੁੰਦੇ ਹਾਂ। ਉਨ੍ਹਾਂ ਨੇ ਅੱਗੇ ਕਿਹਾ ਕਿ ਕੈਨੇਡਾ ਸਾਨੂੰ ਸਾਰਿਆਂ ਨੂੰ ਮਿਲ ਕੇ ਰਹਿਣਾ ਸਿਖਾਉਂਦਾ ਹੈ। ਇਸ ਮੌਕੇ ਹਿੰਦੂ ਹੈਰੀਟੇਜ਼ ਸੈਲੀਬ੍ਰੇਸ਼ਨ ਫਾਊਂਡੇਸ਼ਨ ਦੇ ਮੈਂਬਰ ਦੇਵ ਕਪਿਲ, ਪਿਊਸ਼ ਗੁਪਤਾ, ਨਿੰਕ ਮਹਿੰਗੀ, ਵਰਿੰਦਰ ਰਾਠੀ, ਰਾਕੇਸ਼ ਕੁਮਾਰ ਜੋਸ਼ੀ, ਮਨਨ ਗੁਪਤਾ, ਮਧੂ ਸੂਦਨ, ਅਨਿਲ ਸ਼ਰਮਾ, ਮਧੂ ਸ਼ਾਰਦਾ ਤੇ ਅਮਿਤ ਭੱਟ ਵੀ ਹਾਜ਼ਰ ਸਨ।


Vandana

Content Editor

Related News