ਤਾਜ ਸੰਭਾਲਦਿਆਂ ਹੀ ਬ੍ਰਿਟੇਨ ਦੀ ਪੀ. ਐੱਮ. ਲਿਜ਼ ਟਰੱਸ ਨੂੰ ਕਰਨਾ ਪਵੇਗਾ ਸਖ਼ਤ ਚੁਣੌਤੀਆਂ ਦਾ ਸਾਹਮਣਾ

Tuesday, Sep 06, 2022 - 10:03 AM (IST)

ਤਾਜ ਸੰਭਾਲਦਿਆਂ ਹੀ ਬ੍ਰਿਟੇਨ ਦੀ ਪੀ. ਐੱਮ. ਲਿਜ਼ ਟਰੱਸ ਨੂੰ ਕਰਨਾ ਪਵੇਗਾ ਸਖ਼ਤ ਚੁਣੌਤੀਆਂ ਦਾ ਸਾਹਮਣਾ

ਜਲੰਧਰ (ਇੰਟਰਨੈਸ਼ਨਲ ਡੈਸਕ)- 7 ਸਾਲ ਦੀ ਉਮਰ ਵਿਚ ਲਿਜ਼ ਟਰੱਸ ਨੇ ਆਪਣੇ ਸਕੂਲ ਵਿਚ ਇਕ ਮੌਕੇ ਇਲੈਕਸ਼ਨ ਦੌਰਾਨ ਬ੍ਰਿਟੇਨ ਦੀ ਸਾਬਕਾ ਪ੍ਰਧਾਨ ਮੰਤਰੀ ਮਾਰਗਰੇਟ ਥੈਚਰ ਦਾ ਕਿਰਦਾਰ ਨਿਭਾਇਆ ਸੀ। ਲਗਭਗ 40 ਸਾਲ ਪੁਰਾਣੀ ਇਹ ਘਟਨਾ ਹੁਣ ਹਕੀਕਤ ਵਿਚ ਬਦਲ ਗਈ ਹੈ। 40 ਸਾਲਾਂ ਬਾਅਦ ਉਨ੍ਹਾਂ ਨੂੰ ਆਇਰਨ ਲੇਡੀ ਥੈਚਰ ਦੇ ਪਦ ਚਿਨ੍ਹਾਂ ’ਤੇ ਤੁਰਨ ਦਾ ਮੌਕਾ ਮਿਲਣ ਜਾ ਰਿਹਾ ਹੈ ਅਤੇ ਉਹ ਮੰਗਲਵਾਰ ਨੂੰ ਪੀ. ਐੱਮ. ਦੇ ਅਹੁਦੇ ਦੀ ਸਹੁੰ ਚੁੱਕਣ ਵਾਲੀ ਹੈ। ਉਨ੍ਹਾਂ ਦੀ ਤਾਜਪੋਸ਼ੀ ਅਜਿਹੇ ਸਮੇਂ ਵਿਚ ਹੋਣ ਜਾ ਰਹੀ ਹੈ, ਜਦੋਂ ਬ੍ਰਿਟੇਨ ਵਿਚ ਮਹਿੰਗਾਈ ਸਿਖਰ ’ਤੇ ਹੈ ਅਤੇ ਪੌਂਡ ਕਮਜ਼ੋਰ ਹੋ ਰਿਹਾ ਹੈ। ਯੂਰਪੀ ਯੂਨੀਅਨ ਦੇ ਨਾਲ ਬ੍ਰਿਟੇਨ ਦੇ ਰਿਸ਼ਤੇ ਵੀ ਉਨ੍ਹਾਂ ਦੇ ਸਾਹਮਣੇ ਇਕ ਵੱਡੀ ਚੁਣੌਤੀ ਹਨ। ਬਤੌਰ ਵਿਦੇਸ਼ ਮੰਤਰੀ ਰਹਿੰਦਿਆਂ ਹੋਇਆਂ ਟਰੱਸ ਨੇ ਯੂਕ੍ਰੇਨ ’ਤੇ ਰੂਸ ਦੇ ਹਮਲਿਆਂ ਤੋਂ ਬਾਅਦ ਉਸ ’ਤੇ ਪਾਬੰਦੀ ਲਗਾਉਣ ਵਿਚ ਬਹੁਤ ਸਰਗਰਮੀ ਦਿਖਾਈ ਸੀ, ਇਸ ਲਈ ਪੂਰੀ ਦੁਨੀਆ ਦੀਆਂ ਨਜ਼ਰਾਂ ਹੁਣ ਇਸ ਗੱਲ ’ਤੇ ਰਹਿਣਗੀਆਂ ਕਿ ਉਹ ਇਨ੍ਹਾਂ ਮਸਲਿਆਂ ਨੂੰ ਕਿਵੇਂ ਹੱਲ ਕਰਦੀ ਹੈ।

ਇਹ ਵੀ ਪੜ੍ਹੋ: ਕੈਨੇਡਾ 'ਚ ਤੇਜ਼ਧਾਰ ਹਥਿਆਰ ਨਾਲ 10 ਲੋਕਾਂ ਦੇ ਕਤਲ ਦੇ ਮਾਮਲੇ 'ਚ ਸ਼ੱਕੀ ਦੀ ਮੌਤ

ਯੂਰਪੀ ਨੇਤਾਵਾਂ ਨਾਲ ਸਬੰਧਾਂ ’ਤੇ ਰਹੇਗੀ ਨਜ਼ਰ

ਲਿਜ਼ ਟਰੱਸ ਨੂੰ ਸਾਬਕਾ ਪ੍ਰਧਾਨ ਮੰਤਰੀ ਮਾਰਗਰੇਟ ਥੈਚਰ ਦਾ ਵੱਡਾ ਪ੍ਰਸ਼ੰਸਕ ਮੰਨਿਆ ਜਾਂਦਾ ਹੈ। ਟਰੱਸ ਦੀ ਬਤੌਰ ਵਿਦੇਸ਼ੀ ਮੰਤਰੀ ਗ੍ਰੇਕਜਿਟ ਤੋਂ ਬਾਅਦ ਯੂਰਪੀ ਯੂਨੀਅਨ ਦੇ ਨਾਲ ਵਪਾਰ ਦੀਆਂ ਸ਼ਰਤਾਂ ਤੈਅ ਕਰਨ ਵਿਚ ਵੀ ਅਹਿਮ ਕਿਰਦਾਰ ਰਿਹਾ। ਬਤੌਰ ਵਿਦੇਸ਼ ਮੰਤਰੀ ਉਨ੍ਹਾਂ ਦਾ ਪ੍ਰਦਰਸ਼ਨ ਮਿਲਿਆ-ਜੁਲਿਆ ਰਿਹਾ। ਈਰਾਨ ਵਿਚ ਜੇਲ ਵਿਚ ਬੰਦ ਦੋ ਬ੍ਰਿਟਿਸ਼ ਨਾਗਰਿਕਾਂ ਦੀ ਰਿਹਾਈ ਵਿਚ ਉਨ੍ਹਾਂ ਦਾ ਵੱਡਾ ਯੋਗਦਾਨ ਮੰਨਿਆ ਜਾਂਦਾ ਹੈ। ਇਸ ਦੇ ਲਈ ਉਨ੍ਹਾਂ ਦੀ ਬਹੁਤ ਤਾਰੀਫ ਹੋਈ। ਪਰ, ਯੂਰਪੀ ਯੂਨੀਅਨ ਦੇ ਨਾਲ ਬ੍ਰਿਟੇਨ ਦੇ ਬਿਹਤਰ ਰਿਸ਼ਤਿਆਂ ਦੀ ਉਮੀਦ ਕਰਨ ਵਾਲੇ ਯੂਰਪੀ ਨੇਤਾਵਾਂ ਨੂੰ ਟਰੱਸ ਤੋਂ ਨਿਰਾਸ਼ਾ ਹੋਈ ਹੈ। ਗਾਰਜੀਅਨ ਦੀ ਰਿਪੋਰਟ ਮੁਤਾਬਕ ਯੂਰਪੀ ਯੂਨੀਅਨ ਦੇ ਨੇਤਾਵਾਂ ਨੂੰ ਬ੍ਰਿਟੇਨ ਦੀ ਨਵੀਂ ਸਰਕਾਰ ਨਾਲ ਸਬੰਧਾਂ ਦੇ ਵਿਆਪਕ ਸੁਧਾਰ ਆਉਣ ਦੀ ਉਮੀਦ ਨਹੀਂ ਹੈ। ਬ੍ਰੇਕਜਿਟ ਤੋਂ ਬਾਅਦ ਤੋਂ ਦੋਨੋਂ ਦੇ ਰਿਸ਼ਤਿਆਂ ਵਿਚ ਬਹੁਤ ਗਿਰਾਵਟ ਆਈ ਹੈ। ਬ੍ਰਿਟੇਨ ਦਾ ਫੋਕਸ ਆਪਣੇ ਲਈ ਵੱਖਰੀਆਂ ਨੀਤੀਆਂ ਬਣਾਉਣ ’ਤੇ ਰਿਹਾ ਹੈ। ਟਰੱਸ ’ਤੇ ਰਿਸ਼ਤਿਆਂ ਨੂੰ ਸੁਧਾਰਣ ਦੀ ਜ਼ਿੰਮੇਵਾਰੀ ਹੋਵੇਗੀ।

20 ਫੀਸਦੀ ਤੱਕ ਪਹੁੰਚ ਸਕਦੀ ਹੈ ਮਹਿੰਗਾਈ ਦਰ

ਬ੍ਰਿਟੇਨ ਲਈ ਵਧਦੀ ਹੋਈ ਮਹਿੰਗਾਈ ਦਰ ਹੁਣ ਸਭ ਤੋਂ ਮੁਸ਼ਕਲ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਗੈਸ ਦੀਆਂ ਕੀਮਤਾਂ ਵਿਚ ਕਮੀ ਨਹੀਂ ਆਉਂਦੀ ਹੈ ਤਾਂ ਅਗਲੇ ਸਾਲ ਦੀ ਸ਼ੁਰੂਆਤ ਵਿਚ ਮਹਿੰਗਾਈ ਦਰ 20 ਫੀਸਦੀ ਦੇ ਲੇਵਲ ਨੂੰ ਪਾਰ ਕਰ ਸਕਦੀ ਹੈ। ਆਰਥਿਕ ਮਾਮਲਿਆਂ ਦੇ ਜਾਣਕਾਰਾਂ ਦੀ ਮੰਨੀਏ ਤਾਂ ਬ੍ਰਿਟੇਨ ’ਤੇ ਮੰਦੀ ਦਾ ਖਤਰਾ ਮੰਡਰਾ ਰਿਹਾ ਹੈ। ਬ੍ਰਿਟੇਨ ਵਿਚ ਵਧਦੀ ਮਹਿੰਗਾਈ ਨੇ ਆਮ ਲੋਕਾਂ ਲਈ ਕਈ ਸਮੱਸਿਆਵਾਂ ਖੜੀਆਂ ਕਰ ਦਿੱਤੀਆਂ ਹਨ। ਬ੍ਰਿਟੇਨ ਦੇ ਐਨਰਜੀ ਰੈਗੁਲੇਟਰ ਨੇ ਐਨਰਜੀ ’ਤੇ ਲੋਕਾਂ ਦਾ ਖਰਚਾ ਪਿਛਲੇ ਸਾਲ ਅਕਤੂਬਰ ਦੇ ਮੁਕਾਬਲੇ 80 ਫੀਸਦੀ ਵਧ ਜਾਣ ਦਾ ਅਨੁਮਾਨ ਪ੍ਰਗਟਾਇਆ ਹੈ। ਬ੍ਰਿਟੇਨ ਦੇ ਲੋਕ ਮਹਿੰਗਾਈ ਦੀ ਸਮੱਸਿਆ ਦਾ ਜਲਦੀ ਤੋਂ ਜਲਦੀ ਹੱਲ ਚਾਹੁੰਦੇ ਹਨ।

ਇਹ ਵੀ ਪੜ੍ਹੋ: UK ’ਚ ਵੀ ਮਸ਼ਹੂਰ ਹੋਇਆ ਭਾਰਤੀ ਪਕਵਾਨ, ਬੱਚੇ ਦਾ ਨਾਂ ਰੱਖਿਆ ‘ਪਕੌੜਾ’

ਯੂਰਪੀ ਦੇਸ਼ਾਂ ਤੋਂ ਘੱਟ ਰਿਹੈ ਵਪਾਰ

ਬ੍ਰਿਟਿਸ਼ ਪੌਂਡ ਵਿਚ ਡਾਲਰ ਦੇ ਮੁਕਾਬਲੇ ਵੱਡੀ ਗਿਰਾਵਟ ਆਈ ਹੈ। ਉਹ 1985 ਤੋਂ ਬਾਅਦ ਡਾਲਰ ਦੇ ਮੁਕਾਬਲੇ ਸਭ ਤੋਂ ਹੇਠਲੇ ਪੱਧਰ ’ਤੇ ਆ ਗਿਆ ਹੈ। ਨਿਵੇਸ਼ਕਾਂ ਨੂੰ ਬ੍ਰਿਟਿਸ਼ ਕਰੰਸੀ ਵਿਚ ਹੋਰ ਗਿਰਾਵਟ ਆਉਣ ਦਾ ਖਦਸ਼ਾ ਹੈ। ਨਵੀਂ ਪ੍ਰਧਾਨ ਮੰਤਰੀ ਦੀ ਬ੍ਰਿਟਿਸ਼ ਕਰੰਸੀ ਦੀ ਪੁਰਾਣੀ ਸਾਖ ਮੋੜਨ ਲਈ ਵੱਡੇ ਕਦਮ ਚੁੱਕਣੇ ਪੈਣਗੇ। ਸੀ. ਐੱਨ. ਐੱਨ. ਦੀ ਰਿਪੋਰਟ ਮੁਤਾਬਕ ਬ੍ਰਿਟੇਨ ਦੇ ਯੂਰਪੀ ਯੂਨੀਅਨ ਤੋਂ ਵੱਖ ਹੋਣ ਤੋਂ ਬਾਅਦ ਖਾਲੀ ਪਏ ਅਹੁਦਿਆਂ ਨੂੰ ਭਰਨਾ ਇਕ ਵੱਡੀ ਚੁਣੌਤੀ ਰਹੀ ਹੈ। ਬ੍ਰੇਕਜਿਟ ਤੋਂ ਬਾਅਦ ਬ੍ਰਿਟੇਨ ਵਿਚ ਰਹਿਣ ਵਾਲੇ ਯੂਰਪੀ ਦੇਸ਼ਾਂ ਦੇ ਨਾਗਰਿਕਾਂ ਦੀ ਗਿਣਤੀ ਘਟੀ ਹੈ। 2019 ਦੇ ਮੁਕਾਬਲੇ 2021 ਵਿਚ ਇਹ ਗਿਣਤੀ 3,17,000 ਰਹਿ ਗਈ ਹੈ। ਯੂਰਪੀ ਯੂਨੀਅਨ ਨਾਲ ਵਪਾਰਕ ਰਿਸ਼ਤਿਆਂ ਵਿਚ ਵੀ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਆ ਰਹੀਆਂ ਹਨ। ਇਸ ਨਾਲ ਦੋਨਾਂ ਦਰਮਿਆਨ ਵਪਾਰ ਵੀ ਘਟਿਆ ਹੈ।


ਲਿਜ਼ ਟਰੱਸ ਦੇ ਬਾਰੇ

ਉਮਰ : 47ਜਨਮ ਸਥਾਨ : ਆਕਸਫੋਰਡ
ਘਰ : ਲੰਡਨ ਗੈਰਫਰਾਕ
ਪੜ੍ਹਾਈ : ਰਾਊਡ ਡੇ ਸਕੂਲ, ਲੀਡਰ ਆਕਸਫੋਰਡ ਯੂਨੀਵਰਸਿਟੀ
ਪਰਿਵਾਰ : ਅਕਾਉਂਟੈਂਟ ਹਿਊਗ ਓ ਲੈਰੀ ਨਾਲ ਵਿਆਹ, ਦੋ ਕੁੜੀਆਂ ਦੀ ਮਾਂ
ਸੰਸਦ ਖੇਤਰ : ਸਾਉਥ ਵੈਸਟ ਗੈਰਫਰਾਕ

ਇਹ ਵੀ ਪੜ੍ਹੋ: ਜਦੋਂ ਲਾਈਵ ਨਿਊਜ਼ ਬੁਲੇਟਿਨ ਦੌਰਾਨ ਮਹਿਲਾ ਐਂਕਰ ਦੇ ਮੂੰਹ 'ਚ ਵੜ ਗਈ ਮੱਖੀ, ਵੇਖੋ ਮਜ਼ੇਦਾਰ ਵੀਡੀਓ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News