ਸ਼ਰਮਨਾਕ ! ਭਰਾ ਨੇ ਗਰਭਵਤੀ ਕੀਤੀ ਭੈਣ, ਪੈਦਾ ਹੁੰਦੇ ਹੀ ਘਰ ਦੇ ਪਿੱਛੇ ਸੁੱਟਿਆ ਜਵਾਕ
Thursday, Dec 18, 2025 - 12:09 PM (IST)
ਇੰਟਰਨੈਸ਼ਨਲ ਡੈਸਕ- ਭੈਣ-ਭਰਾ ਦੇ ਰਿਸ਼ਤੇ ਨੂੰ ਸ਼ਰਮਸਾਰ ਕਰਦਾ ਇਕ ਬਹੁਤ ਹੀ ਘਿਨਾਉਣਾ ਮਾਮਲਾ ਸਾਹਮਣੇ ਆਇਆ ਹੈ। ਦਰਸਅਲ ਮਲੇਸ਼ੀਆ ਦੇ ਸ਼ਹਿਰ ਕੈਂਪੁੰਗ ਰਾਜਾ ਦੇ ਕੈਂਪੁੰਗ ਆਲੋਰ ਲਿੰਟਾਂਗ ਵਿੱਚ ਐਤਵਾਰ ਨੂੰ ਇੱਕ ਘਰ ਦੇ ਬਾਹਰ ਛੱਡੇ ਗਏ ਨਵਜਨਮੇ ਬੱਚੇ ਦੀ ਬਰਾਮਦਗੀ ਨੇ ਇਕ ਗੰਭੀਰ ਅਪਰਾਧਿਕ ਮਾਮਲੇ ਦਾ ਖੁਲਾਸਾ ਕੀਤਾ ਹੈ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ, ਇਹ ਬੱਚਾ ਇੱਕ ਕਿਸ਼ੋਰ ਲੜਕੀ ਅਤੇ ਉਸਦੇ ਨਾਬਾਲਗ ਭਰਾ ਨਾਲ ਜੁੜੇ ਨਾਜਾਇਜ਼ ਸੰਬੰਧ ਦਾ ਨਤੀਜਾ ਹੈ।
ਬੇਸੁਤ ਜ਼ਿਲ੍ਹੇ ਦੇ ਪੁਲਸ ਮੁਖੀ ਡਿਪਟੀ ਸੁਪਰਡੈਂਟ Md ਸਾਨੀ Md ਸਲੇਹ ਨੇ ਦੱਸਿਆ ਕਿ 16 ਸਾਲਾ ਲੜਕੀ ਨੇ ਗੁਪਤ ਤੌਰ ’ਤੇ ਬੱਚੇ ਨੂੰ ਜਨਮ ਦਿੱਤਾ ਸੀ ਅਤੇ ਜਨਮ ਤੋਂ ਕੁਝ ਸਮੇਂ ਬਾਅਦ ਬੱਚੇ ਨੂੰ ਘਰ ਦੇ ਪਿੱਛੇ ਸੁੱਟ ਦਿੱਤਾ। ਬੱਚਾ ਬਾਅਦ ਵਿੱਚ ਇੱਕ ਸਥਾਨਕ ਵਸਨੀਕ ਨੂੰ ਮਿਲਿਆ, ਜਿਸ ਤੋਂ ਬਾਅਦ ਪੁਲਸ ਨੂੰ ਇਸ ਘਟਨਾ ਸਬੰਧੀ ਸੂਚਿਤ ਕੀਤਾ ਗਿਆ।
ਪੁਲਸ ਨੇ ਮਾਮਲੇ ਦੀ ਜਾਂਚ ਲਈ 14 ਸਾਲਾ ਲੜਕੇ ਨੂੰ 7 ਦਿਨਾਂ ਦੀ ਰਿਮਾਂਡ ’ਤੇ ਲੈ ਲਿਆ ਹੈ। ਇਸ ਕੇਸ ਦੀ ਜਾਂਚ ਪੀਨਲ ਕੋਡ ਦੀ ਧਾਰਾ 317 ਤਹਿਤ ਕੀਤੀ ਜਾ ਰਹੀ ਹੈ, ਜੋ ਬੱਚੇ ਨੂੰ ਛੱਡਣ ਨਾਲ ਸੰਬੰਧਿਤ ਹੈ ਅਤੇ ਇਸ ਵਿੱਚ 7 ਸਾਲ ਤੱਕ ਕੈਦ ਦੀ ਸਜ਼ਾ ਹੋ ਸਕਦੀ ਹੈ। ਨਾਲ ਹੀ ਧਾਰਾ 376B ਤਹਿਤ ਅਨੈਤਿਕ ਸੰਬੰਧਾਂ ਦੀ ਵੀ ਜਾਂਚ ਚੱਲ ਰਹੀ ਹੈ, ਜਿਸ ਵਿੱਚ 6 ਤੋਂ 20 ਸਾਲ ਤੱਕ ਕੈਦ ਅਤੇ ਕੋੜਿਆਂ ਦੀ ਸਜ਼ਾ ਦੀ ਵਿਵਸਥਾ ਹੈ। ਪੁਲਸ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਮਾਮਲੇ ਬਾਰੇ ਗਲਤ ਜਾਣਕਾਰੀ ਨਾ ਫੈਲਾਈ ਜਾਵੇ। ਇਸ ਦਰਮਿਆਨ ਨਵਜਨਮੇ ਬੱਚੇ ਨੂੰ ਇਲਾਜ ਅਤੇ ਅੱਗੇ ਦੀ ਕਾਰਵਾਈ ਲਈ ਬੇਸੁਤ ਹਸਪਤਾਲ ਭਰਤੀ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ: ਨਹੀਂ ਰਹੀ ਭਾਰਤ ਦੀ ਪਹਿਲੀ Femina Miss India ! 81 ਸਾਲ ਦੀ ਉਮਰ 'ਚ ਲਿਆ ਆਖ਼ਰੀ ਸਾਹ
