ਯੂ.ਕੇ. ’ਚ ਮਿਸਟਰ-ਮਿਸ ਅਤੇ ਮੈਡਮ ਦਾ ਚਲਣ ਹੋਵੇਗਾ ਖ਼ਤਮ, ਹੁਣ ਨਾਮ ਦੇ ਅੱਗੇ ਲੱਗੇਗਾ 'MX'

Tuesday, Mar 23, 2021 - 01:24 PM (IST)

ਯੂ.ਕੇ. ’ਚ ਮਿਸਟਰ-ਮਿਸ ਅਤੇ ਮੈਡਮ ਦਾ ਚਲਣ ਹੋਵੇਗਾ ਖ਼ਤਮ, ਹੁਣ ਨਾਮ ਦੇ ਅੱਗੇ ਲੱਗੇਗਾ 'MX'

ਲੰਡਨ : ਬ੍ਰਿਟੇਨ ਦੀ ਮਾਰਨਮਾਊਥ, ਕਰਾਈਸਟਚਰਚ ਅਤੇ ਡਿਚ ਪੂਲ ਕੌਂਸਲ ਨੇ ਫ਼ੈਸਲਾ ਕੀਤਾ ਹੈ ਕਿ ਉਹ ਹਰ ਨਾਮ ਦੇ ਅੱਗੇ ਲੱਗਣ ਵਾਲੇ ਮਿਸਟਰ, ਮਿਸ ਜਾਂ ਮਿਸੇਜ ਵਰਗੇ ਲਿੰਗ ਦੀ ਪਛਾਣ ਕਰਨ ਵਾਲੇ ਸ਼ਬਦਾਂ ਦਾ ਇਸਤੇਮਾਲ ਨਹੀਂ ਕਰਨਗੇ। ਸਗੋਂ ਇਸ ਦੀ ਜਗ੍ਹਾ 'MX' ਟਰਮ ਦਾ ਇਸਤੇਮਾਲ ਕਰਨਗੇ। ਇਹ ਕਦਮ ਜੈਂਡਰ ਨਿਊਟ੍ਰੀਲਿਟੀ ਨੂੰ ਲੈ ਕੇ ਚੁੱਕਿਆ ਗਿਆ ਹੈ। ਹਾਲਾਂਕਿ ਵੋਟਿੰਗ ਦੇ ਬਾਅਦ ਹੀ ਇਸ ਫ਼ੈਸਲੇ ਨੂੰ ਅਮਲ ਵਿਚ ਲਿਆਇਆ ਜਾਵੇਗਾ।

ਇਹ ਵੀ ਪੜ੍ਹੋ: 8.68 ਕਰੋੜ ਦੀ ਲਾਟਰੀ ਲੱਗਦੇ ਹੀ ਗੁਆਚੀ ਟਿਕਟ, ਫਿਰ ਇੰਝ ਦਿੱਤਾ ਕਿਸਮਤ ਨੇ ਸਾਥ

ਮੈਟਰੋ ਡਾਟ ਯੂਕੇ ਦੀ ਖ਼ਬਰ ਮੁਤਾਬਕ ਮਿਸਟਰ, ਮਿਸ, ਚੇਅਰਮੈਨ, ਮੈਡਮ ਵਰਗੇ ਸ਼ਬਦ ਬੀਤੇ ਜ਼ਮਾਨੇ ਦੇ ਹੋ ਚੁੱਕੇ ਹਨ, ਜਿਸ ਵਿਚ ਲਿੰਗਭੇਦ ਦਿੱਸਦਾ ਹੈ। ਅਜਿਹੇ ਵਿਚ ਹੁਣ ਇਕ ਕਾਮਨ ਟਰਮ 'MX' ਦਾ ਇਸਤੇਮਾਲ ਕੀਤਾ ਜਾਵੇਗਾ। ਇਸ ਕੌਂਸਲ ਤਹਿਤ ਆਉਣ ਵਾਲੇ ਇਲਾਕੇ ਦੀ ਆਬਾਦੀ 3 ਲੱਖ 95 ਹਜ਼ਾਰ ਲੋਕਾਂ ਦੀ ਹੈ ਅਤੇ ਉਹ ਪੂਰੀ ਆਬਾਦੀ ਦੇ ਨਾਲ ਦੇ ਸਾਹਮਣੇ ਇਕੋ ਵਰਗੀ ਪਛਾਣ ਰੱਖਣਾ ਚਾਹੁੰਦੇ ਹਨ। ਇਹ ਨਵਾਂ ਨਿਯਮ ਜਲਦ ਹੀ ਕੌਂਸਲ ਦੀ ਮੀਟਿੰਗ ਵਿਚ ਲਾਗੂ ਕੀਤਾ ਜਾਵੇਗਾ। ਇਸ ਦੇ ਬਾਅਦ ਬਾਕੀ ਅਧਿਕਾਰਤ ਥਾਵਾਂ ’ਤੇ ਵੀ ਇਸ ਦਾ ਪ੍ਰਚਲਨ ਸ਼ੁਰੂ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ਧੋਨੀ ਦੇ ਫਾਰਮ ਹਾਊਸ ’ਚ ਉਗਾਈਆਂ ਗਈਆਂ ਫਲ-ਸਬਜ਼ੀਆਂ ਖ਼ਰੀਦਣ ਲਈ ਲੱਗੀ ਲੋਕਾਂ ਦੀ ਭੀੜ

ਕੌਂਸਲ ਦਾ ਕਹਿਣਾ ਹੈ ਕਿ ਇਹ ਬਦਲਾਅ ਇਸ ਲਈ ਵੀ ਜ਼ਰੂਰੀ ਹੈ, ਕਿਉਂਕਿ ਪੁਰਸ਼ ਨੂੰ ਲੈ ਕੇ ਇਕ ਤਾਨਾਸ਼ਾਹੀ ਰਵੱਈਆ ਸਾਡੇ ਸਮਾਜ ਵਿਚ ਮੌਜੂਦ ਹੈ ਪਰ 'MX' ਦੇ ਇਸਤੇਮਾਲ ਨਾਲ ਇਹ ਖ਼ਤਮ ਹੋ ਜਾਵੇਗਾ। ਕੌਂਸਲ ਦੀ ਯੋਜਨਾ ਹੈ ਕਿ ਉਹ ਅੱਗੇ ਮਿਸਟਰ ਜਾਂ ਮੈਡਮ, ਚੇਅਰਮੈਨ ਦੀ ਜਗ੍ਹਾ 'They' ਅਤੇ 'Chair' ਸ਼ਬਦ ਦਾ ਇਸਤੇਮਾਲ ਕਰਨਗੇ। ਇਹ ਪ੍ਰਸਤਾਵ ਆਜ਼ਾਦ ਕੌਂਸਲਰ ਐਲ.ਜੇ. ਇਵਾਂਸ ਲੈ ਕੇ ਆਈ। ਉਨ੍ਹਾਂ ਕਿਹਾ ਕਿ ਸਾਨੂੰ ਲਿਖਤੀ ਵਿਚ ਕਿਸੇ ਵੀ ਲਿੰਗ ਦਾ ਜ਼ਿਕਰ ਕਰਨ ਤੋਂ ਬਚਣਾ ਚਾਹੀਦਾ ਹੈ, ਕਿਉਂਕਿ ਹੁਣ ਜੈਂਡਰ ਦਾ ਮਸਲਾ ‘ਜ਼ਰੂਰੀ’ ਨਹੀਂ ਰਹਿ ਗਿਆ ਹੈ।

ਇਹ ਵੀ ਪੜ੍ਹੋ: ਨਿਊਜ਼ੀਲੈਂਡ ’ਚ ਮਨਦੀਪ ਸਿੱਧੂ ਦੇ ਚਰਚੇ, ਸੀਨੀਅਰ ਸਾਰਜੈਂਟ ਦੇ ਅਹੁਦੇ 'ਤੇ ਪਹੁੰਚਣ ਵਾਲੀ ਪਹਿਲੀ ਪੰਜਾਬਣ ਬਣੀ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News