ਮੈਲਬੌਰਨ ''ਚ ਝਾੜੀਆਂ ਨੂੰ ਲੱਗੀ ਅੱਗ, ਖਤਰੇ ''ਚ ਕਈ ਘਰ

01/06/2018 11:29:58 AM

ਮੈਲਬੌਰਨ (ਏਜੰਸੀ)— ਆਸਟ੍ਰੇਲੀਆ ਦੇ ਦੱਖਣੀ-ਪੂਰਬੀ ਮੈਲਬੌਰਨ ਦੇ ਰਿਹਾਇਸ਼ੀ ਇਲਾਕੇ ਕਾਰਰਮ ਡਾਊਨਜ਼ ਸਥਿਤ ਇਕ ਅੱਗ ਦੀ ਲਪੇਟ 'ਚ ਆ ਗਿਆ ਅਤੇ ਇਸ ਨਾਲ ਹੋਰ ਵੀ ਘਰਾਂ ਨੂੰ ਖਤਰਾ ਪੈਦਾ ਹੋ ਗਿਆ, ਕਿਉਂਕਿ ਝਾੜੀਆਂ 'ਚ ਲੱਗੀ ਅੱਗ ਇਲਾਕੇ ਦੇ ਕਈ ਖੇਤਰਾਂ ਵਿਚ ਫੈਲ ਗਈ ਹੈ। ਫਾਇਰ ਫਾਈਟਰਜ਼ ਅੱਗ ਨੂੰ ਕਾਬੂ ਕਰਨ 'ਚ ਲੱਗੇ ਹੋਏ ਹਨ। 
ਅੱਗ ਬੁਝਾਉਣ ਲਈ ਮੌਕੇ 'ਤੇ ਪਾਣੀ 'ਤੇ 30 ਟੈਂਕਰ ਮੌਜੂਦ ਹਨ। ਫਾਇਰ ਫਾਈਟਰਜ਼ ਅਧਿਕਾਰੀਆਂ ਨੂੰ ਸਥਾਨਕ ਸਮੇਂ ਅਨੁਸਾਰ ਦੁਪਹਿਰ ਤਕਰੀਬਨ 2.40 ਵਜੇ ਅੱਗ ਲੱਗਣ ਦੀ ਸੂਚਨਾ ਦਿੱਤੀ ਗਈ। ਫਾਇਰ ਫਾਈਟਰਜ਼ ਅੱਗ ਬੁਝਾਉਣ 'ਚ ਜੁੱਟੇ ਹੋਏ ਹਨ। ਹਾਲਾਂਕਿ ਕਾਰਰਮ ਡਾਊਨਜ਼ 'ਚ ਤੁਰੰਤ ਐਮਰਜੈਂਸੀ ਸੰਕਟ ਐਲਾਨ ਨਹੀਂ ਕੀਤਾ ਗਿਆ ਹੈ ਪਰ ਇਲਾਕੇ ਦੇ ਲੋਕਾਂ ਨੂੰ ਘਰ ਛੱਡਣ ਦੀ ਬੇਨਤੀ ਕੀਤੀ ਜਾ ਰਹੀ ਹੈ। ਜਿਨ੍ਹਾਂ ਰਿਹਾਇਸ਼ੀ ਖੇਤਰਾਂ 'ਚ ਅੱਗ ਕਾਰਨ ਜ਼ਿਆਦਾ ਖਤਰਾ ਹੈ, ਉੱਥੇ ਐਮਰਜੈਂਸੀ ਚਿਤਾਵਨੀ ਜਾਰੀ ਕੀਤੀ ਗਈ ਹੈ। ਵਿਕਟੋਰੀਆ ਟਾਊਨ ਦੇ ਉੱਤਰੀ ਗਲੇਨਰਮਿਸਟਨ, ਦੱਖਣੀ ਗਲੇਨਰਮਿਸਟਨ, ਨੂਰਤ, ਪੂਰਬੀ ਨੂਰਤ ਅਤੇ ਪੱਛਮੀ ਕੋਲਾੜ ਲਈ ਇਹ ਚਿਤਾਵਨੀ ਜਾਰੀ ਕੀਤੀ ਗਈ ਹੈ।


Related News