ਬਿਊਟੀ ਮੁਕਾਬਲੇ ਵਿਚ ਪਹੁੰਚੀਆਂ ਮਾਂ-ਧੀ ਦੀ ਖੂਬਸੂਰਤੀ ਦੇ ਦੀਵਾਨੇ ਹੋਏ ਲੋਕ, ਜਾਣੋ ਕਿਸ ਦੇ ਸਿਰ ਸਜਿਆ ਤਾਜ਼...(ਤਸਵੀਰਾਂ)

08/27/2016 5:15:01 PM

ਲੰਡਨ— ਜਿਵੇਂ-ਜਿਵੇਂ ਧੀ ਜਵਾਨ ਹੁੰਦੀ ਹੈ ਇਕ ਮਾਂ ਉਸ ਦੀ ਖੂਬਸੂਰਤੀ ਵਿਚ ਹੀ ਆਪਣੀ ਜਵਾਨੀ ਦੇ ਦਿਨਾਂ ਨੂੰ ਦੇਖਦੀ ਹੈ ਅਤੇ ਪਰ ਇਹ ਮਾਂ ਤਾਂ ਖੂਬਸੂਰਤੀ ਦੇ ਮਾਮਲੇ ਵਿਚ ਆਪਣੀ ਧੀ ਨੂੰ ਟੱਕਰ ਦੇ ਰਹੀ ਹੈ। ਇਕ ਬਿਊਟੀ ਮੁਕਾਬਲੇ ਵਿਚ ਇਕ ਮਾਂ-ਧੀ ਦੀ ਜੋੜੀ ਹਿੱਸਾ ਲੈਣ ਪਹੁੰਚੀ ਤਾਂ ਦੇਖਣ ਵਾਲੇ ਦੋਹਾਂ ਦੀ ਖੂਬਸੂਰਤੀ ਦੇ ਦੀਵਾਨੇ ਹੋ ਗਏ। ਜਾਣਕਾਰੀ ਮੁਤਾਬਕ ਅਮਰੀਕਾ ਦੇ ਓਰਲੈਂਡੋ ਵਿਚ ਹੋਏ 2017 ਗੈਲੇਕਸੀ ਇੰਟਰਨੈਸ਼ਨਲ ਪੀਜੈਂਟ ਵਿਚ 41 ਸਾਲਾ ਸਾਰਾਹ ਲੁਈਸ ਪ੍ਰਿਚਰਜ ਜੋ ਕਿ ਮਿਸੇਜ਼ ਗੈਲੇਕਸੀ ਯੂ. ਕੇ. ਰਹਿ ਚੁੱਕੀ ਹੈ ਅਤੇ ਉਸ ਦੀ 18 ਸਾਲਾ ਧੀ ਏਲਾ ਰੇਵੇਂਸਕ੍ਰਾਫਟ ਮਿਸ ਟੀਨ ਗੈਲੇਕਸੀ ਇੰਗਲੈਂਡ ਨੇ ਹਿੱਸਾ ਲਿਆ। ਇਸ ਮੁਕਾਬਲੇ ਵਿਚ ਸਾਰਾਹ ਨੇ ਮਿਸੇਜ਼ ਗੈਲੇਕਸੀ ਇੰਟਰਨੈਸ਼ਨਲ 2017 ਦਾ ਕਰਾਊਨ ਆਪਣੇ ਨਾਂ ਕਰ ਲਿਆ। 
ਸਾਰਾਹ ਅਤੇ ਏਲਾ ਯੂ. ਕੇ. ਦੀ 11 ਲੋਕਾਂ ਦੀ ਟੀਮ ਦੇ ਨਾਲ ਫਲੋਰੀਡਾ ਪਹੁੰਚੀਆਂ ਸਨ। ਇੱਥੇ ਵੱਖ-ਵੱਖ ਵਰਗਾਂ ਵਿਚ ਦੁਨੀਆਭਰ ਤੋਂ ਆਈਆਂ ਬਿਊਟੀ ਕੁਈਨਜ਼ ਗਲੋਬਲ ਕਰਾਊਨ ਦੀ ਰੇਸ ਵਿਚ ਉੱਤਰੀਆ। ਚਾਰ ਦਿਨਾਂ ਤੱਕ ਚੱਲੇ ਇਸ ਮੁਕਾਬਲੇ ਵਿਚ 41 ਸਾਲਾ ਸਾਰਾਹ ਨੇ ਨਾ ਸਿਰਫ ਆਪਣੀ ਧੀ ਸਗੋਂ ਉਸ ਵਰਗੀਆਂ ਕਈ ਲੜਕੀਆਂ ਨੂੰ ਚਿੱਤ ਕਰਦੇ ਹੋਏ ਮਿਸੇਜ਼ ਗੈਲੇਕਸੀ ਇੰਟਰਨੈਸ਼ਨਲ 2017 ਦਾ ਕਰਾਊਨ ਆਪਣੇ ਨਾਂ ਕਰ ਲਿਆ। ਇਹ ਮੁਕਾਬਲਾ ਜਿੱਤਣ ਵਾਲੀ ਉਹ ਪਹਿਲੀ ਪਲੱਸ ਸਾਈਜ਼ ਮਹਿਲਾ ਹੈ। ਸਾਰਾਹ ਦੀ ਬੇਟੀ ਇਸ ਮੁਕਾਬਲੇ ਵਿਚ ਪੰਜਵੇਂ ਨੰਬਰ ''ਤੇ ਰਹੀ। 
ਐਵਾਰਡ ਜਿੱਤਣ ਤੋਂ ਬਾਅਦ ਸਾਰਾਹ ਨੇ ਕਿਹਾ ਕਿ ਉਸ ਨੂੰ ਇਸ ਤੋਂ ਬਾਅਦ ਬਹੁਤ ਸਾਰੀਆਂ ਔਰਤਾਂ ਦੇ ਸੰਦੇਸ਼ ਮਿਲੇ, ਜਿਨ੍ਹਾਂ ਨੇ ਪਰਿਵਾਰ ਅਤੇ ਬੱਚਿਆਂ ਦੇ ਕਾਰਨ ਇਸ ਮੁਕਾਬਲੇ ਵਿਚ ਹਿੱਸਾ ਲੈਣ ਦਾ ਸੁਪਨਾ ਛੱਡ ਦਿੱਤਾ ਸੀ ਪਰ ਹੁਣ ਉਹ ਸਾਰਾਹ ਦੀ ਜਿੱਤ ਤੋਂ ਕਾਫੀ ਖੁਸ਼ ਅਤੇ ਪ੍ਰੇਰਿਤ ਹਨ।

Kulvinder Mahi

News Editor

Related News