ਬ੍ਰਿਟਿਸ਼ ਆਰਮੀ ਦੇ ਅਫਸਰਾਂ ਨੇ ਪਹਿਲੀ ਵਾਰ ਮਨਾਇਆ 'ਦਸਤਾਰ ਦਿਵਸ'

10/14/2017 9:19:35 PM

ਲੰਡਨ— ਬ੍ਰਿਟਿਸ਼ ਆਰਮੀ ਦੇ ਇਤਿਹਾਸ 'ਚ ਪਹਿਲੀ ਵਾਰ ਦਸਤਾਰ ਦਿਵਸ ਮਨਾਇਆ ਗਿਆ। ਇਹ ਉਪਰਾਲਾ ਬੀਤੇ ਚਾਰ ਸਾਲਾਂ ਤੋਂ ਬ੍ਰਿਟਿਸ਼ ਆਰਮੀ 'ਚ ਕਮਿਊਨੀਕੇਸ਼ਨ ਸਿਸਟਮ ਇੰਜੀਨੀਅਰ ਦੇ ਤੌਰ 'ਤੇ ਆਪਣੀਆਂ ਸੇਵਾਵਾਂ ਦੇ ਰਹੇ ਮਨਪ੍ਰੀਤ ਸਿੰਘ ਲਾਲੀ ਵੱਲੋਂ ਕੀਤਾ ਗਿਆ। ਦਸਤਾਰ ਦਿਵਸ  ਦਾ ਆਯੋਜਨ ਯੂ. ਕੇ. ਤੋਂ 8000 ਮੀਲ ਦੂਰ ਫਾਲਕਲੈਂਡ ਆਈਲੈਂਡ ਵਿਖੇ ਸਥਿਤ ਮਾਊਂਟ ਪਲੀਜੈਂਟ ਸਕੂਲ 'ਚ ਕੀਤਾ ਗਿਆ। ਮਨਪ੍ਰੀਤ ਦਾ ਮਕਸਦ ਇਸ ਦਸਤਾਰ ਦਿਵਸ ਰਾਹੀਂ ਬ੍ਰਿਟਿਸ਼ ਫੋਰਸ ਅਟਲਾਂਟਿਕ ਆਈਲੈਂਡ ਦੇ ਜਵਾਨਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਿੱਖ ਧਰਮ ਅਤੇ ਇਤਿਹਾਸ ਬਾਰੇ ਜਾਣੂੰ ਕਰਵਾਉਣਾ ਸੀ। ਇਸ ਕੰਮ 'ਚ ਲਾਲੀ ਦਾ ਸਾਥ ਰਾਇਲ ਏਅਰ ਫੋਰਸ ਦੇ ਅਫਸਰ ਨੇ ਵੀ ਦਿੱਤਾ।
 

 
ਬ੍ਰਿਟਿਸ਼ ਆਰਮੀ ਦੇ ਅਫਸਰਾਂ ਨੇ ਪਹਿਲੀ ਵਾਰ ਮਨਾਇਆ 'ਦਸਤਾਰ ਦਿਵਸ'

ਬ੍ਰਿਟਿਸ਼ ਆਰਮੀ ਦੇ ਅਫਸਰਾਂ ਨੇ ਪਹਿਲੀ ਵਾਰ ਮਨਾਇਆ 'ਦਸਤਾਰ ਦਿਵਸ' #BritishArmy de afsra ne pehli var manaya #DastaarDivas British Army Er Manpreet Singh Lally

Posted by JagBani on Saturday, October 14, 2017


ਸਕੂਲ 'ਚ ਇਹ ਈਵੈਂਟ 5 ਅਕਤੂਬਰ ਨੂੰ ਸਵੇਰੇ 10 ਤੋਂ 12.30 ਵਜੇ ਤੱਕ ਹੋਇਆ। ਲਾਲੀ ਨੇ ਸਕੂਲ ਦੇ ਬੱਚਿਆਂ ਤੇ ਬ੍ਰਿਟਿਸ਼ ਆਰਮੀ ਦੇ ਅਫਸਰਾਂ ਦੇ ਦਸਤਾਰਾਂ ਸਜਾਈਆਂ। ਤਕਰੀਬਨ 50 ਤੋਂ ਵਧੇਰੇ ਲੋਕਾਂ ਨੇ ਸਿਰ 'ਤੇ ਦਸਤਾਰ ਸਜਾਈ। ਇਸ ਈਵੈਂਟ 'ਚ ਸ਼ਾਮਲ ਹੋਣ ਵਾਲੇ ਸਾਰੇ ਵਿਅਕਤੀਆਂ ਨੂੰ ਬਰੈਡਫੋਰਡ ਦੇ ਰਹਿਣ ਵਾਲੇ ਸਰਬਜੀਤ ਸਿੰਘ ਵੱਲੋਂ ਕੜੇ ਦਿੱਤੇ ਗਏ। ਇੱਥੇ ਦੱਸ ਦਈਏ ਕਿ ਕੜਾ ਸਿੱਖਾਂ ਦੇ ਪੰਜ ਕਕਾਰਾਂ 'ਚੋਂ ਇਕ ਹੈ। ਇਸ ਮੌਕੇ ਮੌਜੂਦ ਲੋਕਾਂ ਨੂੰ ਮਨਪ੍ਰੀਤ ਸਿੰਘ ਲਾਲੀ ਨੇ ਆਪਣੀ ਡਿਊਟੀ ਨਿਭਾਉਂਦੇ ਹੋਏ ਸਿੱਖ ਧਰਮ ਦੀ ਪਾਲਣਾ ਕਰਨ ਵਾਲੀਆਂ ਸਿੱਖ ਸ਼ਖਸੀਅਤਾਂ, ਦੂਜੀ ਸੰਸਾਰ ਜੰਗ 'ਚ ਬਹਾਦਰੀ ਦਾ ਸਬੂਤ ਦਿੰਦੇ ਹੋਏ ਸ਼ਹਾਦਤਾਂ ਪ੍ਰਾਪਤ ਕਰਨ ਵਾਲੇ ਸਿੱਖ ਫੌਜੀਆਂ ਅਤੇ ਮੈਨਚੈਸਟਰ ਏਰੀਨਾ ਵਿਖੇ ਹੋਏ ਹਮਲੇ ਦੌਰਾਨ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣ ਵਾਲੇ ਸਿੱਖ ਅਜੇ ਸਿੰਘ ਬਾਰੇ ਦੱਸਿਆ।


Related News