ਪ੍ਰਿੰਸ ਚਾਰਲਸ ਨੇ ਬ੍ਰਿਟਿਸ਼ ਸਿੱਖ ਭਾਈਚਾਰੇ ਦੀ ਨਿਸ਼ਕਾਮ ਸੇਵਾ ਦੀ ਕੀਤੀ ਤਾਰੀਫ (ਵੀਡੀਓ)

04/14/2020 5:47:40 PM

ਲੰਡਨ (ਬਿਊਰੋ): ਬ੍ਰਿਟੇਨ ਦੇ ਪ੍ਰਿੰਸ ਚਾਰਲਸ ਨੇ ਸੋਮਵਾਰ ਨੂੰ ਵਿਸਾਖੀ ਦੇ ਮੌਕੇ 'ਤੇ ਯੂਕੇ ਅਤੇ ਕਾਮਨਵੈਲਥ ਵਿਚ ਸਿੱਖੇ ਭਾਈਚਾਰੇ ਨੂੰ 'ਲੱਖ ਲੱਖ ਵਧਾਈਆਂ' ਦੇਣ ਲਈ ਇਕ ਵੀਡੀਓ ਸੰਦੇਸ਼ ਜਾਰੀ ਕੀਤਾ। ਇਸ ਸੰਦੇਸ਼ ਦੀ ਸ਼ੁਰੂਆਤ ਵਿਚ ਉਹਨਾਂ ਨੇ 'ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ' ਕਿਹਾ।ਇਸ ਦੇ ਨਾਲ ਹੀ ਉਹਨਾਂ ਨੇ ਕੋਰੋਨਾਵਾਇਰਸ ਨਾਲ ਲੜਾਈ ਵਿਚ ਬ੍ਰਿਟਿਸ਼ ਸਿੱਖ ਭਾਈਚਾਰੇ ਦੀ 'ਨਿਸ਼ਕਾਮ ਸੇਵਾ' ਦੀ ਤਾਰੀਫ ਕੀਤੀ। ਬ੍ਰਿਟਿਸ਼ ਰਾਜਗੱਦੀ ਦੇ 71 ਸਾਲਾ ਵਾਰਿਸ ਪ੍ਰਿੰਸ ਚਾਰਲਸ ਨੂੰ ਪਿਛਲੇ ਦਿਨੀਂ ਕੋਵਿਡ-19 ਇਨਫੈਕਟਿਡ ਪਾਇਆ ਗਿਆ ਸੀ। ਇਸ ਮਗਰੋਂ ਉਹਨਾਂ ਦਾ ਇਲਾਜ ਕੀਤਾ ਗਿਆ ਅਤੇ ਹੁਣ ਉਹ ਪੂਰੀ ਤਰ੍ਹਾਂ ਸਿਹਤਮੰਦ ਹਨ। 

 

ਆਪਣੇ ਸੰਦੇਸ਼ ਵਿਚ ਪ੍ਰਿੰਸ ਚਾਰਲਸ ਨੇ ਕਿਹਾ,''ਉਹ ਸਿਰਫ 'ਮਹਾਨ ਦੁੱਖ' ਦੀ ਕਲਪਨਾ ਕਰ ਸਕਦੇ ਹਨ ਕਿਉਂਕਿ ਵਿਸਾਖੀ ਨੂੰ ਸਧਾਰਨ ਤਰੀਕੇ ਨਾਲ ਨਹੀਂ ਮਨਾਇਆ ਜਾ ਸਕਦਾ।'' ਉਹਨਾਂ ਨੇ ਸਿੱਖ ਭਾਈਚਾਰੇ ਦੀ ਮਹੱਤਵਪੂਰਣ ਭੂਮਿਕਾ ਦੀ ਤਾਰੀਫ ਕੀਤੀ ਜੋ ਸੰਕਟ ਦੀ ਇਸ ਘੜੀ ਵਿਚ ਅੱਗੇ ਆ ਕੇ ਸੇਵਾ ਕਰ ਰਹੇ ਹਨ। ਉਹਨਾਂ ਨੇ ਆਪਣੇ ਵੀਡੀਓ ਸੰਦੇਸ਼ ਵਿਚ ਕਿਹਾ,''ਇਸ ਚੁਣੌਤੀਪੂਰਨ ਸਮੇਂ ਵਿਚ ਸਿੱਖ ਭਾਈਚਾਰਾ ਇਸ ਦੇਸ਼ ਦੇ ਲੋਕਾਂ ਦੇ ਜੀਵਨ ਵਿਚ ਅਤੇ ਇੰਨੇ ਸਾਰੇ ਹੋਰ ਲੋਕਾਂ ਦੇ ਲਈ ਅਸਧਾਰਨ ਅਤੇ ਬਹੁਮੁੱਲਾ ਯੋਗਦਾਨ ਦੇ ਰਿਹਾ ਹੈ। ਜਿਵੇਂਕਿ ਉਸ ਨੇ ਹਮੇਸ਼ਾ ਕੀਤਾ ਹੈ।'' ਸ਼ਾਹੀ ਪਰਿਵਾਰ ਦੇ ਉਤਰਾਧਿਕਾਰੀ ਪ੍ਰਿੰਸ ਚਾਰਲਸ ਨੇ ਸਿੱਖਾਂ ਨੂੰ ਇਕ ਖੁਸ਼ਹਾਲ, ਸੁਰੱਖਿਅਤ ਅਤੇ ਸ਼ਾਂਤੀਪੂਰਨ ਵਿਸਾਖੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਇਹ ਤਿਉਹਾਰ ਜੋ ਖਾਲਸਾ ਦੇ ਜਨਮ ਦਾ ਜਸ਼ਨ ਮਨਾਉਂਦਾ ਹੈ। ਆਪਣੇ ਕਲੇਰੇਸ ਹਾਊਸ ਦਫਤਰ ਵੱਲੋਂ ਜਾਰੀ ਸੰਦੇਸ਼ ਵਿਚ ਉਹਨਾਂ ਨੇ ਨੋਟ ਕੀਤਾ,''ਯੂਨਾਈਟਿ਼ਡ ਕਿੰਗਡਮ ਵਿਚ, ਕਿਤੇ ਹੋਰ, ਸਿੱਖ ਇਸ ਸੰਕਟ ਦੀ ਘੜੀ ਵਿਚ ਇਕ ਮਹੱਤਵਪੂਰਣ ਭੂਮਿਕਾ ਨਿਭਾ ਰਹੇ ਹਨ। ਭਾਵੇਂ ਹਸਪਤਾਲਾਂ ਵਿਚ ਹੋਣ ਜਾਂ ਹੋਰ ਮਹੱਤਵਪੂਰਣ ਭੂਮਿਕਾਵਾਂ ਵਿਚ ਜਾਂ ਗੁਰਦੁਆਰਿਆਂ ਵਿਚ ਕੀਤੇ ਜਾਣ ਵਾਲੇ ਜ਼ਿਕਰਯੋਗ ਕੰਮਾਂ ਦੇ ਜ਼ਰੀਏ ਜਾਂ ਸਥਾਨਕ ਭਾਈਚਾਰਿਆਂ ਅਤੇ ਸਭ ਤੋਂ ਕਮਜੋਰ ਲੋਕਾਂ ਦਾ ਸਮਰਥਨ ਕਰਨ ਲਈ ਕੀਤੇ ਜਾ ਰਹੇ ਹਨ।''

ਪੜ੍ਹੋ ਇਹ ਅਹਿਮ ਖਬਰ- ਪਾਕਿ : ਕਰਤਾਰਪੁਰ ਕੋਰੀਡੋਰ 24 ਅਪ੍ਰੈਲ ਤੱਕ ਬੰਦ, ਲਾਕਡਾਊਨ 'ਤੇ ਫੈਸਲਾ ਅੱਜ

ਉਹਨਾਂ ਨੇ ਕਿਹਾ ਕਿ ਇਸ ਸਭ ਦੇ ਵਿਚ ਮੈਨੂੰ ਲੱਗਦਾ ਹੈ ਕਿ ਸਿੱਖਾਂ ਨੇ ਬਹੁਤ ਹੀ ਚੰਗੇ ਤਰੀਕੇ ਨਾਲ ਉਹਨਾਂ ਮੁੱਲਾਂ ਨੂੰ ਅਪਨਾਇਆ ਹੈ ਜਿਹਨਾਂ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪੰਜ ਸਦੀਆਂ ਪਹਿਲਾਂ ਤੁਹਾਡੇ ਧਰਮ ਦੀ ਸਥਾਪਨਾ ਕੀਤੀ ਸੀ। ਤੁਸੀਂ ਆਪਣੇ ਤੋਂ ਘੱਟ ਕਿਸਮਤ ਵਾਲੇ ਲੋਕਾਂ ਲਈ ਨਿਸ਼ਕਾਮ ਸੇਵਾ ਤੇ ਸਖਤ ਮਿਹਨਤ ਕੀਤੀ ਅਤੇ ਉਹਨਾਂ ਨੂੰ ਸਨਮਾਨ ਦਿੱਤਾ। ਪ੍ਰਿੰਸ ਚਾਰਲਸ ਨੇ ਕਿਹਾ ਕਿ ਉਹ ਅਤੇ ਉਹਨਾਂ ਦੀ ਪਤਨੀ ਕੈਮਿਲਾ ਡਚੇਸ ਆਫ ਕਾਰਨਵਾਲ ਸਿੱਖ ਭਾਈਚਾਰੇ ਦੇ ਸਾਰੇ ਸ਼ਾਨਦਾਰ ਕੋਸ਼ਿਸ਼ਾਂ ਲਈ ਧੰਨਵਾਦੀ ਹਨ।


Vandana

Content Editor

Related News