ਫੜਿਆ ਗਿਆ ਹਿਮਾਂਸ਼ੀ ਖੁਰਾਨਾ ਦਾ ਕਾਤਲ ! ਕੈਨੇਡਾ ਪੁਲਸ ਨੂੰ 8 ਮਹੀਨੇ ਬਾਅਦ ਮਿਲੀ ਕਾਮਯਾਬੀ

Sunday, Aug 09, 2026 - 11:17 AM (IST)

ਫੜਿਆ ਗਿਆ ਹਿਮਾਂਸ਼ੀ ਖੁਰਾਨਾ ਦਾ ਕਾਤਲ ! ਕੈਨੇਡਾ ਪੁਲਸ ਨੂੰ 8 ਮਹੀਨੇ ਬਾਅਦ ਮਿਲੀ ਕਾਮਯਾਬੀ

ਇੰਟਰਨੈਸ਼ਨਲ ਡੈਸਕ- ਕੈਨੇਡਾ ਦੇ ਟੋਰਾਂਟੋ ਸ਼ਹਿਰ ਵਿੱਚ 30 ਸਾਲਾ ਭਾਰਤੀ ਮੂਲ ਦੀ ਹਿਮਾਂਸ਼ੀ ਖੁਰਾਨਾ ਦੇ ਕਤਲ ਦੇ ਕਈ ਮਹੀਨਿਆਂ ਬਾਅਦ ਪੁਲਸ ਨੂੰ ਵੱਡੀ ਸਫ਼ਲਤਾ ਮਿਲੀ ਹੈ। ਟੋਰਾਂਟੋ ਪੁਲਸ ਨੇ ਹਿਮਾਂਸ਼ੀ ਦੇ ਲਿਵ ਇਨ ਪਾਰਟਨਰ ਅਤੇ ਮੁੱਖ ਮੁਲਜ਼ਮ 32 ਸਾਲਾ ਅਬਦੁਲ ਗਫ਼ੂਰੀ ਨੂੰ ਸ਼ੁੱਕਰਵਾਰ ਨੂੰ ਟੋਰਾਂਟੋ ਏਅਰਪੋਰਟ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਖ਼ਿਲਾਫ਼ ਪਹਿਲੇ ਦਰਜੇ ਦੇ ਕਤਲ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਗਿਆ ਹੈ।

ਪਿਛਲੇ ਸਾਲ 19 ਦਸੰਬਰ ਨੂੰ ਹਿਮਾਂਸ਼ੀ ਖੁਰਾਨਾ ਦੇ ਲਾਪਤਾ ਹੋਣ ਦੀ ਰਿਪੋਰਟ ਮਿਲੀ ਸੀ ਤੇ ਅਗਲੇ ਹੀ ਦਿਨ, ਭਾਵ 20 ਦਸੰਬਰ ਨੂੰ ਟੋਰਾਂਟੋ ਦੇ ਸਟ੍ਰਾਚਨ ਐਵੇਨਿਊ ਅਤੇ ਵੈਲਿੰਗਟਨ ਸਟ੍ਰੀਟ ਵੈਸਟ ਇਲਾਕੇ ਦੇ ਇੱਕ ਘਰ 'ਚੋਂ ਉਸ ਦੀ ਲਾਸ਼ ਬਰਾਮਦ ਹੋਈ ਸੀ। ਸ਼ੁਰੂਆਤੀ ਜਾਂਚ ਤੋਂ ਬਾਅਦ ਪੁਲਸ ਨੇ ਇਸ ਨੂੰ ਘਰੇਲੂ ਹਿੰਸਾ ਦਾ ਮਾਮਲਾ ਦੱਸਿਆ ਸੀ।

ਇਸ ਮਾਮਲੇ 'ਚ ਪੁਲਸ ਦੀ ਸ਼ੱਕ ਦੀ ਸੂਈ ਹਿਮਾਂਸ਼ੀ ਦੇ ਪਾਰਟਨਰ ਗਫ਼ੂਰੀ 'ਤੇ ਜਾ ਰਹੀ ਸੀ, ਜੋ ਕਿ ਲਾਸ਼ ਮਿਲਣ ਤੋਂ ਬਾਅਦ ਕੈਨੇਡਾ ਤੋਂ ਫਰਾਰ ਹੋ ਗਿਆ ਸੀ। ਟੋਰਾਂਟੋ ਪੁਲਸ ਦੀ 'ਫਿਊਜੀਟਿਵ ਸਕੁਐਡ' ਅਤੇ 'ਹੋਮੀਸਾਈਡ ਯੂਨਿਟ' ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੁਲਸ ਏਜੰਸੀਆਂ ਨਾਲ ਤਾਲਮੇਲ ਕਰਕੇ ਅਬਦੁਲ ਗਫ਼ੂਰੀ ਨੂੰ ਕੈਨੇਡਾ ਵਾਪਸ ਲਿਆਉਣ 'ਚ ਸਫ਼ਲਤਾ ਹਾਸਲ ਕੀਤੀ। ਹਾਲਾਂਕਿ, ਅਧਿਕਾਰੀਆਂ ਨੇ ਅਜੇ ਇਹ ਖੁਲਾਸਾ ਨਹੀਂ ਕੀਤਾ ਕਿ ਗਫੂਰੀ ਕਿਸ ਦੇਸ਼ ਵਿੱਚ ਲੁਕਿਆ ਹੋਇਆ ਸੀ। ਕੈਨੇਡੀਅਨ ਕਾਨੂੰਨ ਅਨੁਸਾਰ, ਪਹਿਲੇ ਦਰਜੇ ਦੇ ਕਤਲ ਦਾ ਦੋਸ਼ ਸਾਬਤ ਹੋਣ ਦੀ ਸੂਰਤ 'ਚ ਦੋਸ਼ੀ ਨੂੰ ਬਿਨਾਂ ਪੈਰੋਲ ਦੇ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ।

ਜ਼ਿਕਰਯੋਗ ਹੈ ਕਿ 20 ਦਸੰਬਰ 2025 ਨੂੰ ਹਿਮਾਂਸ਼ੀ ਦੀ ਲਾਸ਼ ਮਿਲਣ ਮਗਰੋਂ ਟੋਰਾਂਟੋ ਸਥਿਤ ਭਾਰਤੀ ਕੌਂਸਲੇਟ ਜਨਰਲ ਨੇ ਹਿਮਾਂਸ਼ੀ ਦੇ ਕਤਲ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਸੀ ਅਤੇ ਭਰੋਸਾ ਦਿਵਾਇਆ ਸੀ ਕਿ ਉਹ ਕੈਨੇਡੀਅਨ ਅਧਿਕਾਰੀਆਂ ਦੇ ਸੰਪਰਕ ਵਿੱਚ ਹਨ ਅਤੇ ਪੀੜਤ ਪਰਿਵਾਰ ਨੂੰ ਹਰ ਸੰਭਵ ਮਦਦ ਦਿੱਤੀ ਜਾ ਰਹੀ ਹੈ। ਫਿਲਹਾਲ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ 'ਚ ਪੇਸ਼ ਕਰ ਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਕੈਨੇਡਾ ਨੇ 3,300 ਤੋਂ ਵੱਧ ਭਾਰਤੀਆਂ ਨੂੰ ਕੀਤਾ ਡਿਪੋਰਟ ! ਅਮਰੀਕਾ ਵੀ ਰਹਿ ਗਿਆ ਪਿੱਛੇ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News