ਬ੍ਰਿਟਿਸ਼ ਸਿੱਖ ਨੂੰ ਮਹਾਰਾਣੀ ਐਲਿਜ਼ਾਬੈਥ II ਦੀ ਹੱਤਿਆ ਦੀ ਕੋਸ਼ਿਸ਼ ਦੇ ਦੋਸ਼ ''ਚ 9 ਸਾਲ ਦੀ ਕੈਦ
Friday, Oct 06, 2023 - 11:02 AM (IST)
ਇੰਟਰਨੈਸ਼ਨਲ ਡੈਸਕ- ਬ੍ਰਿਟੇਨ ਦੀ ਮਰਹੂਮ ਮਹਾਰਾਣੀ ਐਲਿਜ਼ਾਬੈਥ-II ਨੂੰ ਮਾਰਨ ਦੀ ਕੋਸ਼ਿਸ਼ ਕਰਨ ਵਾਲੇ ਬ੍ਰਿਟਿਸ਼ ਸਿੱਖ ਜਸਵੰਤ ਸਿੰਘ ਚੈਲ (21) ਨੂੰ 9 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉਸਨੇ 2021 ਦੇ ਕ੍ਰਿਸਮਿਸ ਦੀ ਸ਼ਾਮ ਨੂੰ ਸ਼ਾਹੀ ਮਹਿਲ ਵਿਖੇ ਗਾਰਡਾਂ ਦੇ ਸਾਹਮਣੇ ਮਹਾਰਾਣੀ ਨੂੰ ਮਾਰਨ ਦੀ ਕੋਸ਼ਿਸ਼ ਦੇ ਇਰਾਦੇ ਦਾ ਦੋਸ਼ ਸਵੀਕਾਰ ਕੀਤਾ ਸੀ। ਉਹ ਮਹਾਰਾਣੀ ਦੀ ਹੱਤਿਆ ਕਰਨ ਲਈ ਹਥਿਆਰ ਲੈ ਕੇ ਕ੍ਰਿਸਮਸ ਦੇ ਜਸ਼ਨਾਂ ਵਿਚ ਦਾਖਲ ਹੋਇਆ ਸੀ। ਲੰਡਨ ਦੀ ਓਲਡ ਬੇਲੀ ਕੋਰਟ ਨੇ ਵੀਰਵਾਰ ਨੂੰ ਉਸ ਦੀ ਸਜ਼ਾ ਦਾ ਐਲਾਨ ਕੀਤਾ।
ਆਪਣੀ ਗ੍ਰਿਫ਼ਤਾਰੀ ਤੋਂ ਤੁਰੰਤ ਬਾਅਦ ਸਾਹਮਣੇ ਆਈ ਇੱਕ ਸੋਸ਼ਲ ਮੀਡੀਆ ਵੀਡੀਓ ਵਿੱਚ ਚੈਲ ਨੇ ਦਾਅਵਾ ਕੀਤਾ ਸੀ ਕਿ ਉਹ ਅੰਮ੍ਰਿਤਸਰ ਵਿੱਚ 1919 ਦੇ ਜਲ੍ਹਿਆਂਵਾਲਾ ਬਾਗ ਕਤਲੇਆਮ ਦਾ ਬਦਲਾ ਲੈਣ ਲਈ ਮਹਾਰਾਣੀ ਐਲਿਜ਼ਾਬੈਥ II ਦੀ ਹੱਤਿਆ ਕਰਨਾ ਚਾਹੁੰਦਾ ਸੀ। ਅਦਾਲਤ ਨੇ ਉਸਦੀ ਮਾਨਸਿਕ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਮਿਲੀ ਜੁਲੀ ਸਜ਼ਾ ਦਿੱਤੀ ਹੈ।
ਪੜ੍ਹੋ ਇਹ ਅਹਿਮ ਖ਼ਬਰ-ਮੁੜ ਵਿਵਾਦਾਂ 'ਚ ਘਿਰੇ PM ਟਰੂਡੋ, ਵੀਕੈਂਡ ਯਾਤਰਾ 'ਤੇ ਕੀਤੇ ਖ਼ਰਚ ਨੂੰ ਲੈ ਕੇ ਉੱਠਣ ਲੱਗੇ ਸਵਾਲ
ਅਦਾਲਤ ਨੇ ਕਿਹਾ ਕਿ ਚੈਲ ਨੂੰ ਬਰਕਸ਼ਾਇਰ ਦੇ ਇੱਕ ਮਨੋਵਿਗਿਆਨਕ ਹਸਪਤਾਲ (ਬ੍ਰਾਡਮੂਰ ਹਸਪਤਾਲ) ਵਿੱਚ ਉਦੋਂ ਤੱਕ ਰੱਖਿਆ ਜਾਵੇਗਾ ਜਦੋਂ ਤੱਕ ਉਸਨੂੰ ਹਿਰਾਸਤ ਵਿੱਚ ਤਬਦੀਲ ਕਰਨ ਲਈ ਉਚਿਤ ਨਹੀਂ ਮੰਨਿਆ ਜਾਂਦਾ ਹੈ। ਹਾਲਾਂਕਿ 2021 ਵਿੱਚ ਉਹ ਮਾਨਸਿਕ ਤੌਰ 'ਤੇ ਕਮਜ਼ੋਰ ਨਹੀਂ ਸੀ ਅਤੇ ਇੱਕ ਪ੍ਰਕਿਰਿਆ ਦੁਆਰਾ ਉਹ ਸਿਜ਼ੋਫ੍ਰੇਨਿਕ ਹੋ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।