ਪਾਕਿਸਤਾਨ ''ਚ ਅਣਖ ਦੀ ਖਾਤਰ ਭਰਾ ਨੇ ਭੈਣ ਅਤੇ ਉਸ ਦੇ ਪ੍ਰੇਮੀ ਦਾ ਕੀਤਾ ਕਤਲ

Wednesday, Nov 22, 2023 - 05:15 PM (IST)

ਪਾਕਿਸਤਾਨ ''ਚ ਅਣਖ ਦੀ ਖਾਤਰ ਭਰਾ ਨੇ ਭੈਣ ਅਤੇ ਉਸ ਦੇ ਪ੍ਰੇਮੀ ਦਾ ਕੀਤਾ ਕਤਲ

ਲਾਹੌਰ (ਭਾਸ਼ਾ): ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਆਨਰ ਕਿਲਿੰਗ ਦੇ ਇਕ ਮਾਮਲੇ ਵਿਚ ਇਕ ਵਿਅਕਤੀ ਨੇ ਪ੍ਰੇਮ ਸਬੰਧਾਂ ਦੇ ਸ਼ੱਕ ਵਿਚ ਆਪਣੀ ਭੈਣ ਅਤੇ ਉਸ ਦੇ ਪ੍ਰੇਮੀ 'ਤੇ ਕੁਹਾੜੀ ਨਾਲ ਹਮਲਾ ਕਰਕੇ ਦੋਵਾਂ ਦਾ ਕਤਲ ਕਰ ਦਿੱਤਾ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਘਟਨਾ ਸੂਬਾਈ ਰਾਜਧਾਨੀ ਲਾਹੌਰ ਤੋਂ ਕਰੀਬ 375 ਕਿਲੋਮੀਟਰ ਦੂਰ ਮੁਜ਼ੱਫਰਨਗਰ ਜ਼ਿਲ੍ਹੇ ਦੀ ਅਲੀਪੁਰ ਤਹਿਸੀਲ ਵਿੱਚ ਮੰਗਲਵਾਰ ਨੂੰ ਵਾਪਰੀ। ਪੁਲਸ ਅਧਿਕਾਰੀ ਹਸੀਬ ਜਾਵੇਦ ਮੁਤਾਬਕ ਮੁਲਜ਼ਮ ਹੁਸੈਨ ਨੂੰ ਸ਼ੱਕ ਸੀ ਕਿ ਉਸ ਦੀ ਭੈਣ ਜ਼ੈਤੂਨ ਬੀਬੀ (20) ਦਾ ਇਲਾਕੇ ਦੇ ਫੈਯਾਜ਼ ਹੁਸੈਨ ਨਾਲ ਅਫੇਅਰ ਚੱਲ ਰਿਹਾ ਸੀ। 

ਪੁਲਸ ਅਧਿਕਾਰੀ ਨੇ ਕਿਹਾ, “ਮੁਲਜ਼ਮ ਨੇ ਮੰਗਲਵਾਰ ਨੂੰ ਆਪਣੀ ਭੈਣ ਦਾ ਪਿੱਛਾ ਕੀਤਾ ਅਤੇ ਉਹ ਉਸਨੂੰ ਫੈਯਾਜ਼ ਦੇ ਘਰ ਮਿਲੀ। ਉਥੇ ਪਹੁੰਚ ਕੇ ਮੁਲਜ਼ਮ ਨੇ ਆਪਣੀ ਭੈਣ ਅਤੇ ਉਸ ਦੇ ਪ੍ਰੇਮੀ 'ਤੇ ਕੁਹਾੜੀ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।'' ਅਪਰਾਧ ਕਰਨ ਤੋਂ ਬਾਅਦ ਮੁਲਜ਼ਮ ਨੇ ਪੁਲਸ ਦੇ ਸਾਹਮਣੇ ਆਤਮ ਸਮਰਪਣ ਕਰ ਦਿੱਤਾ ਅਤੇ ਅਪਰਾਧ ਕਬੂਲ ਕਰ ਲਿਆ। 

ਪੜ੍ਹੋ ਇਹ ਅਹਿਮ ਖ਼ਬਰ-ਪਾਕਿ : ਰਾਸ਼ਟਰਪਤੀ ਅਲਵੀ ਨੇ ਫਲਸਤੀਨ ਮੁੱਦੇ 'ਤੇ ਦਿੱਤਾ ਸੁਝਾਅ, ਸਦਨ 'ਚ ਉੱਠੀ ਅਸਤੀਫ਼ੇ ਦੀ ਮੰਗ 

ਜਾਵੇਦ ਨੇ ਕਿਹਾ, ''ਮੁਲਜ਼ਮ ਦਾ ਮੰਨਣਾ ਸੀ ਕਿ ਇਸ ਨਾਲ ਉਸ ਦੇ ਪਰਿਵਾਰ ਦੀ ਇੱਜ਼ਤ ਨੂੰ ਠੇਸ ਪਹੁੰਚੀ ਹੈ, ਇਸੇ ਲਈ ਉਸ ਨੇ ਆਪਣੀ ਭੈਣ ਅਤੇ ਉਸ ਦੇ ਪ੍ਰੇਮੀ ਦਾ ਕਤਲ ਕਰ ਦਿੱਤਾ ਹੈ।'' ਉਸ ਨੇ ਦੱਸਿਆ ਕਿ ਸ਼ੱਕੀ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਪਾਕਿਸਤਾਨ ਵਿੱਚ ਹਰ ਸਾਲ ਝੂਠੀ ਸਾਨ ਦੇ ਨਾਂ 'ਤੇ ਵੱਡੀ ਗਿਣਤੀ ਵਿੱਚ ਲੋਕ ਮਾਰੇ ਜਾਂਦੇ ਹਨ। ਇਸ ਦਾ ਸ਼ਿਕਾਰ ਜ਼ਿਆਦਾਤਰ ਔਰਤਾਂ ਹਨ। ਪਾਕਿਸਤਾਨ ਦੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਅਨੁਸਾਰ, ਹਰ ਸਾਲ ਉਨ੍ਹਾਂ ਦੇ ਦੇਸ਼ ਵਿੱਚ ਅਣਖ ਦੇ ਨਾਮ 'ਤੇ ਲਗਭਗ 1 ਹਜ਼ਾਰ ਔਰਤਾਂ ਦਾ ਕਤਲ ਕੀਤਾ ਜਾਂਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 
 


author

Vandana

Content Editor

Related News