47 ਸਾਲ ਬਾਅਦ EU ਤੋਂ ਵੱਖ ਹੋਇਆ ਬ੍ਰਿਟੇਨ

Saturday, Feb 01, 2020 - 11:55 AM (IST)

47 ਸਾਲ ਬਾਅਦ EU ਤੋਂ ਵੱਖ ਹੋਇਆ ਬ੍ਰਿਟੇਨ

ਲੰਡਨ- ਬ੍ਰਿਟੇਨ 47 ਸਾਲ ਬਾਅਦ ਸਥਾਨਕ ਸਮੇਂ ਮੁਤਾਬਕ ਸ਼ੁੱਕਰਵਾਰ ਰਾਤ ਯਾਨੀ 31 ਜਨਵਰੀ ਰਾਤ 11 ਵਜੇ ਤੇ ਭਾਰਤੀ ਸਮੇਂ ਮੁਤਾਬਕ ਸ਼ਨੀਵਾਰ ਤੜਕੇ ਸਵੇਰੇ ਸਾਢੇ ਚਾਰ ਵਜੇ ਯੂਰਪੀ ਸੰਘ ਤੋਂ ਵੱਖ ਹੋ ਗਿਆ। ਬ੍ਰਿਟੇਨ ਦੀ ਯੂਰਪੀ ਸੰਘ ਤੋਂ ਵੱਖ ਹੋਣ ਦੀ ਪ੍ਰਕਿਰਿਆ ਸਾਲ 2016 ਵਿਚ ਸ਼ੁਰੂ ਹੋਈ ਸੀ। ਸਾਲ 2016 ਵਿਚ ਹੋਏ ਰਾਇਸ਼ੁਮਾਰੀ ਸਰਵੇਖਣ ਵਿਚ 51.89 ਫੀਸਦੀ ਲੋਕਾਂ ਨੇ ਬ੍ਰਿਟੇਨ ਦੇ ਯੂਰਪੀ ਸੰਘ ਤੋਂ ਵੱਖ ਹੋਣ ਦੇ ਪੱਖ ਵਿਚ ਵੋਟਿੰਗ ਕੀਤੀ ਸੀ। ਬ੍ਰੈਗਜ਼ਿਟ ਮੁੱਦੇ 'ਤੇ ਬ੍ਰਿਟੇਨ ਦੇ ਦੋ ਪ੍ਰਧਾਨ ਮੰਤਰੀਆਂ ਡੇਵਿਡ ਕੈਮਰਨ ਤੇ ਥੇਰੇਸਾ ਮੇਅ ਨੂੰ ਵੀ ਅਸਤੀਫਾ ਦੇਣਾ ਪਿਆ ਸੀ। 

ਅਖੀਰ ਮੌਜੂਦਾ ਸਮੇਂ ਵਿਚ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਸੰਸਦ ਵਿਚ ਬ੍ਰੈਗਜ਼ਿਟ ਪ੍ਰਸਤਾਵ ਨੂੰ ਪਾਸ ਕਰਵਾਉਣ ਵਿਚ ਸਫਲ ਰਹੇ। ਜ਼ਿਕਰਯੋਗ ਹੈ ਕਿ ਲਗਭਗ ਪੰਜ ਦਹਾਕਿਆਂ ਤੱਕ ਯੂਰਪੀ ਸੰਘ ਦੇ ਨਾਲ ਰਹਿਣ ਦੇ ਬਾਵਜੂਦ ਬ੍ਰਿਟੇਨ ਨੇ ਕਦੇ ਵੀ ਯੂਰੋ ਕਰੰਸੀ ਨੂੰ ਨਹੀਂ ਅਪਣਾਇਆ ਜਾਂ ਵੀਜ਼ੀ-ਮੁਕਤ ਯਾਤਰਾ ਨੂੰ ਲੈ ਕੇ ਸ਼ੇਂਗੇਨ ਸਮਝੌਤੇ ਦਾ ਹਿੱਸਾ ਨਹੀਂ ਰਿਹਾ। ਬ੍ਰਿਟੇਨ ਨੇ ਹੁਣ ਯੂਰਪੀ ਸੰਘ ਦੇ ਨਾਲ ਆਪਣੇ ਭਵਿੱਖ ਦੇ ਸਬੰਧਾਂ ਦੇ ਵੇਰਵੇ 'ਤੇ ਸਹਿਮਤ ਹੋਣ ਲਈ ਨਿਰਧਾਰਿਤ 11 ਮਹੀਨਿਆਂ ਦੇ ਸਮੇਂ ਵਿਚ ਪ੍ਰਵੇਸ਼ ਕਰ ਲਿਆ ਹੈ।


author

Baljit Singh

Content Editor

Related News