ਪਾਕਿਸਤਾਨ 'ਚ ਵਾਪਰਿਆ ਬੱਸ ਹਾਦਸਾ, ਕਰੀਬ 39 ਲੋਕਾਂ ਦੀ ਮੌਤ

Sunday, Jan 29, 2023 - 12:45 PM (IST)

ਪਾਕਿਸਤਾਨ 'ਚ ਵਾਪਰਿਆ ਬੱਸ ਹਾਦਸਾ, ਕਰੀਬ 39 ਲੋਕਾਂ ਦੀ ਮੌਤ

ਇਸਲਾਮਾਬਾਦ (ਬਿਊਰੋ)- ਪਾਕਿਸਤਾਨ ਦੇ ਲਾਸਬੇਲਾ ਜ਼ਿਲ੍ਹੇ 'ਚ ਐਤਵਾਰ ਨੂੰ ਇਕ ਬੱਸ ਦੇ ਖੱਡ 'ਚ ਡਿੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਬੱਸ ਖੱਡ ਵਿਚ ਡਿੱਗਣ ਕਾਰਨ ਕਰੀਬ 39 ਲੋਕਾਂ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ- ਮੋਟਰਸਾਈਕਲ ਸਵਾਰਾਂ ਨੇ ਸੜਕ ਕਿਨਾਰੇ ਖੜ੍ਹੇ ਨੌਜਵਾਨ ’ਤੇ ਚਲਾਈਆਂ ਗੋਲੀਆਂ, ਹਮਲਾਵਰ ਹੋਏ ਫ਼ਰਾਰ

ਡਾਨ ਨੇ ਲਾਸਬੇਲਾ ਦੇ ਸਹਾਇਕ ਕਮਿਸ਼ਨਰ ਹਮਜ਼ਾ ਅੰਜੁਮ ਦੇ ਹਵਾਲੇ ਨਾਲ ਦੱਸਿਆ ਕਿ 48 ਯਾਤਰੀਆਂ ਨੂੰ ਲੈ ਕੇ ਇਹ ਵਾਹਨ ਕਵੇਟਾ ਤੋਂ ਕਰਾਚੀ ਵੱਲ ਜਾ ਰਿਹਾ ਸੀ। ਅੰਜੁਮ ਨੇ ਦੱਸਿਆ ਕਿ ਲਾਸਬੇਲਾ ਨੇੜੇ ਯੂ-ਟਰਨ ਲੈਂਦੇ ਸਮੇਂ ਤੇਜ਼ ਰਫ਼ਤਾਰ ਵਾਹਨ ਪੁਲ ਦੇ ਪਿੱਲਰ ਨਾਲ ਟਕਰਾ ਗਿਆ ਅਤੇ ਅੱਗ ਲੱਗ ਗਈ। ਉਨ੍ਹਾਂ ਕਿਹਾ ਕਿ ਫ਼ਿਲਹਾਲ ਤਿੰਨ ਲੋਕਾਂ ਨੂੰ ਬਚਾਇਆ ਗਿਆ ਹੈ, ਪਰ ਮੌਤਾਂ ਦੀ ਗਿਣਤੀ ਵਧ ਵੀ ਸਕਦੀ ਹੈ।

ਇਹ ਵੀ ਪੜ੍ਹੋ- ਨਸ਼ੇ 'ਚ ਟੱਲੀ ਪੰਜਾਬ ਪੁਲਸ ਮੁਲਾਜ਼ਮ ਦਾ ਕਾਰਾ, ਟਰੈਕਟਰ ਸਵਾਰ ਨੌਜਵਾਨ ਨੂੰ ਜ਼ਖ਼ਮੀ ਕਰਕੇ ਕੀਤਾ ਹਾਈ ਵੋਲਟੇਜ਼ ਡਰਾਮਾ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


author

Shivani Bassan

Content Editor

Related News