ਬ੍ਰਿਟੇਨ ''ਚ ਪਾਕਿ ਡਰੱਗ ਗਿਰੋਹ ਦਾ ਪਰਦਾਫਾਸ਼, 17 ਮਿਲੀਅਨ ਪੌਂਡ ਦੀ ਜਾਇਦਾਦ ਬਰਾਮਦ
Thursday, Aug 27, 2020 - 06:39 PM (IST)
ਲੰਡਨ (ਬਿਊਰੋ): ਪਾਕਿਸਤਾਨ ਅੱਤਵਾਦ ਨੂੰ ਵਿੱਤਪੋਸ਼ਣ ਦੇ ਮੁੱਦੇ 'ਤੇ ਦੁਨੀਆ ਭਰ ਵਿਚ ਘਿਰਦਾ ਜਾ ਰਿਹਾ ਹੈ। ਤਾਜ਼ਾ ਜਾਣਕਾਰੀ ਮੁਤਾਬਕ ਇੰਗਲੈਂਡ ਵਿਚ 8 ਸਾਲਾਂ ਤੋ ਪਾਕਿਸਤਾਨੀ ਡਰੱਗ ਗਿਰੋਹ ਦੇ ਖਿਲਾਫ਼ ਜਾਂਚ ਚੱਲ ਰਹੀ ਸੀ। ਹੁਣ ਅਖੀਰ ਬੁੱਧਵਾਰ ਨੂੰ ਲੰਡਨ ਦੀ ਨੈਸ਼ਨਲ ਕ੍ਰਾਈਮ ਏਜੰਸੀ (NCA) ਨੇ 17 ਮਿਲੀਅਨ ਪੌਂਡ ਦੀਆਂ 59 ਜਾਇਦਾਦਾਂ ਨੂੰ ਜ਼ਬਤ ਕਰ ਲਿਆ।
ਐੱਨ.ਸੀ.ਏ. ਜਾਂਚ ਕਰਤਾਵਾਂ ਨੇ ਪਾਕਿਸਤਾਨ ਤੋਂ ਹੈਰੋਇਨ ਦੇ ਆਯਾਤ ਦੀ ਅਪਰਾਧਿਕ ਸਾਜਿਸ਼ ਦਾ ਪਰਦਾਫਾਸ਼ ਕੀਤਾ ਸੀ ਅਤੇ ਰਿੰਗਲੀਡਰ ਆਮੇਰਾਨ ਜ਼ੈਬ ਖਾਨ ਸਮੇਤ 8 ਲੋਕਾਂ ਦੇ ਇਕ ਸਮੂਹ ਨੂੰ 2017 ਵਿਚ ਬਰਮਿੰਘਮ ਕ੍ਰਾਊਨ ਕੋਰਟ ਵੱਲੋਂ 139 ਸਾਲ 4 ਮਹੀਨੇ ਦੇ ਲਈ ਜੇਲ ਦੀ ਸਜ਼ਾ ਦਿੱਤੀ ਗਈ ਸੀ। 59 ਜਾਇਦਾਦਾਂ ਵਿਚ ਜ਼ਿਆਦਾਤਰ ਨਿੱਜੀ ਰਿਹਾਇਸ਼ੀ ਜਾਇਦਾਦਾਂ ਹਨ, ਜੋ ਕਿਰਾਏ 'ਤੇ ਦੇ ਦਿੱਤੀਆਂ ਗਈਆਂ ਹਨ। ਉੱਤਰੀ ਆਇਰਲੈਂਡ ਵਿਚ ਬੈਂਗੋਰ ਦੇ ਸਮੁੰਦਰ ਕਿਨਾਰੇ ਤਿੰਨ ਜਾਇਦਾਦਾਂ ਹਨ।
ਪੜ੍ਹੋ ਇਹ ਅਹਿਮ ਖਬਰ- ਫਿਲੀਪੀਨਜ਼ ਦੀ ਚੀਨ ਨੂੰ ਚੇਤਾਵਨੀ, ਹਮਲਾ ਕੀਤਾ ਤਾਂ ਬੁਲਾ ਲਵਾਂਗੇ ਅਮਰੀਕੀ ਫੌਜ
ਜ਼ਬਤ ਕੀਤੀਆਂ ਗਈਆਂ ਜਾਇਦਾਦਾਂ ਵਿਚ 235,000 ਪੌਂਡ ਦਾ ਇਕ ਮਕਾਨ ਹੈ ਜੋ ਬਰਮਿੰਘਮ ਵਿਚ ਸਟੋਨੀ ਲੇਨ 'ਤੇ ਸਥਿਤ ਹੈ। ਇਸ ਨੂੰ ਜ਼ੈਬ ਖਾਨ ਦੇ ਪਰਿਵਾਰ ਦੇ ਲਈ ਇਕ ਘਰ ਦੇ ਤੌਰ 'ਤੇ ਸਜਾਇਆ ਗਿਆ ਸੀ। ਇਕ ਚੇਰੀਵੁੱਡ ਰੋਡ 'ਤੇ ਵਪਾਰਕ ਇਮਾਰਤ ਸੀ, ਜਿਸ ਨੂੰ ਜਿਮ ਵਿਚ ਬਦਲ ਦਿੱਤਾ ਗਿਆ ਅਤੇ ਇਸ ਨੂੰ ਰੈਪੇਜ ਫਿਟਨੈਸ ਦਾ ਨਾਮ ਦਿੱਤਾ ਗਿਆ। ਇਹਨਾਂ ਜਾਇਦਾਦਾਂ ਦੀ ਵਿਕਰੀ ਨਾਲ ਹੋਈ ਆਮਦਨੀ ਨੂੰ ਜਨਤਾ ਨੂੰ ਦੇ ਦਿੱਤਾ ਜਾਵੇਗਾ।
ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਆਫ਼ਤ : ਵਿਕਰੋਟੀਆ 'ਚ 24 ਹੋਰ ਮੌਤਾਂ ਤੇ 149 ਨਵੇਂ ਮਾਮਲੇ