ਸੂਡਾਨ ''ਚ ਸ਼ੇਰਾਂ ਦੀ ਬੇਹੱਦ ਖਰਾਬ ਸਥਿਤੀ ਦੇਖ ਪਸੀਜ ਜਾਵੇਗਾ ਦਿਲ

Wednesday, Jan 22, 2020 - 11:31 AM (IST)

ਸੂਡਾਨ ''ਚ ਸ਼ੇਰਾਂ ਦੀ ਬੇਹੱਦ ਖਰਾਬ ਸਥਿਤੀ ਦੇਖ ਪਸੀਜ ਜਾਵੇਗਾ ਦਿਲ

ਖਾਰਤੂਮ— ਅਫਰੀਕੀ ਦੇਸ਼ ਸੂਡਾਨ 'ਚ ਖਾਣੇ ਅਤੇ ਦਵਾਈਆਂ ਦੀ ਕਮੀ ਦਾ ਅਸਰ ਇਨਸਾਨਾਂ 'ਤੇ ਹੀ ਨਹੀਂ ਸਗੋਂ ਜਾਨਵਰਾਂ 'ਤੇ ਵੀ ਦਿਖਾਈ ਦੇ ਰਿਹਾ ਹੈ। ਰਾਜਧਾਨੀ ਖਾਰਤੂਮ 'ਚ ਸਥਿਤ ਅਲ-ਕੁਰੈਸ਼ੀ ਚਿੜੀਆਘਰ 'ਚ ਇਸ ਦਾ ਅਸਰ ਇੰਨਾ ਕੁ ਪਿਆ ਕਿ ਇੱਥੇ 5 ਨਰ ਤੇ ਮਾਦਾ ਸ਼ੇਰ ਕੁਪੋਸ਼ਣ ਦੇ ਸ਼ਿਕਾਰ ਹੋ ਗਏ। ਇਨ੍ਹਾਂ ਦੀਆਂ ਹੱਡੀਆਂ ਤਕ ਨਿਕਲ ਆਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਸ਼ੇਰਾਂ ਦਾ ਔਸਤਨ ਭਾਰ ਦੋ-ਤਿੰਨ ਤਿਹਾਈ ਘੱਟ ਚੁੱਕਾ ਹੈ। ਸੋਸ਼ਲ ਮੀਡੀਆ 'ਤੇ ਇਨ੍ਹਾਂ ਸ਼ੇਰਾਂ ਦੀਆਂ ਤਸਵੀਰਾਂ ਵਾਇਰਲ ਹੋਈਆਂ ਹਨ। ਇਸ ਮਗਰੋਂ ਲੋਕਾਂ ਵਲੋਂ ਇਨ੍ਹਾਂ ਦੀ ਮਦਦ ਲਈ ਆਵਾਜ਼ ਚੁੱਕੀ ਜਾ ਰਹੀ ਹੈ।

 

ਸੂਡਾਨ 'ਚ ਇਸ ਸਮੇਂ 'ਸੂਡਾਨ ਐਨੀਮਲ ਰੈਸਕਿਊ ਹੈਸ਼ਟੈਗ' ਟਰੈਂਡ ਹੋ ਰਿਹਾ ਹੈ। ਫੇਸਬੁੱਕ 'ਤੇ ਵੀ ਲੋਕਾਂ ਵਲੋਂ ਮਦਦ ਦੀ ਅਪੀਲ ਕੀਤੀ ਜਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਸ਼ੇਰਾਂ ਨੂੰ ਅਜਿਹੀਆਂ ਥਾਵਾਂ 'ਤੇ ਭੇਜਣਾ ਚਾਹੀਦਾ ਹੈ ਜਿੱਥੇ ਉਨ੍ਹਾਂ ਨੂੰ ਪਾਲਿਆ ਜਾ ਸਕੇ।

ਚਿੜੀਆਘਰ ਦਾ ਪ੍ਰਬੰਧ ਖਾਰਤੂਮ ਨਗਰਪਾਲਿਕਾ ਵਲੋਂ ਦੇਖਿਆ ਜਾਂਦਾ ਹੈ। ਹਾਲਾਂਕਿ ਇਹ ਪ੍ਰਬੰਧ ਵੀ ਪ੍ਰਾਇਵੇਟ ਫੰਡਿੰਗ ਰਾਹੀਂ ਚਲਦੀ ਹੈ ਭਾਵ ਆਮ ਲੋਕਾਂ ਦੇ ਦਾਨ ਨਾਲ ਚੱਲ ਰਿਹਾ ਹੈ। ਸੂਡਾਨ ਦੀ ਅਰਥ ਵਿਵਸਥਾ ਇਸ ਸਮੇਂ ਸਭ ਤੋਂ ਖਰਾਬ ਦੌਰ 'ਚੋਂ ਲੰਘ ਰਹੀ ਹੈ। ਖਾਣ-ਪੀਣ ਦੀਆਂ ਚੀਜ਼ਾਂ ਦੇ ਰੇਟ ਆਸਮਾਨ ਛੂਹ ਰਹੇ ਹਨ।
ਸੋਸ਼ਲ ਮੀਡੀਆ 'ਤੇ ਸ਼ੇਰਾਂ ਦੀ ਖਰਾਬ ਸਥਿਤੀ ਬਾਰੇ ਸੁਣਦਿਆਂ ਹੀ ਵੱਡੀ ਗਿਣਤੀ 'ਚ ਲੋਕ ਇਨ੍ਹਾਂ ਨੂੰ ਦੇਖਣ ਚਿੜੀਆਘਰ ਪੁੱਜੇ। ਦੱਸਿਆ ਜਾ ਰਿਹਾ ਹੈ ਕਿ ਇਕ ਸ਼ੇਰ ਦੀ ਹਾਲਤ ਇੰਨੀ ਕੁ ਖਰਾਬ ਸੀ ਕਿ ਉਸ ਨੂੰ ਗੁਲੂਕੋਜ਼ ਚੜ੍ਹਾਇਆ ਜਾ ਰਿਹਾ ਸੀ।


Related News