ਟੈਕਸਾਸ ਸਕੂਲ 'ਚ ਗੋਲੀਬਾਰੀ 'ਚ ਪਤਨੀ ਦੀ ਮੌਤ ਦਾ ਸਦਮਾ ਨਾ ਸਹਾਰ ਸਕਿਆ ਪਤੀ, ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ
Friday, May 27, 2022 - 05:06 PM (IST)
ਟੈਕਸਾਸ/ਅਮਰੀਕਾ (ਏਜੰਸੀ)- ਅਮਰੀਕਾ ਦੇ ਟੈਕਸਾਸ ਸੂਬੇ 'ਚ ਇਕ ਐਲੀਮੈਂਟਰੀ ਸਕੂਲ 'ਚ ਬੀਤੇ ਦਿਨੀਂ ਇਕ 18 ਸਾਲਾ ਬੰਦੂਕਧਾਰੀ ਨੇ ਕਲਾਸਰੂਮ 'ਚ ਗੋਲੀਬਾਰੀ ਕਰਕੇ 19 ਬੱਚਿਆਂ ਸਮੇਤ 21 ਲੋਕਾਂ ਦਾ ਕਤਲ ਕਰ ਦਿੱਤਾ ਸੀ ਅਤੇ ਕਈਆਂ ਨੂੰ ਜ਼ਖ਼ਮੀ ਕਰ ਦਿੱਤਾ ਸੀ। ਇਸ ਤੋਂ ਬਾਅਦ ਪੁਲਸ ਕਾਰਵਾਈ ਵਿੱਚ ਹਮਲਾਵਰ ਵੀ ਮਾਰਿਆ ਗਿਆ ਸੀ। ਇਨ੍ਹਾਂ 21 ਵਿਅਕਤੀਆਂ ਵਿੱਚੋਂ ਇੱਕ ਚੌਥੀ ਜਮਾਤ ਦੀ ਅਧਿਆਪਕਾ ਇਰਮਾ ਗਾਰਸੀਆ ਵੀ ਸੀ। ਇਰਮਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪਤੀ ਦਾ ਦਿਲ ਟੁੱਟ ਗਿਆ ਸੀ ਅਤੇ ਉਹ ਇਸ ਦੁੱਖ ਨੂੰ ਬਰਦਾਸ਼ਤ ਨਹੀਂ ਕਰ ਸਕੇ। ਦੋ ਦਿਨ ਬਾਅਦ ਵੀਰਵਾਰ ਨੂੰ ਇਰਮਾ ਦੇ ਪਤੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਜੋਅ ਅਤੇ ਇਰਮਾ ਹਾਈ ਸਕੂਲ ਦੇ ਦਿਨਾਂ ਤੋਂ ਪਿਆਰ ਵਿਚ ਸਨ ਅਤੇ ਦੋਵਾਂ ਦੇ ਵਿਆਹ ਨੂੰ 24 ਸਾਲ ਹੋ ਚੁੱਕੇ ਸਨ। ਉਹ ਆਪਣੇ ਪਿੱਛੇ 4 ਬੱਚੇ ਛੱਡ ਗਏ ਹਨ।
ਇਹ ਵੀ ਪੜ੍ਹੋ: ਮਾਣ ਵਾਲੀ ਗੱਲ, 'ਟੌਂਬ ਆਫ਼ ਸੈਂਡ' ਅੰਤਰਰਾਸ਼ਟਰੀ ਬੁਕਰ ਪੁਰਸਕਾਰ ਜਿੱਤਣ ਵਾਲਾ ਪਹਿਲਾ ਹਿੰਦੀ ਨਾਵਲ ਬਣਿਆ
ਇਰਮਾ ਰੋਬ ਐਲੀਮੈਂਟਰੀ ਸਕੂਲ ਵਿੱਚ ਪਿਛਲੇ ਪੰਜ ਸਾਲਾਂ ਤੋਂ ਪੜ੍ਹਾ ਰਹੀ ਸੀ। ਇਰਮਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪਤੀ ਜੋਅ ਗਾਰਸੀਆ ਸਦਮੇ ਵਿੱਚ ਸਨ। 2 ਦਿਨ ਬਾਅਦ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ, ਜਿਸ ਨੂੰ ਉਹ ਬਰਦਾਸ਼ਤ ਨਹੀਂ ਕਰ ਸਕੇ। ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਕਿਹਾ ਕਿ ਜੋਅ ਦਿਲ ਟੁੱਟਣਾ ਬਰਦਾਸ਼ਤ ਨਹੀਂ ਕਰ ਸਕੇ। ਇਰਮਾ ਗਾਰਸੀਆ ਦੀ ਚਚੇਰੀ ਭੈਣ ਡੇਬਰਾ ਔਸਟਿਨ ਨੇ ਇਰਮਾ ਦੇ ਬੱਚਿਆਂ ਲਈ ਫੰਡਰੇਜ਼ਰ ਦਾ ਆਯੋਜਨ ਕੀਤਾ ਹੈ। ਇਰਮਾ ਦੀ ਭੈਣ ਨੇ ਗੋ ਫੰਡ ਮੀ 'ਤੇ ਲਿਖਿਆ ਕਿ ਜੋਅ ਗਾਰਸੀਆ ਦੀ ਵੀਰਵਾਰ ਸਵੇਰੇ ਮੈਡੀਕਲ ਐਮਰਜੈਂਸੀ ਕਾਰਨ ਮੌਤ ਹੋ ਗਈ। ਉਨ੍ਹਾਂ ਨੇ ਸਾਰਿਆਂ ਨੂੰ ਉਨ੍ਹਾਂ ਦੇ ਪਰਿਵਾਰ ਲਈ ਪ੍ਰਾਰਥਨਾ ਕਰਨ ਲਈ ਕਿਹਾ ਹੈ। ਉਨ੍ਹਾਂ ਅੱਗੇ ਲਿਖਿਆ ਕਿ ਮੈਨੂੰ ਪੂਰਾ ਯਕੀਨ ਹੈ ਕਿ ਜੋਅ ਦੀ ਮੌਤ ਦਿਲ ਟੁੱਟਣ ਨਾਲ ਹੋਈ ਹੈ। ਇਰਮਾ ਦੇ ਭਤੀਜੇ ਨੇ ਗੋਫੰਡ ਮੀ 'ਤੇ ਲਿਖਿਆ ਕਿ ਕਈ ਲੋਕਾਂ ਨੇ ਇਨ੍ਹਾਂ ਨੂੰ ਪਸੰਦ ਵੀ ਕੀਤਾ। ਉਸ ਨੇ ਅੱਗੇ ਲਿਖਿਆ ਕਿ ਫੰਡ ਵਿੱਚੋਂ ਇਕੱਠੀ ਹੋਈ ਰਕਮ ਨੂੰ ਉਨ੍ਹਾਂ ਦੇ ਬੱਚਿਆਂ ਦੀ ਭਵਿੱਖ ਦੀ ਪੜ੍ਹਾਈ ਵਿਚ ਵਰਤਿਆ ਜਾਵੇਗਾ। ਇਰਮਾ ਦੀ ਮੌਤ ਤੋਂ ਬਾਅਦ ਹੀ ਉਨ੍ਹਾਂ ਲਈ ਫੰਡ ਇਕੱਠਾ ਕੀਤਾ ਜਾ ਰਿਹਾ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਉਨ੍ਹਾਂ ਨੇ ਬੱਚਿਆਂ ਨੂੰ ਬਚਾਉਂਦੇ ਹੋਏ ਆਪਣੀ ਜਾਨ ਗੁਆ ਦਿੱਤੀ।
ਇਹ ਵੀ ਪੜ੍ਹੋ: 'How To Murder Your Husband’ ਦੀ ਲੇਖਿਕਾ ਨੇ ਕੀਤਾ ਆਪਣੇ ਪਤੀ ਦਾ ਕਤਲ, ਦੋਸ਼ੀ ਕਰਾਰ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।