ਯਾਤਰੀਆਂ ਦੀ ਸ਼ਿਕਾਇਤ ਤੋਂ ਬਾਅਦ ਕੈਲਗਰੀ ਏਅਰ ਪੋਰਟ ''ਤੇ ਦਿੱਤੀ ਗਈ ਇਹ ਸਹੂਲਤ (ਤਸਵੀਰਾਂ)

01/15/2017 11:31:25 AM

ਕੈਲਗਰੀ— ਕੈਲਗਰੀ ਦੇ ਅੰਤਰਰਾਸ਼ਟਰੀ ਏਅਰ ਪੋਰਟ ''ਤੇ ਬੋਰਡਿੰਗ ਗੇਟਾਂ ਨੇੜੇ ਬੈਠਣ ਲਈ ਨਵੀਆਂ ਸੀਟਾਂ ਲਗਾਈਆਂ ਗਈਆਂ ਹਨ। ਇਹ ਨਵੀਆਂ ਸੀਟਾਂ ਨਵੇਂ ਟਰਮੀਨਲ ਵਿਚ ਲਗਾਈਆਂ ਗਈਆਂ ਹਨ। 2 ਅਰਬ ਡਾਲਰ ਦੀ ਲਾਗਤ ਨਾਲ ਬਣੇ ਇਸ ਨਵੇਂ ਟਰਮੀਨਲ ਨੂੰ ਬੀਤੇ ਸਾਲ ਦੇ ਅੰਤ ਵਿਚ ਹੀ ਯਾਤਰੀਆਂ ਲਈ ਖੋਲ੍ਹਿਆ ਗਿਆ ਸੀ। ਇਸ ਵਿਚ ਬੋਰਡਿੰਗ ਗੇਟਾਂ ਨੇੜੇ ਬੈਠਣ ਦਾ ਪ੍ਰਬੰਧ ਨਾ ਹੋਣ ਦੀਆਂ ਸ਼ਿਕਾਇਤਾਂ ਯਾਤਰੀਆਂ ਵੱਲੋਂ ਕੀਤੀਆਂ ਗਈਆਂ ਸਨ, ਜਿਸ ਤੋਂ ਬਾਅਦ ਵੀਰਵਾਰ ਨੂੰ ਕੁਝ ਸੀਟਾਂ ਇੱਥੇ ਲਗਾਈਆਂ ਗਈਆਂ। ਆਉਣ ਵਾਲੇ ਦਿਨਾਂ ਵਿਚ ਯਾਤਰੀਆਂ ਦੀ ਸਹੂਲਤ ਲਈ ਇੱਥੇ ਹੋਰ ਸੀਟਾਂ ਲਗਾਈਆਂ ਜਾਣਗੀਆਂ।

Kulvinder Mahi

News Editor

Related News