ਕੈਨੇਡਾ : ਭਿਆਨਕ ਸੜਕ ਹਾਦਸੇ ''ਚ 3 ਜੂਨੀਅਰ ਹਾਕੀ ਖਿਡਾਰੀਆਂ ਦੀ ਮੌਤ, ਖੇਡ ਜਗਤ ''ਚ ਛਾਇਆ ਮਾਤਮ

Tuesday, Feb 03, 2026 - 01:14 PM (IST)

ਕੈਨੇਡਾ : ਭਿਆਨਕ ਸੜਕ ਹਾਦਸੇ ''ਚ 3 ਜੂਨੀਅਰ ਹਾਕੀ ਖਿਡਾਰੀਆਂ ਦੀ ਮੌਤ, ਖੇਡ ਜਗਤ ''ਚ ਛਾਇਆ ਮਾਤਮ

ਵੈਨਕੂਵਰ (ਮਲਕੀਤ ਸਿੰਘ) : ਕੈਨੇਡਾ ਦੇ ਸੂਬੇ ਅਲਬਰਟਾ ਵਿੱਚ ਵਾਪਰੇ ਇੱਕ ਰੂਹ ਕੰਬਾਊ ਸੜਕ ਹਾਦਸੇ ਨੇ ਪੂਰੇ ਹਾਕੀ ਜਗਤ ਨੂੰ ਡੂੰਘੇ ਸਦਮੇ ਵਿੱਚ ਪਾ ਦਿੱਤਾ ਹੈ। ਇਸ ਦਰਦਨਾਕ ਹਾਦਸੇ ਵਿੱਚ 3 ਉਭਰਦੇ ਜੂਨੀਅਰ ਹਾਕੀ ਖਿਡਾਰੀਆਂ ਦੀ ਮੌਤ ਹੋ ਗਈ ਹੈ। ਇਸ ਖ਼ਬਰ ਦੇ ਸਾਹਮਣੇ ਆਉਂਦਿਆਂ ਹੀ ਖੇਡ ਪ੍ਰੇਮੀਆਂ ਅਤੇ ਹਾਕੀ ਭਾਈਚਾਰੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਮ੍ਰਿਤਕ ਖਿਡਾਰੀਆਂ ਦੀ ਪਛਾਣ 18 ਸਾਲਾ ਜੇ.ਜੇ. ਰਾਈਟ, 18 ਸਾਲਾ ਕੈਮਰਨ ਕੈਸੋਰਸੋ, 17 ਸਾਲਾ ਕੇਡਨ ਫਾਈਨ ਵਜੋਂ ਹੋਈ ਹੈ।

ਇਹ ਵੀ ਪੜ੍ਹੋ: ਟਲੇਗੀ ਜੰਗ, ਜਾਂ ਹੋਰ ਵਧੇਗਾ ਖ਼ਤਰਾ ? ਅਮਰੀਕਾ ਨਾਲ ਗੱਲਬਾਤ ਲਈ ਤਿਆਰ ਹੋਇਆ ਈਰਾਨ

ਕਿਵੇਂ ਵਾਪਰਿਆ ਹਾਦਸਾ?

ਮੀਡੀਆ ਰਿਪੋਰਟਾਂ ਅਨੁਸਾਰ, ਇਹ ਹਾਦਸਾ ਸੋਮਵਾਰ ਸਵੇਰੇ ਕਰੀਬ 11 ਵਜੇ ਹਾਈਵੇਅ 2 ਅਤੇ 55 ਐਵੇਨਿਊ ਦੀ ਇੰਟਰਸੈਕਸ਼ਨ 'ਤੇ ਵਾਪਰਿਆ। ਰਾਇਲ ਕੈਨੇਡੀਅਨ ਮਾਊਂਟਿਡ ਪੁਲਸ (RCMP) ਮੁਤਾਬਕ, ਖਿਡਾਰੀਆਂ ਦੀ ਕਾਰ ਅਤੇ ਬਜਰੀ ਨਾਲ ਲੱਦੇ ਇਕ ਸੈਮੀ-ਟਰੱਕ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਖਿਡਾਰੀ ਆਪਣੀ ਟੀਮ ਦੇ ਪ੍ਰੈਕਟਿਸ ਸੈਸ਼ਨ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਸਨ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ਵਿੱਚ ਸਵਾਰ ਤਿੰਨੋਂ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਖਿਡਾਰੀ ਅਲਬਰਟਾ ਦੀ ਇੱਕ ਨਾਮਵਰ ਜੂਨੀਅਰ ਹਾਕੀ ਟੀਮ ਨਾਲ ਸਬੰਧਿਤ ਸਨ ਅਤੇ ਉਹ ਹਾਕੀ ਦੇ ਭਵਿੱਖ ਦੇ ਸਿਤਾਰੇ ਮੰਨੇ ਜਾਂਦੇ ਸਨ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਇਜ਼ਰਾਈਲ ਦੀ ਧਰਤੀ ’ਤੇ ਗੂੰਜਿਆ PM ਮੋਦੀ ਦਾ ਨਾਅਰਾ; 'ਇੱਕ ਪੇੜ ਮਾਂ ਕੇ ਨਾਮ' ਮੁਹਿੰਮ ਤਹਿਤ ਲਗਾਏ 300 ਪੌਦੇ

"ਹਾਕੀ ਪਰਿਵਾਰ ਲਈ ਦਿਲ ਤੋੜਨ ਵਾਲਾ ਦਿਨ"

ਇਸ ਦੁਖਦਾਈ ਘਟਨਾ 'ਤੇ ਵੱਖ-ਵੱਖ ਹਾਕੀ ਸੰਸਥਾਵਾਂ, ਕੋਚਾਂ ਅਤੇ ਖਿਡਾਰੀਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਕਈ ਖੇਡ ਕਲੱਬਾਂ ਨੇ ਇਸ ਨੂੰ 'ਹਾਕੀ ਪਰਿਵਾਰ ਲਈ ਕਾਲਾ ਦਿਨ' ਕਰਾਰ ਦਿੱਤਾ ਹੈ। ਸੋਸ਼ਲ ਮੀਡੀਆ 'ਤੇ ਵੀ ਪ੍ਰਸ਼ੰਸਕਾਂ ਵੱਲੋਂ ਮ੍ਰਿਤਕ ਖਿਡਾਰੀਆਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਅਤੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਜਤਾਈ ਜਾ ਰਹੀ ਹੈ।

ਇਹ ਵੀ ਪੜ੍ਹੋ: Air India ਦੇ ਜਹਾਜ਼ 'ਚ ਫ਼ਿਰ ਖ਼ਰਾਬੀ ! ਯਾਦ ਆ ਗਿਆ ਅਹਿਮਦਾਬਾਦ ਹਾਦਸਾ, ਇੰਝ ਬਚੀਆਂ ਸੈਂਕੜੇ ਜਾਨਾਂ

ਯਾਦ ਵਿੱਚ ਰੱਖੇ ਜਾਣਗੇ ਮੌਨ

ਸੂਬੇ ਭਰ ਵਿੱਚ ਮ੍ਰਿਤਕ ਖਿਡਾਰੀਆਂ ਦੀ ਯਾਦ ਵਿੱਚ ਵਿਸ਼ੇਸ਼ ਸ਼ਰਧਾਂਜਲੀ ਸਮਾਗਮ ਉਲੀਕੇ ਜਾ ਰਹੇ ਹਨ। ਕਈ ਆਉਣ ਵਾਲੇ ਮੈਚਾਂ ਤੋਂ ਪਹਿਲਾਂ ਇਨ੍ਹਾਂ ਨੌਜਵਾਨ ਖਿਡਾਰੀਆਂ ਦੇ ਸਨਮਾਨ ਵਿੱਚ ਦੋ ਮਿੰਟ ਦਾ ਮੌਨ ਧਾਰਨ ਕਰਨ ਦਾ ਫੈਸਲਾ ਵੀ ਲਿਆ ਗਿਆ ਹੈ।

ਇਹ ਵੀ ਪੜ੍ਹੋ: 'ਲਾਰੈਂਸ ਮੇਰੇ ਲਈ ‘ਬੱਚਾ’ ਹੈ...' : ਮੌਤ ਦੀਆਂ ਅਫਵਾਹਾਂ ਮਗਰੋਂ ਸਾਹਮਣੇ ਆਇਆ ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਭੱਟੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News