ਤੜਕਸਾਰ ਡਿੱਗ ਪਈ ਕੈਂਪ ਦੀ ਛੱਤ, 6 ਲੋਕਾਂ ਦੀ ਮੌਤ
Sunday, Mar 09, 2025 - 12:59 PM (IST)

ਕਰਾਚੀ (ਏਐਨਆਈ): ਪਾਕਿਸਤਾਨ ਵਿਖੇ ਐਤਵਾਰ ਨੂੰ ਕਰਾਚੀ ਦੇ ਬਾਹਰਵਾਰ ਇੱਕ ਅਫਗਾਨ ਕੈਂਪ ਵਿੱਚ ਘਰ ਦੀ ਛੱਤ ਡਿੱਗ ਪਈ। ਛੱਤ ਡਿੱਗਣ ਕਾਰਨ ਔਰਤਾਂ ਅਤੇ ਬੱਚਿਆਂ ਸਮੇਤ ਘੱਟੋ-ਘੱਟ ਛੇ ਲੋਕਾਂ ਦੀ ਮੌਤ ਹੋ ਗਈ। ਏ.ਆਰ.ਵਾਈ ਨਿਊਜ਼ ਨੇ ਇਸ ਸਬੰਧੀ ਜਾਣਕਾਰੀ ਦਿੱਤੀ।
ਪੜ੍ਹੋ ਇਹ ਅਹਿਮ ਖ਼ਬਰ-ਦੱਖਣੀ ਅਫਰੀਕਾ 'ਚ ਖਰਾਬ ਮੌਸਮ ਕਾਰਨ 22 ਲੋਕਾਂ ਦੀ ਮੌਤ
ਏ.ਆਰ.ਵਾਈ ਨਿਊਜ਼ ਅਨੁਸਾਰ ਇਹ ਘਟਨਾ ਐਤਵਾਰ ਤੜਕੇ ਗੁਲਸ਼ਨ-ਏ-ਮਯਮਾਰ ਖੇਤਰ ਵਿੱਚ ਜੰਜਾਲ ਗੋਥ ਅਫਗਾਨ ਕੈਂਪ ਵਿੱਚ ਵਾਪਰੀ। ਪੁਲਸ ਅਨੁਸਾਰ ਛੱਤ ਢਹਿਣ ਕਾਰਨ ਚਾਰ ਲੋਕ ਜ਼ਖਮੀ ਹੋ ਗਏ। ਪ੍ਰਭਾਵਿਤ ਪਰਿਵਾਰ ਖੈਬਰ ਪਖਤੂਨਖਵਾ ਦੇ ਬੰਨੂ ਦਾ ਰਹਿਣ ਵਾਲਾ ਸੀ। ਅਧਿਕਾਰੀ ਇਸ ਸਮੇਂ ਘਟਨਾ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।