ਕੈਲੀਫੋਰਨੀਆ ''ਚ 10 ਮਿਲੀਅਨ ਲੋਕਾਂ ਨੂੰ ਲੱਗੀ ਕੋਰੋਨਾ ਦੀ ਪੂਰੀ ਵੈਕਸੀਨ

Wednesday, Apr 21, 2021 - 10:00 AM (IST)

ਕੈਲੀਫੋਰਨੀਆ ''ਚ 10 ਮਿਲੀਅਨ ਲੋਕਾਂ ਨੂੰ ਲੱਗੀ ਕੋਰੋਨਾ ਦੀ ਪੂਰੀ ਵੈਕਸੀਨ

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ ਦੇ ਸੂਬੇ ਕੈਲੀਫੋਰਨੀਆ ਨੇ ਪਿਛਲੇ ਹਫ਼ਤੇ ਦੇ ਅਖੀਰ ਵਿਚ 10 ਮਿਲੀਅਨ ਲੋਕਾਂ ਨੂੰ ਕੋਰੋਨਾ ਦੀ ਪੂਰੀ ਵੈਕਸੀਨ ਲਗਾ ਹੈ, ਜੋ ਕਿ ਰਾਜ ਦੀ ਆਬਾਦੀ ਦਾ ਇਕ ਚੌਥਾਈ ਹਿੱਸਾ ਦਰਸਾਉਂਦਾ ਹੈ।

ਕੈਲੀਫੋਰਨੀਆ ਦੇ ਪਬਲਿਕ ਹੈਲਥ ਵਿਭਾਗ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਕੈਲੀਫੋਰਨੀਆ ਦੇ ਪ੍ਰਦਾਤਾਵਾਂ ਨੇ ਤਕਰੀਬਨ 25,790,401 ਵੈਕਸੀਨ ਦੀਆਂ ਖੁਰਾਕਾਂ ਲਗਾਈਆਂ ਹਨ ਅਤੇ ਇਹ 31.6 ਮਿਲੀਅਨ ਦਾ 82% ਹੈ ਜੋ ਨਿਰਮਾਤਾਵਾਂ ਦੁਆਰਾ ਪ੍ਰਦਾਨ ਕੀਤਾ ਗਿਆ ਹੈ। ਇਸ ਦੇ ਇਲਾਵਾ ਜੌਹਨਸਨ ਐਂਡ ਜੌਹਨਸਨ ਦੇ ਇਕੋ ਖੁਰਾਕ ਵਾਲੇ ਟੀਕੇ 'ਤੇ ਰੋਕ ਬਣੀ ਹੋਈ ਹੈ, ਕਿਉਂਕਿ ਅਮਰੀਕਾ ਦੀਆਂ ਸਿਹਤ ਏਜੰਸੀਆਂ ਇਸ ਸਬੰਧੀ ਖੂਨ ਦੇ ਜੰਮ ਜਾਣ ਦੇ ਕੇਸਾਂ ਦੀ ਜਾਂਚ ਕਰ ਰਹੀਆਂ ਹਨ।


author

cherry

Content Editor

Related News