ਇਰਾਕ ''ਚ ਆਈ. ਐੱਸ. ਦੇ 186 ਅੱਤਵਾਦੀ ਕਾਬੂ
Tuesday, Feb 12, 2019 - 06:57 PM (IST)
ਬਗਦਾਦ (ਏਜੰਸੀਆਂ)–ਇਰਾਕ 'ਚ ਖਤਰਨਾਕ ਅੱਤਵਾਦੀ ਸੰਗਠਨ ਆਈ. ਐੱਸ. ਦੇ ਇਕ ਵੱਡੇ ਗਰੁੱਪ ਦਾ ਪਤਾ ਲਾ ਕੇ 186 ਅੱਤਵਾਦੀਆਂ ਨੂੰ ਮੰਗਲਵਾਰ ਕਾਬੂ ਕੀਤਾ ਗਿਆ। ਦੇਸ਼ ਦੇ ਗ੍ਰਹਿ ਮੰਤਰਾਲਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਅੱਤਵਾਦੀ ਆਤਮਘਾਤੀ ਹਮਲਿਆਂ, ਬੰਬ ਧਮਾਕੇ ਕਰਨ ਅਤੇ ਕੌਮਾਂਤਰੀ ਸਰਹੱਦ 'ਤੇ ਜਵਾਨਾਂ ਨੂੰ ਕਤਲ ਕਰਨ ਵਰਗੀਆਂ ਘਟਨਾਵਾਂ ਲਈ ਜ਼ਿੰਮੇਵਾਰ ਹਨ।
