ਓਟੂਲ ਨੇ ਪਰਿਵਾਰ ਸਮੇਤ ਕਰਵਾਇਆ ਕੋਵਿਡ-19 ਟੈਸਟ

Friday, Sep 18, 2020 - 02:28 PM (IST)

ਓਟੂਲ ਨੇ ਪਰਿਵਾਰ ਸਮੇਤ ਕਰਵਾਇਆ ਕੋਵਿਡ-19 ਟੈਸਟ

ਓਟਾਵਾ (ਬਿਊਰੋ): ਕੈਨੇਡਾ ਦੀ ਕੰਜ਼ਰਵੇਟਿਵ ਪਾਰਟੀ ਦੇ ਆਗੂ ਐਰਿਨ ਓਟੂਲ ਤੇ ਉਨ੍ਹਾਂ ਦੇ ਪਰਿਵਾਰ ਦਾ ਕੱਲ੍ਹ ਸਵੇਰੇ ਗੈਟਿਨਿਊ ਵਿਚ ਕੋਵਿਡ-19 ਟੈਸਟ ਕੀਤਾ ਗਿਆ। ਕੱਲ੍ਹ ਸਵੇਰੇ ਓਟੂਲ ਆਪਣੇ ਪਰਿਵਾਰ ਸਮੇਤ ਓਟਾਵਾ ਪਬਲਿਕ ਹੈਲਥ ਯੂਨਿਟ ਵਿਖੇ ਸਥਿਤ ਅਸੈੱਸਮੈਂਟ ਸੈਂਟਰ ਪਹੁੰਚੇ। ਕਈ ਘੰਟੇ ਲਾਈਨ ਵਿਚ ਉਡੀਕ ਕਰਨ ਤੋਂ ਬਾਅਦ ਓਟੂਲ ਪਰਿਵਾਰ ਨੂੰ ਪਰਤਣਾ ਪਿਆ ਕਿਉਂਕਿ ਸੈਂਟਰ ਵਿਚ ਟੈਸਟ ਕਰਨ ਦੀ ਸਮਰੱਥਾ ਪੂਰੀ ਹੋ ਚੁੱਕੀ ਸੀ। ਦੁਪਹਿਰ ਸਮੇਂ ਓਟੂਲ ਪਰਿਵਾਰ ਨੇ ਓਟਾਵਾ ਪਬਲਿਕ ਹੈਲਥ ਨਾਲ ਸੰਪਰਕ ਕਰਕੇ ਇਹ ਪਤਾ ਕੀਤਾ ਕਿ ਕਿਸੇ ਏਰੀਆ ਦੀ ਫੈਸਿਲਿਟੀ ਵਿਚ ਅਜੇ ਵੀ ਟੈਸਟ ਕਰਨ ਦੀ ਸਮਰੱਥਾ ਹੈ| ਇਸ ਲਈ ਉਨ੍ਹਾਂ ਨੂੰ ਸ਼ੁੱਕਰਵਾਰ ਨੂੰ ਟੈਸਟਿੰਗ ਲਈ ਅਪੁਆਇੰਟਮੈਂਟ ਮਿਲੀ|

ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ ਨੂੰ ਵੱਡੀ ਰਾਹਤ, ਪੰਜ ਹਫਤਿਆਂ 'ਚ ਪਹਿਲੀ ਵਾਰ ਕੋਵਿਡ-19 ਦਾ ਕੋਈ ਮਰੀਜ਼ ਨਹੀਂ

ਹਾਊਸ ਆਫ ਕਾਮਨਜ਼ ਵੱਲੋਂ ਸਾਂਸਦਾਂ ਤੇ ਉਨ੍ਹਾਂ ਦੇ ਪਰਿਵਾਰਾਂ ਲਈ ਗੈਟਿਨਿਊ ਵਿਚ ਟੈਸਟਿੰਗ ਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ। ਓਟੂਲ ਪਰਿਵਾਰ ਨੇ ਅੱਜ ਸਵੇਰੇ 9:00 ਵਜੇ ਟੈਸਟਿੰਗ ਕਰਵਾਈ। ਓਟੂਲ ਪਰਿਵਾਰ ਅਜੇ ਸੈਲਫ ਇਕਾਂਤਵਾਸ ਵਿਚ ਹੈ। ਜ਼ਿਕਰਯੋਗ ਹੈ ਕਿ ਓਟੂਲ ਦੇ ਇੱਕ ਸਟਾਫ ਮੈਂਬਰ, ਜਿਸ ਨਾਲ ਉਹ ਟ੍ਰੈਵਲ ਕਰ ਰਹੇ ਸਨ, ਦੇ ਕੋਵਿਡ-19 ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਉਨ੍ਹਾਂ ਵੱਲੋਂ ਇਹ ਟੈਸਟ ਕਰਵਾਉਣ ਦਾ ਫੈਸਲਾ ਕੀਤਾ ਗਿਆ ਸੀ। ਓਟੂਲ ਵੱਲੋਂ ਆਪਣੇ ਪਰਿਵਾਰ ਦੇ ਟੈਸਟ ਵੀ ਸਾਵਧਾਨੀ ਵਜੋਂ ਨਾਲ ਹੀ ਕਰਵਾਇਆ ਗਿਆ ਹੈ। ਓਟੂਲ ਨਾਲ ਟ੍ਰੈਵਲ ਕਰ ਰਹੇ ਇੱਕ ਹੋਰ ਸਟਾਫ ਮੈਂਬਰ ਦਾ ਵੀ ਟੈਸਟ ਹੋ ਚੁੱਕਾ ਹੈ ਤੇ ਉਹ ਸੈਲਫ ਇਕਾਂਤਵਾਸ ਕਰ ਰਿਹਾ ਹੈ। 


author

Vandana

Content Editor

Related News