ਕੈਲਗਰੀ ਐੱਮ.ਪੀ. ਦੀਪਕ ਓਬਰਾਏ ਬਾਰੇ ਉੱਡੀ ਇਹ ਅਫਵਾਹ

12/24/2017 2:47:23 PM

ਕੈਲਗਰੀ— ਕੈਨੇਡਾ 'ਚ 20 ਸਾਲਾਂ ਤੋਂ ਸੇਵਾ ਨਿਭਾਅ ਰਹੇ ਐੱਮ.ਪੀ. ਦੀਪਕ ਓਬਰਾਏ ਨੇ ਜਾਣਕਾਰੀ ਦਿੱਤੀ ਹੈ ਕਿ ਕੋਈ ਉਨ੍ਹਾਂ ਖਿਲਾਫ ਸਾਜਿਸ਼ ਰਚ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੁੱਝ  ਦਿਨ ਪਹਿਲਾਂ ਹੀ ਉਨ੍ਹਾਂ ਨੂੰ ਪਤਾ ਲੱਗਾ ਕਿ ਕਿਸੇ ਨੇ ਇਹ ਅਫਵਾਹ ਉਡਾਈ ਹੈ ਕਿ ਉਹ ਸੇਵਾਮੁਕਤ ਹੋ ਰਹੇ ਹਨ। ਉਨ੍ਹਾਂ ਕਿਹਾ,''ਮੈਂ ਇਹ ਗੱਲ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਮੈਂ ਅਜੇ ਸੇਵਾ ਮੁਕਤ ਨਹੀਂ ਹੋ ਰਿਹਾ ਤੇ ਮੈਂ ਅਗਲੀਆਂ ਚੋਣਾਂ ਲੜਾਂਗਾ।'' 
ਉਨ੍ਹਾਂ ਦੱਸਿਆ ਕਿ ਜਿਹੜਾ ਵਿਅਕਤੀ ਉਨ੍ਹਾਂ ਖਿਲਾਫ ਇਹ ਅਫਵਾਹ ਉਡਾ ਰਿਹਾ ਹੈ, ਉਹ ਉਸ ਨੂੰ ਚੰਗੀ ਤਰ੍ਹਾਂ ਜਾਣਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਉਸ ਦੀ ਬਹੁਤ ਮਦਦ ਕੀਤੀ ਹੈ ਪਰ ਉਹ ਉਨ੍ਹਾਂ ਖਿਲਾਫ ਸਿਆਸਤ ਖੇਡ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸਭ ਕੈਲਗਰੀ ਫੋਰੈਸਟ ਲਾਨ ਦੀ ਕੰਜ਼ਰਵੇਟਿਵ ਨਾਮਜ਼ਦਗੀ ਲਈ ਹੋ ਰਿਹਾ ਹੈ। ਓਬਰੋਏ ਦੋ ਦਹਾਕਿਆਂ ਤੋਂ ਐੱਮ.ਪੀ ਹਨ ਅਤੇ ਉਹ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੇ ਹਨ। ਅਜੇ ਤਕ ਨਾਮਜ਼ਦਗੀ ਬਾਰੇ ਕੋਈ ਤਰੀਕ ਨਿਸ਼ਚਿਤ ਨਹੀਂ ਹੋਈ।


Related News