ਪ੍ਰਿੰਸ ਹੈਰੀ ਅਤੇ ਮੇਗਨ 'ਤੇ ਲਿਖੀ ਕਿਤਾਬ ਅਗਸਤ ਮਹੀਨੇ ਹੋਵੇਗੀ ਪ੍ਰਕਾਸ਼ਿਤ

05/08/2020 5:44:23 PM

ਲੰਡਨ (ਭਾਸ਼ਾ): ਬ੍ਰਿਟੇਨ ਦੇ ਪ੍ਰਿੰਸ ਹੈਰੀ ਅਤੇ ਉਹਨਾਂ ਦੀ ਪਤਨੀ ਮੇਗਨ ਮਰਕੇਲ 'ਤੇ ਲਿਖੀ ਕਿਤਾਬ ਤਿੰਨ ਮਹੀਨੇ ਬਾਅਦ ਮਤਲਬ ਅਗਸਤ ਵਿਚ ਪ੍ਰਕਾਸ਼ਿਤ ਹੋਵੇਗੀ। ਜੋੜੇ ਦੇ ਜੀਵਨ 'ਤੇ ਲਿਖੀ ਗਈ ਕਿਤਾਬ ਈ-ਕਾਮਰਸ ਵੈਬਸਾਈਟ ਐਮਾਜ਼ਾਨ ਦੀ ਪ੍ਰੀਬੁਕਿੰਗ (ਕਿਤਾਬ ਪ੍ਰਕਾਸ਼ਿਤ ਹੋਣ ਤੋਂ ਪਹਿਲਾਂ ਖਰੀਦ) ਸੂਚੀ ਵਿਚ ਸਿਖਰ 'ਤੇ ਚੱਲ ਰਹੀ ਹੈ। ਇਸ ਕਿਤਾਬ ਨੂੰ ਸ਼ਾਹੀ ਪਰਿਵਾਰ ਨਾਲ ਸਬੰਧਤ ਖਬਰਾਂ ਲਿਖਣ ਵਾਲੇ ਓਮਿਡ ਸਕੋਬੀ ਅਤੇ ਕੈਰੋਲੀਨ ਡੁਰਾਂਡ ਨੇ ਲਿਖਿਆ ਹੈ। ਕਿਤਾਬ ਦਾ ਨਾਮ ‘Finding Freedom: Harry and Megan and the Making of a Modern Royal Family' ਹੈ। ਇਹ ਕਿਤਾਬ ਦੁਨੀਆ ਭਰ ਵਿਚ 11 ਅਗਸਤ ਤੋਂ ਉਪਬਲਧ ਹੋਵੇਗੀ। 

ਪੜ੍ਹੋ ਇਹ ਅਹਿਮ ਖਬਰ- ਸਾਵਧਾਨ! ਬੱਚਿਆਂ 'ਚ ਫੈਲ ਰਹੀ ਹੈ ਕੋਰੋਨਾਵਾਇਰਸ ਵਰਗੀ ਰਹੱਸਮਈ ਬੀਮਾਰੀ, ਇਕ ਦੀ ਮੌਤ

ਈ-ਕਾਮਰਸ ਵੈਬਸਾਈਟ 'ਤੇ ਐਮਾਜ਼ਾਨ ਨੇ ਇਸ ਕਿਤਾਬ ਦੇ ਵੇਰਵੇ ਵਿਚ ਲਿਖਿਆ ਹੈ ਕਿ ਪਹਿਲੀ ਵਾਰ ‘Finding Freedom' (ਆਜ਼ਾਦੀ ਦੀ ਤਲਾਸ਼) ਆਪਣੇ ਹੈੱਡਲਾਈਨ ਨਾਲ ਅੱਗੇ ਵੱਧ ਪਾਇਆ ਹੈ। ਕਿਤਾਬ ਵਿਚ ਹੈਰੀ ਅਤੇ ਮੇਗਨ ਦੀ ਜ਼ਿੰਦਗੀ ਨਾਲ ਸਬੰਧਤ ਕਈ ਵੇਰਵੇ ਹਨ। ਕਿਤਾਬ ਵਿਚ ਕਈ ਅਫਵਾਹਾਂ ਅਤੇ ਜੋੜੇ ਨੂੰ ਲੈ ਕੇ ਬਣੀਆਂ ਧਾਰਨਾਵਾਂ ਨੂੰ ਖਾਰਿਜ ਕੀਤਾ ਗਿਆ ਹੈ। ਸਸੈਕਸ ਦੇ ਡਿਊਕ ਅਤੇ ਡਚੇਸ (ਹੈਰੀ ਤੇ ਮੇਗਨ) ਨੇ ਇਸ ਸਾਲ ਦੀ ਸ਼ੁਰੂਆਤ ਵਿਚ ਖੁਦ ਨੂੰ ਸ਼ਾਹੀ ਪਰਿਵਾਰ ਦੇ ਸੀਨੀਅਰ ਮੈਂਬਰ ਦੇ ਤੌਰ 'ਤੇ ਵੱਖ ਕਰ ਲਿਆ ਸੀ। ਫਿਲਹਾਲ ਉਹ ਆਪਣੇ ਬੇਟੇ ਆਰਚੀ ਦੇ ਨਾਲ ਲਾਸ ਏਂਜਲਸ ਦੇ ਬੰਗਲੇ ਵਿਚ ਰਹਿ ਰਹੇ ਹਨ।


Vandana

Content Editor

Related News