ਫੂਡ ਚੇਨ ਨੇ ਆਪਣੇ ਲੋਗੋ ''ਚ ਵਰਤੀ ਬਰੂਸ ਲੀ ਦੀ ਫੋਟੋ, ਬੇਟੀ ਨੇ ਠੋਕ ਦਿੱਤਾ ਮੁਕੱਦਮਾ

12/26/2019 5:44:49 PM

ਸ਼ੰਘਾਈ- ਬਰੂਸ ਲੀ ਦੀ ਬੇਟੀ ਵਲੋਂ ਸੰਚਾਲਿਤ ਕੰਪਨੀ ਨੇ ਇਕ ਚੀਨੀ ਫਾਸਟ ਫੂਡ ਚੇਨ ਦੇ ਖਿਲਾਫ ਮਰਹੂਮ ਮਾਰਸ਼ਲ ਆਰਟ ਫਿਲਮ ਸਟਾਰ ਦੀ ਇਕ ਤਸਵੀਰ ਦੀ ਵਰਤੋਂ ਕਥਿਤ ਰੂਪ ਨਾਲ ਬਿਨਾਂ ਆਗਿਆ ਦੇ ਕਰਨ ਨੂੰ ਲੈ ਕੇ ਪ੍ਰੋਸੀਕਿਊਸ਼ਨ ਕਾਰਵਾਈ ਸ਼ੁਰੂ ਕੀਤੀ ਹੈ।

PunjabKesari

ਸ਼ੈਨੇਨ ਲੀ ਦੀ ਕੰਪਨੀ 'ਬਰੂਸ ਲੀ ਇੰਟਰਪ੍ਰਾਈਸਜ਼' ਨੇ ਰੈਸਤਰਾਂ ਚੇਨ ਕੁੰਗਫੂ ਕੈਟਰਿੰਗ ਮੈਨੇਜਮੈਂਟ 'ਤੇ ਦੋਸ਼ ਲਾਇਆ ਹੈ ਕਿ ਉਸ ਨੇ ਉਹਨਾਂ ਦੇ ਪਿਤਾ ਦੀ ਤਸਵੀਰ ਦੀ ਵਰਤੋਂ ਇਕ ਲੋਗੋ ਵਿਚ 15 ਸਾਲਾਂ ਤੱਕ ਬੌਧਿਕ ਜਾਇਦਾਦ ਦੇ ਅਧਿਕਾਰ ਦਾ ਭੁਗਤਾਨ ਕੀਤੇ ਬਿਨਾਂ ਕੀਤੀ। ਫੂਡ ਚੇਨ ਨੇ ਵੀਰਵਾਰ ਨੂੰ ਆਪਣੇ ਜਵਾਬ ਵਿਚ ਕਿਹਾ ਕਿ ਲੋਕਾਂ ਨੂੰ ਬਹੁਤ ਸਮਾਂ ਪਹਿਲਾਂ ਚੀਨ ਦੇ ਅਧਿਕਾਰੀਆਂ ਵਲੋਂ ਅਧਿਕਾਰਿਤ ਕੀਤਾ ਗਿਆ ਸੀ। ਕੰਪਨੀ ਨੇ ਚੀਨ ਦੇ ਸੋਸ਼ਲ ਮੀਡੀਆ ਮੰਚ 'ਵੀਬੋ' 'ਤੇ ਜਾਰੀ ਇਕ ਬਿਆਨ ਵਿਚ ਕਿਹਾ ਕਿ ਅਸੀਂ ਇਸ ਨੂੰ ਲੈ ਕੇ ਉਲਝਣ ਵਿਚ ਹਾਂ ਕਿ ਸਾਨੂੰ ਇੰਨੇ ਸਾਲਾਂ ਬਾਅਦ ਦੋਸ਼ੀ ਦੱਸਿਆ ਗਿਆ ਹੈ। ਅਸੀਂ ਮਾਮਲੇ ਦਾ ਅਧਿਐਨ ਕਰ ਰਹੇ ਹਾਂ ਤੇ ਜਵਾਬ ਦੇਣ ਦੀ ਤਿਆਰੀ ਕਰ ਰਹੇ ਹਾਂ। ਚੀਨ ਦੇ ਇੰਟਰਨੈੱਟ ਪੋਰਟਲ ਐਸ.ਆਈ.ਐਨ.ਏ.ਕਾਮ ਮੁਤਾਬਕ ਸ਼ੈਨੇਨ ਲੀ ਨੇ ਫੂਡ ਚੇਨ ਨੂੰ ਕਿਹਾ ਹੈ ਕਿ ਉਹ ਉਹਨਾਂ ਦੇ ਪਿਤਾ ਦੀ ਤਸਵੀਰ ਦੀ ਵਰਤੋਂ ਤੁਰੰਤ ਬੰਦ ਕਰ ਦੇਵੇ ਤੇ ਲਗਾਤਾਰ 90 ਦਿਨਾਂ ਤੱਕ ਸਪੱਸ਼ਟੀਕਰਨ ਦੇਵੇ ਕਿ ਬਰੂਸ ਲੀ ਨਾਲ ਉਹਨਾਂ ਦਾ ਕੋਈ ਸਬੰਧ ਨਹੀਂ ਹੈ ਤੇ 21 ਕਰੋੜ ਯੂਆਨ ਦਾ ਭੁਗਤਾਨ ਹਰਜਾਨੇ ਦੇ ਤੌਰ 'ਤੇ ਕਰੇ।

ਗੁਆਂਗਝੋਓ ਸਥਿਤ ਰੈਸਤਰਾਂ ਚੇਨ ਨੂੰ 'ਰੀਅਲ ਕੁੰਗ ਫੂ' ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈ ਤੇ ਇਸ ਦੀ ਸਥਾਪਨਾ 1990 ਵਿਚ ਹੋਈ ਸੀ। 2004 ਤੋਂ ਇਸ ਦੇ ਲੋਗੋ ਵਿਚ ਕਾਲੇ ਵਾਲ ਵਾਲੇ ਇਕ ਵਿਅਕਤੀ ਦੀ ਤਸਵੀਰ ਹੈ, ਜੋ ਕੁੰਗ ਫੂ ਮੁਦਰਾ ਵਿਚ ਹੈ ਤੇ ਬਰੂਸ ਲਈ ਜਿਹਾ ਦਿਖਦਾ ਹੈ। ਚੀਨੀ ਮੀਡੀਆ ਦੇ ਮੁਤਾਬਕ ਫੂਡ ਚੇਨ ਦੇ ਸੰਸਥਾਪਕ ਨੇ ਕਿਹਾ ਕਿ ਉਸ ਦੇ ਦੇਸ਼ਭਰ ਵਿਚ 600 ਸਟੋਰ ਹਨ, ਜਿਸ ਦੀ ਕੁੱਲ ਕੀਮਤ 5 ਅਰਬ ਯੂਆਨ ਹੈ। 


Baljit Singh

Content Editor

Related News