ਦੇਕਲਗੱਡਾ ਵਿਖੇ ਕੈਂਸਰ ਤੇ ਹੋਰ ਬਿਮਾਰੀਆਂ ਸਬੰਧੀ ਜਾਂਚ ਕੈਂਪ 16 ਨੂੰ

Thursday, Dec 13, 2018 - 03:52 PM (IST)

ਦੇਕਲਗੱਡਾ ਵਿਖੇ ਕੈਂਸਰ ਤੇ ਹੋਰ ਬਿਮਾਰੀਆਂ ਸਬੰਧੀ ਜਾਂਚ ਕੈਂਪ 16 ਨੂੰ

ਲੰਡਨ/ਤਰਨਤਾਰਨ (ਸਮਰਾ)- ਗੋਲਡਨ ਵਿਰਸਾ (ਯੂ.ਕੇ.) ਤੇ ਰੋਕੋ ਕੈਂਸਰ ਦੇ ਸਹਿਯੋਗ ਨਾਲ 16 ਦਸੰਬਰ 2018 ਦਿਨ ਐਤਵਾਰ ਨੂੰ ਪਿੰਡ ਏਕਲਗੱਡਾ (ਤਰਨਤਾਰਨ) ਵਿਖੇ ਲਗਾਏ ਜਾ ਰਹੇ ਪਹਿਲੇ ਕੈਂਸਰ ਅਤੇ ਹੋਰ ਬਿਮਾਰੀਆਂ ਦੇ ਜਾਂਚ ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਗੋਲਡਨ ਵਿਰਸਾ ਦੇ ਡਾਇਰੈਕਟਰ ਰਾਜਵੀਰ ਸਮਰਾ ਨੇ ਦੱਸਿਆ ਕਿ ਮਾਝੇ ਦੀ ਧਰਤੀ 'ਤੇ ਕੈਂਸਰ ਵਰਗੀ ਨਾ-ਮੁਰਾਦ ਬਿਮਾਰੀ ਤੋਂ ਇਲਾਵਾ ਹੋਰ ਮਨੁੱਖੀ ਸਰੀਰ ਨਾਲ ਸਬੰਧਿਤ ਵੱਖ-ਵੱਖ ਬਿਮਾਰੀਆਂ ਦੀ ਜਾਂਚ ਦਾ ਵਿਸ਼ਾਲ ਕੈਂਪ ਆਯੋਜਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਕਤ ਕੈਂਸਰ ਤੇ ਹੋਰ ਬਿਮਾਰੀਆਂ ਦੀ ਜਾਂਚ ਲਈ ਹੋਣ ਵਾਲੇ ਕੈਂਪ ਵਿਚ ਵਿਦੇਸ਼ੀ ਧਰਤੀ 'ਤੇ ਵੱਸਦੇ ਪ੍ਰਵਾਸੀ ਭਾਰਤੀ (ਪੰਜਾਬੀ) ਵੀਰਾਂ ਅਤੇ ਪਿੰਡ ਏਕਲਗੱਡਾ ਦੇ ਸਮੂਹ ਨਗਰ ਨਿਵਾਸੀਆਂ ਦਾ ਪੂਰਨ ਸਹਿਯੋਗ ਮਿਲ ਰਿਹਾ ਹੈ।

ਉਕਤ ਕੈਂਸਰ ਤੇ ਹੋਰ ਬਿਮਾਰੀਆਂ ਦੀ ਜਾਂਚ ਦੇ ਕੈਂਪ ਦੇ ਮੁੱਖ ਸੰਚਾਲਕ ਕੈਪਟਨ ਸਿੰਘ ਸਮਰਾ ਨੇ ਕਿਹਾ ਕਿ ਉਕਤ ਜਾਂਚ ਕੈਂਪ ਬਿਲਕੁਲ ਮੁਫਤ ਹੋਵੇਗਾ ਤੇ ਇਸ ਜਾਂਚ ਕੈਂਪ ਵਿਚ ਉੱਚ ਕੋਟੀ ਦੇ ਮੈਡੀਕਲ ਮਾਹਰ ਸ਼ਿਰਕਤ ਕਰਨਗੇ। ਉਨ੍ਹਾਂ ਨੇ ਕਿਹਾ ਕਿ ਕੈਂਸਰ ਰੋਕੋ ਜਾਂਚ ਕੈਂਪ ਵਿਚ ਪਹੁੰਚੇ ਮਰੀਜ਼ਾਂ ਤੇ ਉਨ੍ਹਾਂ ਦੇ ਵਾਰਸਾਂ ਦੇ ਛਕਣ ਲਈ ਚਾਹ-ਪਕੌੜਿਆਂ ਤੋਂ ਇਲਾਵਾ ਗੁਰੂ ਕਾ ਲੰਗਰ ਅਤੁੱਟ ਵਰਤਾਏ ਜਾਣਗੇ।


author

Sunny Mehra

Content Editor

Related News