ਬ੍ਰਿਟੇਨ: ਸੁਨਕ ਨੇ ਯੌਨ ਅਪਰਾਧੀਆਂ ਨੂੰ ਖ਼ਤਮ ਕਰਨ ਦਾ ਕੀਤਾ ਵਾਅਦਾ

Thursday, Jul 28, 2022 - 01:03 PM (IST)

ਬ੍ਰਿਟੇਨ: ਸੁਨਕ ਨੇ ਯੌਨ ਅਪਰਾਧੀਆਂ ਨੂੰ ਖ਼ਤਮ ਕਰਨ ਦਾ ਕੀਤਾ ਵਾਅਦਾ

ਲੰਡਨ (ਭਾਸ਼ਾ)- ਕੰਜ਼ਰਵੇਟਿਵ ਪਾਰਟੀ ਦੇ ਨੇਤਾ ਅਤੇ ਬ੍ਰਿਟੇਨ ਦੇ ਅਗਲੇ ਪ੍ਰਧਾਨ ਮੰਤਰੀ ਵਜੋਂ ਚੁਣੇ ਜਾਣ 'ਤੇ ਰਿਸ਼ੀ ਸੁਨਕ ਨੇ ਬੱਚਿਆਂ ਅਤੇ ਔਰਤਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਗੈਂਗ ਖ਼ਿਲਾਫ਼ ਕਾਰਵਾਈ ਕਰਨ ਅਤੇ ਉਹਨਾਂ ਨੂੰ ਖ਼ਤਮ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਗੈਂਗਸਟਰਾਂ ਨੂੰ ਵੱਧ ਤੋਂ ਵੱਧ ਸਜ਼ਾ ਦੇਣ ਦਾ ਸੰਕਲਪ ਲਿਆ ਹੈ। 'ਰੈਡੀ 4 ਰਿਸ਼ੀ' ਮੁਹਿੰਮ ਟੀਮ ਨੇ ਬੁੱਧਵਾਰ ਸ਼ਾਮ ਨੂੰ ਕਿਹਾ ਕਿ ਰਿਸ਼ੀ ਸੁਨਕ ਦੀ ਅਗਵਾਈ ਵਾਲੀ ਸਰਕਾਰ ਵਿਚ ਯੌਨ ਅਪਰਾਧਾਂ ਨੂੰ ਅੰਜਾਮ ਦੇਣ ਵਾਲੇ ਗਿਰੋਹਾਂ (grooming gangs) ਦੇ ਮੈਂਬਰਾਂ ਵਿਰੁੱਧ ਗੈਂਗ ਦਾ ਹਿੱਸਾ ਹੋਣ ਜਾਂ ਉਨ੍ਹਾਂ ਲਈ ਕੰਮ ਕਰਨ ਨੂੰ ਲੈ ਕੇ ਅਪਰਾਧਿਕ ਮਾਮਲੇ ਦਰਜ ਕੀਤੇ ਜਾਣਗੇ। ਇਸ ਤਹਿਤ ਦੋਸ਼ੀ ਸਾਬਤ ਹੋਣ 'ਤੇ ਉਮਰ ਕੈਦ ਤੱਕ ਦੀ ਸਜ਼ਾ ਦਾ ਪ੍ਰਬੰਧ ਹੋਵੇਗਾ। 

ਟੀਮ ਨੇ ਕਿਹਾ ਕਿ ਸਾਬਕਾ ਚਾਂਸਲਰ ਸੁਨਕ ਜਿਨਸੀ ਅਪਰਾਧਾਂ 'ਤੇ ਕਾਬੂ ਪਾਉਣ ਲਈ ਤਥਾਕਥਿਤ 'ਡਾਊਨ-ਬਲੋਇੰਗ' (ਔਰਤਾਂ ਦੀਆਂ ਇਤਰਾਜ਼ਯੋਗ ਤਸਵੀਰਾਂ ਲੈਣ) 'ਤੇ ਪਾਬੰਦੀ ਲਗਾਉਣਗੇ। ਸੁਨਕ ਨੇ ਕਿਹਾ ਕਿ ਔਰਤਾਂ ਅਤੇ ਕੁੜੀਆਂ ਖ਼ਿਲਾਫ਼ ਜਿਨਸੀ ਅਪਰਾਧਾਂ ਨਾਲ ਰਾਸ਼ਟਰੀ ਆਫ਼ਤ ਵਾਂਗ ਉਦੋਂ ਤੱਕ ਨਜਿੱਠਿਆ ਜਾਣਾ ਚਾਹੀਦਾ ਹੈ ਜਦੋਂ ਤੱਕ ਇਹ ਖ਼ਤਮ ਨਹੀਂ ਹੁੰਦੇ। ਦੋ ਧੀਆਂ ਦਾ ਪਿਤਾ ਹੋਣ ਦੇ ਨਾਤੇ, ਮੈਂ ਚਾਹੁੰਦਾ ਹਾਂ ਕਿ ਉਹ ਬਿਨਾਂ ਕਿਸੇ ਡਰ ਦੇ ਸ਼ਾਮ ਨੂੰ ਬਾਹਰ ਜਾ ਸਕਣ ਜਾਂ ਰਾਤ ਨੂੰ ਕਿਸੇ ਵੀ ਦੁਕਾਨ 'ਤੇ  ਜਾ ਸਕਣ।ਜ਼ਿਕਰਯੋਗ ਹੈ ਕਿ ਸੁਨਕ ਦੀਆਂ ਦੋ ਧੀਆਂ ਅਨੁਸ਼ਕਾ ਅਤੇ ਕ੍ਰਿਸ਼ਨਾ ਹਨ। ਸੁਨਕ ਨੇ ਕਿਹਾ ਕਿ ਚਾਂਸਲਰ ਹੋਣ ਦੇ ਨਾਤੇ ਉਨ੍ਹਾਂ ਨੇ ਪੀੜਤਾਂ ਦੀ ਮਦਦ ਲਈ ਕਈ ਕਦਮ ਚੁੱਕੇ ਹਨ। ਉਹਨਾਂ ਨੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਵਜੋਂ ਹੋਰ ਕਦਮ ਚੁੱਕਾਂਗਾ। 

ਪੜ੍ਹੋ ਇਹ ਅਹਿਮ ਖ਼ਬਰ- ਕਿਮ ਦੀ ਅਮਰੀਕਾ, ਦੱਖਣੀ ਕੋਰੀਆ ਨੂੰ ਧਮਕੀ, ਜੰਗ ਦੌਰਾਨ ਕਰਾਂਗੇ 'ਪਰਮਾਣੂ ਹਥਿਆਰਾਂ' ਦੀ ਵਰਤੋਂ

ਔਰਤਾਂ ਨੂੰ ਉਨ੍ਹਾਂ ਦੀ ਇਜਾਜ਼ਤ ਤੋਂ ਬਿਨਾਂ ਉਨ੍ਹਾਂ ਦੀਆਂ ਇਤਰਾਜ਼ਯੋਗ ਤਸਵੀਰਾਂ ਖਿੱਚ ਕੇ ਉਨ੍ਹਾਂ ਨੂੰ ਤੰਗ-ਪ੍ਰੇਸ਼ਾਨ ਕਰਨ ਨੂੰ ਸਜ਼ਾਯੋਗ ਅਪਰਾਧ ਬਣਾਵਾਂਗਾ ਅਤੇ ਜਿਨਸੀ ਅਪਰਾਧ ਕਰਨ ਵਾਲੇ ਗਿਰੋਹ ਖ਼ਿਲਾਫ਼ ਵਿਆਪਕ ਮੁਹਿੰਮ ਚਲਾਈ ਜਾਵੇਗੀ ਤਾਂ ਜੋ ਔਰਤਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਖਤਰਨਾਕ ਅਪਰਾਧੀਆਂ ਨੂੰ ਫੜਨ 'ਚ ਉਹ ਅੜਿੱਕਾ ਬਣੇ। ਸੁਨਕ ਨੇ ਕਿਹਾ ਕਿ ਮੈਂ ਉਦੋਂ ਤੱਕ ਨਹੀਂ ਰੁਕਾਂਗਾ ਜਦੋਂ ਤੱਕ ਅਸੀਂ ਅਜਿਹਾ ਸਮਾਜ ਨਹੀਂ ਬਣਾਉਂਦੇ, ਜਿੱਥੇ ਔਰਤਾਂ ਅਤੇ ਕੁੜੀਆਂ ਰੋਜ਼ਾਨਾ ਜੀਵਨ ਵਿੱਚ ਸੁਰੱਖਿਅਤ ਮਹਿਸੂਸ ਕਰਦੀਆਂ ਹਨ।ਇੱਕ ਰਿਕਾਰਡ ਬਣਾਉਣ ਲਈ ਇੱਕ 'ਨੈਸ਼ਨਲ ਗਰੂਮਿੰਗ ਗੈਂਗਸ ਵ੍ਹਿਸਲਬਲੋਅਰ ਨੈੱਟਵਰਕ' ਸ਼ੁਰੂ ਕਰਨ ਦੀ ਵੀ ਯੋਜਨਾ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News