ਹਮਾਸ ਦੇ ਅੱਤਵਾਦੀਆਂ ਦੀ ਬੇਰਹਿਮੀ, ਗਰਭਵਤੀ ਔਰਤ ਦਾ ਢਿੱਡ ਪਾੜ ਅਣਜੰਮੇ ਬੱਚੇ ਨੂੰ ਮਾਰਿਆ ਚਾਕੂ

Friday, Oct 13, 2023 - 05:41 PM (IST)

ਹਮਾਸ ਦੇ ਅੱਤਵਾਦੀਆਂ ਦੀ ਬੇਰਹਿਮੀ, ਗਰਭਵਤੀ ਔਰਤ ਦਾ ਢਿੱਡ ਪਾੜ ਅਣਜੰਮੇ ਬੱਚੇ ਨੂੰ ਮਾਰਿਆ ਚਾਕੂ

ਇੰਟਰਨੈਸ਼ਨਲ ਡੈਸਕ- ਹਮਾਸ ਨੇ ਪਿਛਲੇ ਸ਼ਨੀਵਾਰ ਨੂੰ ਅਚਾਨਕ ਹਮਲਾ ਕਰ ਕੇ ਇਜ਼ਰਾਈਲੀ ਨਾਗਰਿਕਾਂ ਦਾ ਬੇਰਹਿਮੀ ਨਾਲ ਕਤਲ ਕੀਤਾ। ਇਸ 'ਬੇਰਹਿਮੀ ਦਾ ਵਰਣਨ ਕਰਨ ਲਈ ਸ਼ਬਦ ਘੱਟ ਹਨ। ਬੱਚਿਆਂ ਨੂੰ ਮਾਰਨ ਅਤੇ ਸਾੜਨ ਤੋਂ ਲੈ ਕੇ ਔਰਤਾਂ ਨਾਲ ਜਬਰ-ਜ਼ਿਨਾਹ ਕਰਨ, ਉਨ੍ਹਾਂ ਦੀ ਨਗਨ ਪਰੇਡ ਕੱਢਣ ਅਤੇ ਬੇਰਹਿਮੀ ਨਾਲ ਨਾਗਰਿਕਾਂ ਨੂੰ ਅਣਗਿਣਤ ਤਰੀਕਿਆਂ ਨਾਲ ਮਾਰਨ ਤੱਕ ਹਮਾਸ ਦੇ ਅੱਤਵਾਦੀਆਂ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ।

ਹਮਾਸ ਦੀ ਬੇਰਹਿਮੀ

ਇਸ ਖੂਨੀ ਸੰਘਰਸ਼ ਅਤੇ ਹਿੰਸਾ ਨੇ ਇਜ਼ਰਾਈਲ ਦੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਸ ਦੌਰਾਨ ਇੱਕ ਘਟਨਾ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ। ਏਐਫਪੀ ਦੀ ਖ਼ਬਰ ਮੁਤਾਬਕ ਇੱਕ ਘਟਨਾ ਵਿੱਚ ਹਮਾਸ ਦੇ ਅੱਤਵਾਦੀਆਂ ਨੇ ਇਜ਼ਰਾਈਲ ਵਿੱਚ ਇੱਕ ਅਣਜੰਮੇ ਬੱਚੇ ਨੂੰ ਵੀ ਨਹੀਂ ਬਖਸ਼ਿਆ। ਬੌਡੀ ਕਲੈਕਟਰ ਯੋਸੀ ਲੈਂਡੌ ਨੇ ਏਐਫਪੀ ਨੂੰ ਦੱਸਿਆ ਕਿ ਉਹ ਦਹਾਕਿਆਂ ਤੋਂ ਇਜ਼ਰਾਈਲ ਵਿੱਚ ਲਾਸ਼ਾਂ ਨੂੰ ਇਕੱਠਾ ਕਰ ਰਿਹਾ ਹੈ। ਫਿਲਹਾਲ ਉਹ ਹਮਾਸ ਦੇ ਹਮਲਿਆਂ 'ਚ ਮਾਰੇ ਗਏ ਇਜ਼ਰਾਈਲੀ ਨਾਗਰਿਕਾਂ ਦੀਆਂ ਲਾਸ਼ਾਂ ਨੂੰ ਇਕੱਠਾ ਕਰ ਰਿਹਾ ਹੈ। ਸ਼ਨੀਵਾਰ ਸਵੇਰੇ ਲੈਂਡੋ ਹਮਾਸ ਦੇ ਹਮਲੇ ਦੇ ਰੌਲੇ ਨਾਲ ਜਾਗ ਪਿਆ। ਕੁਝ ਸਮੇਂ ਬਾਅਦ ਜਦੋਂ ਉਹ ਗਾਜ਼ਾ ਦੇ ਨਾਲ ਲੱਗਦੇ ਇਜ਼ਰਾਈਲੀ ਸ਼ਹਿਰ ਸਡੇਰੋਟ ਦੀਆਂ ਸੜਕਾਂ 'ਤੇ ਨਿਕਲਿਆ ਤਾਂ ਉਸ ਨੇ ਉੱਥੇ 'ਮੌਤ ਦਾ ਨਜ਼ਾਰਾ' ਦੇਖਿਆ। ਉਥੇ ਜ਼ਿਆਦਾਤਰ ਲੋਕ ਮਾਰੇ ਗਏ ਸਨ।

ਪੜ੍ਹੋ ਇਹ ਅਹਿਮ ਖ਼ਬਰ- 254 ਨੇਪਾਲੀ ਵਿਦਿਆਰਥੀ ਯੁੱਧ ਪ੍ਰਭਾਵਿਤ ਇਜ਼ਰਾਈਲ ਤੋਂ ਪਰਤੇ ਘਰ 

ਹਰ ਪਾਸੇ ਦਿੱਸ ਰਹੀਆਂ ਸਨ ਲਾਸ਼ਾਂ 

ਲੈਂਡੌ ਨੇ ਏਐਫਪੀ ਨੂੰ ਦੱਸਿਆ, "ਮੈਂ ਕਾਰਾਂ ਨੂੰ ਪਲਟਦੇ ਦੇਖਿਆ, ਲੋਕ ਸੜਕਾਂ ਵਿੱਚ ਮਰੇ ਪਏ ਸਨ।" ਲੈਂਡੌ ਨੇ ਜਾਕਾ ਵਿਖੇ 33 ਸਾਲਾਂ ਤੋਂ ਕੰਮ ਕੀਤਾ ਹੈ। ਜਾਕਾ ਇੱਕ ਸੰਸਥਾ ਹੈ ਜੋ ਅਸਾਧਾਰਨ ਮੌਤਾਂ ਤੋਂ ਬਾਅਦ ਲਾਸ਼ਾਂ ਇਕੱਠੀਆਂ ਕਰਦੀ ਹੈ। ਪਰ ਹਮਾਸ ਦੀ ਹਿੰਸਾ ਤੋਂ ਬਾਅਦ ਉਸ ਨੇ ਜੋ ਦੇਖਿਆ, ਉਸ ਨੇ ਉਸ ਨੂੰ ਡਰਾ ਦਿੱਤਾ। ਲੈਂਡੌ ਨੇ ਕਿਹਾ ਕਿ ਉਸਨੇ ਉਹ ਹਿੰਸਾ ਦੇਖੀ ਜੋ ਉਸਨੇ ਪਹਿਲਾਂ ਕਦੇ ਨਹੀਂ ਦੇਖੀ ਸੀ। 55 ਸਾਲਾ ਲੈਂਡੋ ਨੇ ਕਿਹਾ, "ਜਿਸ ਸੜਕ ਨੂੰ ਪਾਰ ਕਰਨ ਵਿੱਚ ਸਾਨੂੰ 15 ਮਿੰਟ ਲੱਗਣੇ ਚਾਹੀਦੇ ਸਨ, ਸਾਨੂੰ 11 ਘੰਟੇ ਲੱਗ ਗਏ ਕਿਉਂਕਿ ਉੱਥੇ ਹਰ ਪਾਸੇ ਲਾਸ਼ਾਂ ਖਿੱਲਰੀਆਂ ਪਈਆਂ ਸਨ।" ਅਸੀਂ ਸਾਰਿਆਂ ਨੂੰ ਚੁੱਕ ਕੇ ਬੈਗ ਵਿੱਚ ਪਾ ਰਹੇ ਸੀ। ਪਹਿਲਾਂ ਹੀ ਦਰਜਨਾਂ ਲਾਸ਼ਾਂ ਨੂੰ ਫਰਿੱਜ ਵਾਲੇ ਟਰੱਕਾਂ 'ਤੇ ਲੱਦਣ ਤੋਂ ਬਾਅਦ, ਲੈਂਡੌ ਅਤੇ ਸਾਥੀ ਵਲੰਟੀਅਰ ਗਾਜ਼ਾ ਤੋਂ ਪੰਜ ਕਿਲੋਮੀਟਰ (ਤਿੰਨ ਮੀਲ) ਦੂਰ ਲਗਭਗ 1,200 ਵਸਨੀਕਾਂ ਦੇ ਪਿੰਡ ਬੀਰੀ ਪਹੁੰਚੇ। 

ਅਣਜੰਮੇ ਬੱਚੇ ਨੂੰ ਵੀ ਨਹੀਂ ਬਖਸ਼ਿਆ

ਲੈਂਡੋ ਨੇ ਦੱਸਿਆ ਕਿ ਘਰ ਅੰਦਰ ਵੜਦਿਆਂ ਹੀ ਉਸ ਨੇ ਇਕ ਮ੍ਰਿਤਕ ਔਰਤ ਨੂੰ ਦੇਖਿਆ, ਜਿਸ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਸੀ। ਉਸ ਪਲ ਨੂੰ ਯਾਦ ਕਰਦਿਆਂ ਲੰਡੋ ਨੇ ਕਿਹਾ, "ਮੇਰਾ ਦਿਲ ਬੁਰੀ ਤਰ੍ਹਾਂ ਟੁੱਟ ਗਿਆ ਸੀ। ਸਿਰਫ਼ ਮੈਂ ਹੀ ਨਹੀਂ, ਮੇਰੇ ਨਾਲ ਆਏ ਸਾਰੇ ਲੋਕਾਂ ਦੀ ਹਾਲਤ ਵਿਗੜ ਗਈ ਸੀ।" ਲੈਂਡੋ ਨੇ ਅੱਗੇ ਕਿਹਾ,"ਅਸੀਂ ਇੱਕ ਔਰਤ ਮਰੀ ਦੇਖੀ। ਉਸ ਦਾ ਢਿੱਡ ਫਟਿਆ ਹੋਇਆ ਸੀ ਅਤੇ ਉਸ ਦੇ ਕੋਲ ਇੱਕ ਅਣਜੰਮਿਆ ਬੱਚਾ ਪਿਆ ਸੀ। ਉਹ ਅਣਜੰਮਿਆ ਬੱਚਾ ਔਰਤ ਦੀ ਨਾਭੀਨਾਲ ਨਾਲ ਜੁੜਿਆ ਹੋਇਆ ਸੀ। ਬੱਚੇ ਨੂੰ ਵੀ ਚਾਕੂ ਨਾਲ ਵਾਰਿਆ ਗਿਆ ਸੀ।" ਜਾਕਾ ਵਲੰਟੀਅਰ ਲੈਂਡੋ ਨੇ ਕਿਹਾ ਕਿ ਉਸਨੇ ਲਗਭਗ 20 ਬੱਚਿਆਂ ਅਤੇ ਬਾਲਗਾਂ ਨੂੰ ਦੇਖਿਆ, ਜਿਨ੍ਹਾਂ ਦੇ ਹੱਥ ਗੋਲੀ ਮਾਰਨ ਅਤੇ ਸਾੜਨ ਤੋਂ ਪਹਿਲਾਂ ਉਨ੍ਹਾਂ ਦੀ ਪਿੱਠ ਪਿੱਛੇ ਬੰਨ੍ਹੇ ਹੋਏ ਸਨ। ਲੈਂਡੌ ਮੁਤਾਬਕ ਉਸ ਨੇ ਕੁਝ ਪੀੜਤਾਂ ਨੂੰ ਵੀ ਦੇਖਿਆ ਜਿਨ੍ਹਾਂ ਦਾ ਜਿਨਸੀ ਸ਼ੋਸ਼ਣ ਹੋਇਆ ਸੀ,"।                                                                                                                                                      

  ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।  


author

Vandana

Content Editor

Related News