ਕਰਤਾਰਪੁਰ ਕਾਰੀਡੋਰ 'ਚ 75 ਸਾਲ ਬਾਅਦ ਮਿਲੇ ਵਿੱਛੜੇ ਭੈਣ-ਭਰਾ, ਨਮ ਹੋਈਆਂ ਅੱਖਾਂ (ਵੀਡੀਓ)

Wednesday, Sep 07, 2022 - 12:22 PM (IST)

ਕਰਤਾਰਪੁਰ ਕਾਰੀਡੋਰ 'ਚ 75 ਸਾਲ ਬਾਅਦ ਮਿਲੇ ਵਿੱਛੜੇ ਭੈਣ-ਭਰਾ, ਨਮ ਹੋਈਆਂ ਅੱਖਾਂ (ਵੀਡੀਓ)

ਇਸਲਾਮਾਬਾਦ (ਬਿਊਰੋ): ਭਾਰਤ-ਪਾਕਿਸਤਾਨ ਦੀ ਵੰਡ ਕਾਰਨ ਇੱਕ ਸਰਹੱਦ ਨੇ ਨਾ ਸਿਰਫ਼ ਦੋਵਾਂ ਦੇਸਾਂ ਨੂੰ ਵੱਖ ਕਰ ਦਿੱਤਾ ਸਗੋਂ ਕਈ ਲੋਕਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਤੋਂ ਵੀ ਦੂਰ ਕਰ ਦਿੱਤਾ। ਪਰ ਹੁਣ ਆਪਣੇ ਪਰਿਵਾਰਾਂ ਤੋਂ ਦੂਰ ਹੋ ਚੁੱਕੇ ਲੋਕ ਕਰਤਾਰਪੁਰ ਲਾਂਘੇ 'ਤੇ ਮਿਲ ਰਹੇ ਹਨ। ਕਈ ਵਾਰ ਦੋਹਾਂ ਦੇਸ਼ਾਂ 'ਚ ਰਹਿਣ ਵਾਲੇ ਇੱਕੋ ਪਰਿਵਾਰ ਦੇ ਲੋਕਾਂ ਦੇ ਮਿਲਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਹੁਣ ਅਜਿਹੀ ਹੀ ਇੱਕ ਖ਼ਬਰ ਕਰਤਾਰਪੁਰ ਤੋਂ ਆਈ ਹੈ, ਜਿੱਥੇ 75 ਸਾਲਾਂ ਦੇ ਵਿਛੋੜੇ ਤੋਂ ਬਾਅਦ ਪਹਿਲੀ ਵਾਰ ਭੈਣ-ਭਰਾ ਮਿਲੇ।

ਪਾਕਿਸਤਾਨੀ ਪੱਤਰਕਾਰ ਨੇ ਇਸ ਨਾਲ ਜੁੜਿਆ ਇੱਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵਿੱਚ ਭਾਰਤ ਦੇ ਪੰਜਾਬ ਦੇ ਵਸਨੀਕ ਅਮਰਜੀਤ ਸਿੰਘ ਨੇ ਕਰਤਾਰਪੁਰ ਸਾਹਿਬ ਗੁਰਦੁਆਰੇ ਵਿੱਚ ਆਪਣੀ ਭੈਣ ਕੁਲਸੂਮ ਨਾਲ ਮੁਲਾਕਾਤ ਕੀਤੀ। ਦੋਵੇਂ ਭਾਰਤ-ਪਾਕਿਸਤਾਨ ਦੀ ਵੰਡ ਤੋਂ 75 ਸਾਲ ਬਾਅਦ ਇੱਕ ਦੂਜੇ ਨੂੰ ਮਿਲੇ। ਜਦੋਂ ਦੋਵੇਂ ਭੈਣ-ਭਰਾ ਨੇ ਇਕ-ਦੂਜੇ ਨੂੰ ਦੇਖਿਆ ਤਾਂ ਉਹ ਆਪਣੇ ਹੰਝੂ ਨਾ ਰੋਕ ਸਕੇ। ਦੋਵਾਂ ਨੇ ਇਕ ਦੂਜੇ ਨੂੰ ਉਦੋਂ ਦੇਖਿਆ ਜਦੋਂ ਉਹ ਬੁੱਢੇ ਹੋ ਚੁੱਕੇ ਹਨ।

 

ਪਰਿਵਾਰ ਚਲਾ ਗਿਆ ਸੀ ਪਾਕਿਸਤਾਨ 

ਕੁਲਸੁਮ ਅਖ਼ਤਰ ਦਾ ਕਹਿਣਾ ਹੈ ਕਿ ਉਸ ਦਾ ਪਰਿਵਾਰ 1947 ਵਿੱਚ ਜਲੰਧਰ ਤੋਂ ਪਾਕਿਸਤਾਨ ਆ ਗਿਆ ਸੀ ਪਰ ਉਸ ਦਾ ਇੱਕ ਭਰਾ ਅਤੇ ਭੈਣ ਪੰਜਾਬ ਵਿੱਚ ਹੀ ਰਹਿ ਗਏ। ਉਸ ਦਾ ਜਨਮ ਵੰਡ ਤੋਂ ਬਾਅਦ ਪਾਕਿਸਤਾਨ ਵਿੱਚ ਹੋਇਆ ਸੀ। ਭਾਰਤ ਵਿੱਚ ਰਹਿੰਦੇ ਆਪਣੇ ਭੈਣ-ਭਰਾਵਾਂ ਬਾਰੇ ਗੱਲ ਕਰਦਿਆਂ ਉਸਦੀ ਮਾਂ ਹਮੇਸ਼ਾ ਰੋਣ ਲੱਗ ਪੈਂਦੀ ਸੀ। ਕੁਲਸੂਮ ਦਾ ਕਹਿਣਾ ਹੈ ਕਿ ਉਸ ਨੇ ਆਪਣੇ ਭਰਾ ਨੂੰ ਮਿਲਣ ਦੀ ਉਮੀਦ ਛੱਡ ਦਿੱਤੀ ਸੀ ਪਰ ਕੁਝ ਸਾਲ ਪਹਿਲਾਂ ਉਸ ਦੇ ਪਿਤਾ ਨੇ ਪਾਕਿਸਤਾਨ ਆਏ ਇਕ ਦੋਸਤ ਨਾਲ ਗੱਲਬਾਤ ਦੌਰਾਨ ਆਪਣੇ ਬੱਚਿਆਂ ਦਾ ਜ਼ਿਕਰ ਕੀਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਦਾ ਪਤਾ ਲਗਾਇਆ ਜਾ ਸਕਿਆ।

ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ ਵੱਲੋਂ ਚੀਨ ਨੂੰ ਨਜ਼ਰਬੰਦ ਮਾਂ ਨੂੰ ਬੱਚਿਆਂ ਨਾਲ ਗੱਲ ਕਰਨ ਦੀ ਇਜਾਜ਼ਤ ਦੇਣ ਦੀ ਅਪੀਲ

ਬਹੁਤ ਸਾਰੇ ਲੋਕਾਂ ਨੂੰ ਮਿਲਾ ਰਿਹਾ ਕਾਰੀਡੋਰ

ਕਰਤਾਰਪੁਰ ਕਾਰੀਡੋਰ ਦੋਹਾਂ ਦੇਸ਼ਾਂ ਦੇ ਵਿਛੜੇ ਲੋਕਾਂ ਨੂੰ ਮੁੜ ਮਿਲਾ ਰਿਹਾ ਹੈ। ਪਿਛਲੇ ਮਹੀਨੇ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਤੋਂ ਪਹਿਲਾਂ ਦੋ ਭਰਾ ਗਲਿਆਰੇ 'ਤੇ ਮਿਲੇ ਸਨ। ਇੱਥੇ ਭਾਰਤ ਤੋਂ ਆਏ ਸੀਕਾ ਨੇ ਆਪਣੇ ਭਰਾ ਸਾਦਿਕ ਖਾਨ ਨਾਲ ਮੁਲਾਕਾਤ ਕੀਤੀ। ਸੀਕਾ ਦੀ ਭੈਣ ਅਤੇ ਪਿਤਾ ਦੰਗਿਆਂ ਵਿੱਚ ਮਾਰੇ ਗਏ ਸਨ। ਉਸਦੀ ਮਾਂ ਇਹ ਸਦਮਾ ਬਰਦਾਸ਼ਤ ਨਾ ਕਰ ਸਕੀ ਅਤੇ ਦਰਿਆ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਸਾਦਿਕ ਉਦੋਂ 10 ਸਾਲ ਦਾ ਸੀ ਅਤੇ ਪਾਕਿਸਤਾਨ ਚਲਾ ਗਿਆ ਸੀ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News