ਬੱਚਿਆਂ ਨੂੰ ਘਰ ''ਚ ਬੰਧਕ ਬਣਾ ਕੇ ਰੱਖਣ ਦਾ ਮਾਮਲਾ: ਹੋਏ ਕਈ ਖੁਲਾਸੇ

Friday, Jan 19, 2018 - 01:33 PM (IST)

ਕੈਲੀਫੋਰਨੀਆ(ਬਿਊਰੋ)— ਅਮਰੀਕਾ ਦੇ ਕੈਲੀਫੋਰਨੀਆ ਵਿਚ ਆਪਣੇ 13 ਬੱਚਿਆਂ ਨੂੰ ਜੰਜੀਰਾਂ ਨਾਲ ਬੰਨ੍ਹ ਕੇ ਰੱਖਣ ਵਾਲੇ ਮਾਤਾ-ਪਿਤਾ ਨੇ ਚਾਹੇ ਹੀ ਖੁਦ 'ਤੇ ਲੱਗੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਗਲਤ ਦੱਸਿਆ ਹੈ ਪਰ ਪੁਲਸ ਅਤੇ ਇਸਤਗਾਸਾ ਪੱਖ ਨੇ ਇਸ ਕੇਸ ਵਿਚ ਜੋ ਖੁਲਾਸੇ ਕੀਤੇ ਹਨ, ਉਹ ਸੱਚ ਵਿਚ ਹੈਰਾਨ ਕਰਨ ਵਾਲੇ ਹਨ। ਇਕ ਖਬਰ ਮੁਤਾਬਕ ਡੇਵਿਡ ਐਨੇਨ ਤੁਰਪਿਨ (57) ਅਤੇ ਉਨ੍ਹਾਂ ਦੀ ਪਤਨੀ ਲੁਈ ਅੰਨਾ ਤੁਰਪਿਨ (49) 'ਤੇ ਅੱਤਿਆਚਾਰ, ਮਾੜਾ ਵਤੀਰਾ ਅਤੇ ਬੱਚਿਆਂ ਦੀ ਜ਼ਿੰਦਗੀ ਨੂੰ ਖਤਰੇ ਵਿਚ ਪਾਉਣ ਦੇ ਮਾਮਲੇ ਦਰਜ ਕੀਤੇ ਗਏ ਹਨ। ਇਸ ਗੱਲ ਦਾ ਪਤਾ ਉਦੋਂ ਲੱਗਾ ਜਦੋਂ ਪੀੜਤ ਬੱਚਿਆਂ ਵਿਚੋਂ ਇਕ 17 ਸਾਲਾਂ ਕੁੜੀ ਕਿਸੇ ਤਰ੍ਹਾਂ ਨਾਲ ਘਰੋਂ ਦੌੜਣ ਵਿਚ ਸਫਲ ਹੋ ਗਈ ਸੀ, ਜਿਸ ਨੇ ਪੁਲਸ ਨੂੰ ਇਸ ਦੀ ਜਾਣਕਾਰੀ ਦਿੱਤੀ।
ਇਸਤਗਾਸਾ ਪੱਖ ਦੀ ਰਿਵਰਸਾਈਡ ਕਾਊਂਟੀ ਡਿਸਟਰਿਕਟ ਅਟਾਰਨੀ ਮਾਈਕ ਹੈਸਟਰਨ ਨੇ ਦੱਸਿਆ ਕਿ ਇਸ ਦੀ ਜਾਂਚ ਕਰਨ 'ਤੇ ਪੁਲਸ ਨੂੰ ਪਤਾ ਲੱਗਾ ਕਿ ਕੁੜੀ ਦੇ ਕੁੱਝ ਹੋ ਭਰਾ-ਭੈਣਾਂ ਨੂੰ ਬੈਡ ਨਾਲ ਜੰਜੀਰਾਂ ਅਤੇ ਤਾਲੇ ਨਾਲ ਬੰਨ੍ਹ ਕੇ ਰੱਖਿਆ ਗਿਆ ਹੈ ਅਤੇ ਉਨ੍ਹਾਂ ਨੂੰ ਕਾਫੀ ਸਮੇਂ ਤੋਂ ਖਾਣਾ ਵੀ ਨਹੀਂ ਦਿੱਤੀ ਜਾ ਰਿਹਾ ਸੀ। ਇਸ ਤੋਂ ਬਾਅਦ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਕੇ ਅਦਾਲਤ ਵਿਚ ਪੇਸ਼ ਕੀਤਾ ਗਿਆ। ਇਨ੍ਹਾਂ ਬੱਚਿਆਂ ਦੀ ਉਮਰ 2 ਤੋਂ 29 ਸਾਲ ਦਰਮਿਆਨ ਹੈ। ਇਨ੍ਹਾਂ ਦਾ ਸੋਮਵਾਰ ਨੂੰ ਮਾਤਾ-ਪਿਤਾ ਦੀ ਕੈਦ ਵਿਚੋਂ ਰਿਹਾਅ ਹੋਣ ਤੋਂ ਬਾਅਦ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।
ਹੈਸਟਰਨ ਨੇ ਵੀਰਵਾਰ ਨੂੰ ਪ੍ਰੈਸ ਕਾਨਫਰੰਸ ਵਿਚ ਮਾਤਾ-ਪਿਤਾ 'ਤੇ ਲਗਾਏ ਗਏ ਕੁੱਝ ਦੋਸ਼ਾਂ ਬਾਰੇ ਵਿਚ ਦੱਸਿਆ। ਹੈਸਟਰਨ ਨੇ ਕਿਹਾ, 'ਬੱਚਿਆਂ ਨੂੰ ਅਕਸਰ ਕੁੱਟਿਆ ਜਾਂਦਾ ਸੀ, ਇੱਥੋਂ ਤੱਕ ਕਿ ਕਈ ਵਾਰ ਇਨ੍ਹਾਂ ਦਾ ਗਲਾ ਵੀ ਘੁੱਟਣ ਦੀ ਕੋਸ਼ਿਸ਼ ਕੀਤੀ ਗਈ। ਇਨ੍ਹਾਂ ਨੂੰ ਸਾਲ ਵਿਚ ਸਿਰਫ ਇਕ ਵਾਰ ਨਹਾਉਣ ਦਿੱਤਾ ਜਾਂਦਾ ਸੀ।' ਉਨ੍ਹਾਂ ਅੱਗੇ ਦੱਸਿਆ ਕਿ ਬੱਚਿਆਂ ਨੂੰ ਪੂਰੀ ਰਾਤ ਜਗਾ ਕੇ ਰੱਖਿਆ ਜਾਂਦਾ ਸੀ ਅਤੇ ਪੂਰਾ ਦਿਨ ਸੋਣ ਲਈ ਕਿਹਾ ਜਾਂਦਾ ਸੀ। ਦਿਨ ਵਿਚ ਸਿਰਫ ਇਕ ਵਾਰ ਖਾਣਾ ਦਿੱਤਾ ਜਾਂਦਾ ਸੀ। ਮਾਤਾ-ਪਿਤਾ ਅਕਸਰ ਕਈ ਤਰ੍ਹਾਂ ਦਾ ਖਾਣ-ਪੀਣ ਦਾ ਸਮਾਨ ਖਰੀਦ ਕੇ ਲਿਆਉਂਦੇ ਸਨ ਪਰ ਉਨ੍ਹਾਂ ਨੂੰ ਅਜਿਹੇ ਸਥਾਨ 'ਤੇ ਰੱਖਦੇ ਸਨ, ਜਿੱਥੋਂ ਉਹ ਬੱਚੇ ਸਿਰਫ ਉਸ ਸਮਾਨ ਨੂੰ ਦੇਖ ਸਕਦੇ ਸਨ, ਖਾ ਨਹੀਂ ਸਕਦੇ ਸਨ। ਇੱਥੋਂ ਤੱਕ ਕਿ ਇਨ੍ਹਾਂ ਬੱਚਿਆਂ ਨੂੰ ਇਨਾਂ ਹੀ ਨਹੀਂ ਪਤਾ ਹੈ ਕਿ ਇਕ ਪੁਲਸਕਰਮਚਾਰੀ ਕੌਣ ਹੁੰਦਾ ਹੈ।


Related News