ਭਾਰਤੀ-ਅਮਰੀਕੀ ਇੰਜੀਨੀਅਰ ਫੌਜੀਆਂ ਲਈ ਕੁਦਰਤੀ ਚੀਜ਼ਾਂ ਤੋਂ ਬਣਾ ਰਹੇ ਬੁਲੇਟਪਰੂਫ ਕੋਟਿੰਗ

05/28/2020 9:13:46 PM

ਹਿਊਸਟਨ - ਜੰਗ ਖੇਤਰ ਵਿਚ ਫੌਜੀਆਂ ਦੀ ਰੱਖਿਆ ਲਈ 2 ਭਾਰਤੀ-ਅਮਰੀਕੀਆਂ ਸਮੇਤ ਇੰਜੀਨੀਅਰ ਜ਼ਿਆਦਾ ਪ੍ਰਭਾਵੀ ਅਤੇ ਕਈ ਪਰਤ ਵਾਲੀ ਬੁਲੇਟਪਰੂਫ ਕੋਟਿੰਗ ਤਿਆਰ ਕਰਨ ਲਈ ਝੀਂਗਾ, ਮਸ਼ਰੂਮ ਅਤੇ ਹੋਰ ਜੀਵਾਂ ਤੋਂ ਮਿਲਣ ਵਾਲੀ ਸਮੱਗਰੀ ਦਾ ਇਸਤੇਮਾਲ ਕਰ ਵਾਤਾਵਰਣ ਅਨੁਕੂਲ ਪਾਲੀਮਰ ਬਣਾ ਰਹੇ ਹਨ। ਹਿਊਸਟਨ ਯੂਨੀਵਰਸਿਟੀ ਨੇ ਇਕ ਬਿਆਨ ਵਿਚ ਕਿਹਾ ਕਿ ਇਸ ਕਾਰਜ ਨੂੰ ਭਾਰਤੀ ਮੂਲ ਦੇ 2 ਇੰਜੀਨੀਅਰ ਸਮੇਤ 3 ਲੋਕ ਅੰਜ਼ਾਮ ਦੇ ਰਹੇ ਹਨ। ਇਹ ਬੁਲੇਟਪਰੂਫ ਕੋਟਿੰਗ ਤਿਆਰ ਕਰਨ ਲਈ ਆਰਥਰਪੋਡ ਜੀਵ ਅਤੇ ਰੀਫਾਂ ਦੇ ਫੁੱਗੀ ਸੈੱਲਾਂ ਵਿਚ ਪਾਏ ਜਾਣ ਵਾਲੇ ਗਲੂਕੋਜ਼ ਯੌਗਿਕ (ਚਿਟੀਨ) ਅਤੇ 3ਡੀ ਪ੍ਰੀਟਿੰਗ ਤਕਨੀਕਾਂ ਦਾ ਇਸਤੇਮਾਲ ਕਰ ਰਹੇ ਹਨ। ਇਹ ਕੋਟਿੰਗ ਗੋਲੀਆਂ ਦੀ ਬੌਛਾਰ, ਲੇਜਰ ਹਮਲੇ, ਜ਼ਹਿਰੀਲੀ ਗੈਸ ਅਤੇ ਹੋਰ ਖਤਰਿਆਂ ਤੋਂ ਫੌਜੀਆਂ ਦੀ ਰੱਖਿਆ ਕਰ ਸਕਦੀ ਹੈ।

ਭਾਰਤੀ ਮੂਲ ਦੇ ਰਸਾਇਣ ਅਤੇ ਬਾਇਓ ਮੈਲੀਕੂਲਰ ਇੰਜੀਨੀਅਰਿੰਗ ਦੇ ਪ੍ਰੋਫੈਸਰ ਆਲਮਗੀਰ ਕਰੀਮ ਨੇ ਪੀ. ਟੀ. ਆਈ. ਨੂੰ ਕਿਹਾ ਕਿ ਇਹ ਉਤਪਾਦ ਕੁਦਰਤੀ ਤਰੀਕੇ ਨਾਲ ਖਤਮ ਹੋਣ ਵਾਲੇ ਉਤਪਾਦ ਹੋਣਗੇ ਅਤੇ ਇਸ ਤਰ੍ਹਾਂ ਉਹ ਖਤਮ ਹੋ ਕੇ ਵਾਪਸ ਕੁਦਰਤ ਮਾਂ ਕੋਲ ਪਰਤ ਸਕਦੇ ਹਨ। ਯੂਨੀਵਰਸਿਟੀ ਨੇ ਕਿਹਾ ਕਿ ਉਸ ਦੇ ਇਥੇ ਪਦਾਰਥਾਂ ਦੇ ਇੰਜੀਨੀਅਰਿੰਗ ਪ੍ਰੋਗਰਾਮ ਦੇ ਡਾਇਰੈਕਟਰ ਕਰੀਮ ਇਸ ਪ੍ਰਾਜੈਕਟ ਦੇ ਪ੍ਰਧਾਨ ਤਫਤੀਸ਼ਕਾਰ ਹਨ ਜਿਸ ਦੇ ਲਈ ਅਮਰੀਕਾ ਦੇ ਰੱਖਿਆ ਵਿਭਾਗ ਨੇ 6,60,000 ਡਾਲਰ ਦੀ ਰਾਸ਼ੀ ਦਿੱਤੀ ਹੈ। ਇਸ ਪ੍ਰੋਗਰਾਮ ਨਾਲ ਜੁੜੇ ਭਾਰਤੀ ਮੂਲ ਦੇ ਦੂਜੇ ਇੰਜੀਨੀਅਰ ਵੇਂਕਟੇਸ਼ ਬਾਲਨ ਹਨ ਜੋ ਤਕਨਾਲੋਜੀ ਇੰਜੀਨੀਅਰਿੰਗ ਦੇ ਸਹਾਇਕ ਪ੍ਰੋਫੈਸਰ ਹਨ। ਉਨ੍ਹਾਂ ਕਿਹਾ ਕਿ ਇਸ ਕੰਮ ਵਿਚ ਮਸ਼ਰੂਮ ਦਾ ਵੀ ਇਸਤੇਮਾਲ ਕੀਤਾ ਜਾ ਰਿਹਾ ਹੈ, ਜਿਸ ਨਾਲ ਮਾਨਕ ਪੱਧਰ ਦਾ ਚਿਟੀਨ ਮਿਲਦਾ ਹੈ। ਭਾਰਤੀ ਮੂਲ ਦੇ ਇਨ੍ਹਾਂ ਦੋਹਾਂ ਇੰਜੀਨੀਅਰਾਂ ਦੇ ਨਾਲ ਰਾਬਰਟਸਨ ਨਾਂ ਦੇ ਇਕ ਹੋਰ ਇੰਜੀਨੀਅਰ ਵੀ ਪ੍ਰਾਜੈਕਟ ਵਿਚ ਅਹਿਮ ਭੂਮਿਕਾ ਨਿਭਾ ਰਹੇ ਹਨ।


Khushdeep Jassi

Content Editor

Related News