ਕਾਰ ਹਾਦਸੇ ''ਚ ਮਾਰੀ ਗਈ 3 ਸਾਲਾ ਬ੍ਰਿਟਿਸ਼ ਸਿੱਖ ਬੱਚੀ ਦੇ ਪਰਿਵਾਰ ਨੇ ਜੁਟਾਏ 2,700 ਪੌਂਡ

Tuesday, Jul 21, 2020 - 06:23 PM (IST)

ਲੰਡਨ (ਭਾਸ਼ਾ): ਬ੍ਰਿਟੇਨ ਵਿਚ ਕਾਰ ਹਾਦਸੇ ਵਿਚ ਜਾਨ ਗਵਾਉਣ ਵਾਲੀ 3 ਸਾਲਾ ਸਿੱਖ ਬੱਚੀ ਦੇ ਪਰਿਵਾਰ ਨੇ ਬਰਮਿੰਘਮ ਵਿਚ ਬੱਚਿਆਂ ਦੇ ਉਸ ਹਸਪਤਾਲ ਲਈ 2,700 ਤੋਂ ਵੱਧ ਪੌਂਡ ਜੁਟਾਏ ਹਨ, ਜਿਸ ਨੇ ਉਸ ਦੀ ਜਾਨ ਬਚਾਉਣ ਲਈ ਕੋਸ਼ਿਸ਼ਾਂ ਕੀਤੀਆਂ। ਬੀਤੇ ਸ਼ੁੱਕਰਵਾਰ ਨੂੰ ਵਾਰਵਿਕਸ਼ਰ ਦੇ ਲੀਮਿੰਗਟਨ ਸਪਾ ਕਸਬੇ ਵਿਚ ਇਕ ਕਾਰ ਦੇ ਟੱਕਰ ਮਾਰਨ ਦੇ ਬਾਅਦ ਬ੍ਰਿਆ ਕੌਰ ਗਿੱਲ ਦੇ ਸਿਰ ਵਿਚ ਗੰਭੀਰ ਸੱਟਾਂ ਲੱਗੀਆਂ ਸਨ। ਐਮਰਜੈਂਸੀ ਸੇਵਾਵਾਂ ਨੇ ਉਸ ਨੂੰ ਬਰਮਿੰਘਮ ਸ਼ਹਿਰ ਦੇ ਬੱਚਿਆਂ ਦੇ ਹਸਪਤਾਲ ਪਹੁੰਚਾਇਆ, ਜਿੱਥੇ ਸ਼ਨੀਵਾਰ ਨੂੰ ਉਸ ਦੀ ਮੌਤ ਹੋ ਗਈ। ਵਾਰਵਿਕਸ਼ਰ ਪੁਲਸ ਨੇ ਇਸ ਮਾਮਲੇ ਵਿਚ 32 ਸਾਲਾ ਬੀਬੀ ਨੂੰ ਗ੍ਰਿਫਤਾਰ ਕੀਤਾ ਸੀ, ਜਿਸ ਨੂੰ ਬਾਅਦ ਵਿਚ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ। ਪੁਲਸ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਜਾਰੀ ਹੈ।

ਪੜ੍ਹੋ ਇਹ ਅਹਿਮ ਖਬਰ- ਚੀਨ ਦੇ ਕਾਰਨ ਦੁਨੀਆ ਭਰ 'ਚ ਫੈਲਿਆ ਕੋਰੋਨਾਵਾਇਰਸ : ਟਰੰਪ

ਗਿੱਲ ਦੇ ਪਰਿਵਾਰ ਨੇ ਪੁਲਸ ਦੇ ਜ਼ਰੀਏ ਜਾਰੀ ਇਕਬਿਆਨ ਵਿਚ ਕਿਹਾ,''ਅਸੀਂ ਤੁਹਾਡੇ ਵੱਲੋਂ ਮਿਲੇ ਪਿਆਰ ਦੀ ਤਾਰੀਫ ਕਰਦੇ ਹਾਂ ਪਰ ਫਿਲਹਾਲ ਸਾਡੀ ਨਿੱਜਤਾ ਦਾ ਸਨਮਾਨ ਕਰੋ ਅਤੇ ਸਾਨੂੰ ਸੋਗ ਵਿਚ ਰਹਿਣ ਦਾ ਸਮਾਂ ਦਿਓ। ਸਾਡੀ ਦੁਨੀਆ ਬੇਰੰਗ ਹੋ ਗਈ ਹੈ। ਸਾਡਾ ਜੀਵਨ ਹੁਣ ਪਹਿਲਾਂ ਵਰਗਾ ਨਹੀਂ ਰਹੇਗਾ।'' ਉਹਨਾਂ ਨੇ ਬੱਚੀ ਦੀ ਯਾਦ ਵਿਚ 'ਜਸਟ ਗਿਵਿੰਗ' ਨਾਮ ਨਾਲ ਫੰਡ ਜੁਟਾਉਣ ਦੀ ਆਨਲਾਈਨ ਮੁਹਿੰਮ ਸ਼ੁਰੂ ਕੀਤੀ ਹੈ ਜਿਸ ਵਿਚ ਕਿਹਾ ਗਿਆ ਹੈ,''ਬਰਮਿੰਘਮ ਸਿਟੀ ਚਿਲਡਰਨ ਹਸਪਤਾਲ ਦੇ ਕਾਮਿਆਂ ਦਾ ਸ਼ੁਕਰੀਆ।ਉਹਨਾਂ ਨੇ ਜਿਹੜੀ ਦੇਖਭਾਲ ਕੀਤੀ ਅਤੇ ਸ਼ਾਨਦਾਰ ਸਹਿਯੋਗ ਦਿੱਤਾ, ਉਸ ਦਾ ਕਰਜ਼ ਨਹੀਂ ਚੁਕਾਇਆ ਜਾ ਸਕਦਾ। ਅਸੀਂ ਉਹਨਾਂ ਦਾ ਅਹਿਸਾਨ ਨਹੀਂ ਉਤਾਰ ਸਕਦੇ।''


Vandana

Content Editor

Related News