ਯੂਕੇ: ਕੈਂਬਰਿਜ ਯੂਨੀਵਰਸਿਟੀ ਦੇ 200 ਤੋਂ ਵੱਧ ਵਿਦਿਆਰਥੀਆਂ ਨੂੰ ਇਕਾਂਤਵਾਸ ਹੋਣ ਦੀ ਸਲਾਹ

10/18/2020 3:09:24 PM

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਕੋਰੋਨਾਵਾਇਰਸ ਵਿਦਿਆਰਥੀਆਂ ਨੂੰ ਵੱਡੀ ਗਿਣਤੀ ਵਿੱਚ ਆਪਣਾ ਸ਼ਿਕਾਰ ਬਣਾ ਰਿਹਾ ਹੈ ਜੋ ਕਿ ਗੰਭੀਰ ਚਿੰਤਾ ਦਾ ਵਿਸ਼ਾ ਹੈ। ਵਿਦਿਆਰਥੀਆਂ ਵਿੱਚ ਵਾਇਰਸ ਦੀ ਲਾਗ ਦਾ ਤਾਜਾ ਮਾਮਲਾ ਕੈਂਬਰਿਜ ਯੂਨੀਵਰਸਿਟੀ ਦੇ ਇੱਕ ਕਾਲਜ ਵਿੱਚ ਸਾਹਮਣੇ ਆਇਆ ਹੈ। ਇੱਥੇ ਇੱਕ ਰਿਹਾਇਸ਼ੀ ਬਲਾਕ ਵਿੱਚ ਕੋਰੋਨਾਵਾਇਰਸ ਫੈਲਣ ਤੋਂ ਬਾਅਦ ਦੋ ਹਫ਼ਤਿਆਂ ਲਈ 220 ਤੋਂ ਵੱਧ ਕੈਂਬਰਿਜ ਯੂਨੀਵਰਸਿਟੀ ਦੇ ਨਵੇਂ ਵਿਦਿਆਰਥੀਆਂ ਨੂੰ ਅਲੱਗ ਰਹਿਣ ਲਈ ਕਿਹਾ ਗਿਆ ਹੈ।

ਪੜ੍ਹੋ ਇਹ ਅਹਿਮ ਖਬਰ- ਪੀ.ਐੱਮ. ਮੋਦੀ ਨੇ ਨਿਊਜ਼ੀਲੈਂਡ ਦੀ ਹਮਰੁਤਬਾ ਜੈਸਿੰਡਾ ਨੂੰ ਮੁੜ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ

ਇਸ ਦੇ 11 ਰਿਹਾਇਸ਼ੀ ਘਰਾਂ ਵਿੱਚ 18 ਸਕਾਰਾਤਮਕ ਕੇਸਾਂ ਦੀ ਪਛਾਣ ਕੀਤੀ ਗਈ ਸੀ। ਇਸ ਮਾਮਲੇ ਵਿੱਚ ਕਾਲਜ ਨੇ ਆਪਣੀ ਵੈਬਸਾਈਟ 'ਤੇ ਪ੍ਰਕਾਸ਼ਤ ਕੀਤੇ ਇਕ ਬਿਆਨ ਵਿਚ ਕਿਹਾ ਕਿ 223 ਵਿਦਿਆਰਥੀਆਂ ਨੂੰ ਇਕਾਂਤਵਾਸ ਕਰਨ ਦਾ ਫੈਸਲਾ ਜਨਤਕ ਸਿਹਤ ਇੰਗਲੈਂਡ ਅਤੇ ਯੂਨੀਵਰਸਿਟੀ ਦੇ ਸਖਤ ਟੈਸਟਿੰਗ ਪ੍ਰੋਗਰਾਮ ਤੋਂ ਮਿਲੀ ਜਾਣਕਾਰੀ 'ਤੇ ਅਧਾਰਤ ਹੈ। ਇਸ ਦੇ ਨਾਲ ਹੀ ਕਾਲਜ ਨੇ ਵਿਦਿਆਰਥੀਆਂ ਦੀ ਮਦਦ ਲਈ ਹਫਤੇ ਦੇ ਅਖੀਰ ਵਿੱਚ ਵਾਧੂ ਸਟਾਫ ਵੀ ਰੱਖਿਆ ਹੈ। ਇਕਾਂਤਵਾਸ ਦੇ ਸੰਬੰਧ ਵਿੱਚ ਹੋਮਰਟਨ ਦੇ ਪਹਿਲੇ ਸਾਲ ਦੇ ਵਿਦਿਆਰਥੀ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਤ 9.28 ਵਜੇ ਇੱਕ ਈਮੇਲ ਰਾਹੀਂ 30 ਅਕਤੂਬਰ ਤੱਕ ਆਪਣੇ ਕਮਰਿਆਂ ਵਿੱਚ ਰਹਿਣ ਦੀ ਜਾਣਕਾਰੀ ਦਿੱਤੀ ਗਈ ਸੀ।


Vandana

Content Editor

Related News