18 ਲੱਖ ਖਰਚ ਕੇ ਸ਼ਖ਼ਸ ਬਣਿਆ 'ਬਘਿਆੜ', ਦੱਸਿਆ ਹੈਰਾਨੀਜਨਕ ਕਾਰਨ

01/26/2023 12:18:23 PM

ਇੰਟਰਨੈਸ਼ਨਲ ਡੈਸਕ (ਬਿਊਰੋ); ਕਿਸੇ ਨੇ ਸੱਚ ਹੀ ਕਿਹਾ ਹੈ ਕਿ ਸ਼ੌਂਕ ਵੱਡੀ ਚੀਜ਼ ਹੈ।ਇਕ ਅਜੀਬ ਸ਼ੌਂਕ ਰੱਖਦੇ ਹੋਏ ਇੱਕ ਆਦਮੀ ਨੇ ਖ਼ੁਦ ਨੂੰ ਬਘਿਆੜ ਦੇ ਰੂਪ ਵਿੱਚ ਦਿਖਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਅਜਿਹਾ ਕਰਨ 'ਤੇ ਉਸ ਨੂੰ ਮਾਣ ਹੈ। ਅਸੀਂ ਗੱਲ ਕਰ ਰਹੇ ਹਾਂ ਜਾਪਾਨੀ ਇੰਜੀਨੀਅਰ ਤੋਰੂ ਉਏਦਾ ਦੀ। ਬਾਕੀ ਲੋਕਾਂ ਵਾਂਗ ਉਹ ਪੂਰਾ ਹਫ਼ਤਾ ਬਿੱਜ਼ੀ ਰਹਿਣ ਮਗਰੋਂ ਡ੍ਰਿੰਕ ਕਰਨਾ ਪਸੰਦ ਕਰਦਾ ਹੈ, ਪਰ ਉਹ ਇਸਦੇ ਲਈ ਸਥਾਨਕ ਬਾਰ ਵਿੱਚ ਨਹੀਂ ਜਾਂਦਾ ਹੈ। ਸਗੋਂ ਘਰ ਵਿੱਚ ਬਘਿਆੜ ਦੀ ਪੁਸ਼ਾਕ ਪਾ ਕੇ ਸਾਰਿਆਂ ਦਾ ਮਨੋਰੰਜਨ ਕਰਦੇ ਹਨ।

PunjabKesari

ਉਸ ਨੇ ਦੱਸਿਆ ਕਿ ਉਸ ਨੇ 23 ਹਜ਼ਾਰ ਡਾਲਰ (ਕਰੀਬ 18 ਲੱਖ ਰੁਪਏ) ਦਾ ਇਕ ਸੂਟ ਬਣਾਇਆ ਹੈ। ਉਹ ਦੱਸਦਾ ਹੈ ਕਿ ਉਹ ਜਾਨਵਰ ਵਾਂਗ ਰਹਿਣਾ ਪਸੰਦ ਕਰਦਾ ਹੈ ਕਿਉਂਕਿ ਇਸ ਨਾਲ ਉਹ ਕੁਝ ਸਮੇਂ ਲਈ ਮਨੁੱਖੀ ਸਮੱਸਿਆਵਾਂ ਨੂੰ ਭੁੱਲ ਜਾਂਦਾ ਹੈ। 32 ਸਾਲਾ ਤੋਰੂ ਦਾ ਕਹਿਣਾ ਹੈ ਕਿ 'ਜਦੋਂ ਵੀ ਉਹ ਇਹ ਪੁਸ਼ਾਕ ਪਹਿਨਦਾ ਹੈ ਤਾਂ ਉਸ ਨੂੰ ਇਹ ਨਹੀਂ ਲੱਗਦਾ ਕਿ ਉਹ ਇਨਸਾਨ ਹੈ। ਉਹ ਮਨੁੱਖੀ ਰਿਸ਼ਤਿਆਂ ਤੋਂ ਮੁਕਤ ਹੋ ਜਾਂਦਾ ਹੈ। ਇਸ ਦੇ ਨਾਲ ਹੀ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ, ਭਾਵੇਂ ਉਹ ਕੰਮ ਨਾਲ ਸਬੰਧਤ ਹੋਣ ਜਾਂ ਹੋਰ ਚੀਜ਼ਾਂ ਨਾਲ। ਅਜਿਹਾ ਕਰਕੇ ਉਹ ਉਨ੍ਹਾਂ ਨੂੰ ਭੁੱਲ ਸਕਦਾ ਹੈ।

PunjabKesari

ਜਿਸ ਕੰਪਨੀ ਤੋਂ ਉਸ ਨੇ ਆਪਣਾ ਪੁਸ਼ਾਕ ਬਣਵਾਈ ਹੈ, ਉਹ ਫ਼ਿਲਮਾਂ ਅਤੇ ਟੈਲੀਵਿਜ਼ਨ ਸੀਰੀਜ਼ ਲਈ ਕੱਪੜੇ ਬਣਾਉਂਦੀ ਹੈ। ਇਸ ਪੁਸ਼ਾਕ ਨੂੰ ਬਣਾਉਣ ਲਈ ਤੋਰੂ ਅਤੇ ਕੰਪਨੀ ਵਿਚਕਾਰ ਘੱਟੋ-ਘੱਟ 40 ਈ-ਮੇਲ ਹੋਏ ਅਤੇ ਉਨ੍ਹਾਂ ਨੇ ਤਿੰਨ ਆਹਮੋ-ਸਾਹਮਣੇ ਮੀਟਿੰਗਾਂ ਕੀਤੀਆਂ। ਇਸ 'ਚ ਤੋਰੂ ਨੇ ਦੱਸਿਆ ਕਿ ਉਹ ਆਪਣੇ ਲਈ ਕਿਸ ਤਰ੍ਹਾਂ ਦਾ ਸੂਟ ਚਾਹੁੰਦਾ ਹੈ।

ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ 'ਚ ਹਿੰਦੂ ਮੰਦਰਾਂ 'ਤੇ ਹਮਲੇ, ਭਾਰਤ ਨੇ ਜਤਾਈ ਨਾਰਾਜ਼ਗੀ, ਸਰਕਾਰ ਨੂੰ ਕੀਤੀ ਇਹ ਮੰਗ

ਬਘਿਆੜ ਦੀ ਪੁਸ਼ਾਕ ਵਿਚ ਮਿਲਦੀ ਹੈ ਸ਼ਕਤੀ

PunjabKesari

ਤੋਰੂ ਨੇ ਅਜਿਹਾ ਸੂਟ ਬਣਾਉਣ ਲਈ ਕਿਹਾ ਸੀ, ਜਿਸ ਨੂੰ ਪਹਿਨ ਕੇ ਉਹ ਅਸਲੀ ਬਘਿਆੜ ਵਰਗਾ ਲੱਗੇ। ਉਹ ਕਹਿੰਦਾ ਹੈ ਕਿ ਬਘਿਆੜ ਦੀ ਪੁਸ਼ਾਕ ਉਸਨੂੰ ਉਹ ਸ਼ਕਤੀ ਪ੍ਰਦਾਨ ਕਰਦੀ ਹੈ, ਜੋ ਰੋਜ਼ਾਨਾ ਜੀਵਨ ਵਿੱਚ ਮਹਿਸੂਸ ਨਹੀਂ ਕੀਤੀ ਜਾਂਦੀ। ਉਹ ਕਹਿੰਦਾ ਹੈ, 'ਜਦੋਂ ਮੈਂ ਆਪਣੇ ਆਪ ਨੂੰ ਸ਼ੀਸ਼ੇ ਵਿਚ ਦੇਖਦਾ ਹਾਂ, ਤਾਂ ਮੈਨੂੰ ਇਕ ਬਘਿਆੜ ਦਿਖਾਈ ਦਿੰਦਾ ਹੈ ਪਰ 'ਮੈਂ ਵੇਅਰਵੋਲਫ ਨਹੀਂ ਹਾਂ ਅਤੇ ਨਾ ਹੀ ਇਹ ਇੱਕ ਕਿਸਮ ਦਾ ਰਾਖਸ਼ ਹਾਂ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


Vandana

Content Editor

Related News