ਬ੍ਰਿਟੇਨ : 7 ਬੱਚਿਆਂ ਦੀ ਦਾਦੀ ਨੇ ਜਿੱਤੀ ਕੋਰੋਨਾ ਤੋਂ ਜੰਗ, ਲੋਕਾਂ ਨੇ ਦਿੱਤਾ ਇਹ ਨਾਮ

04/01/2020 8:24:20 PM

ਲੰਡਨ (ਬਿਊਰੋ): ਦੁਨੀਆ ਭਰ ਵਿਚ ਕੋਵਿਡ-19 ਕਾਰਨ ਲੌਕਡਾਊਨ ਦਾ ਦੌਰ ਜਾਰੀ ਹੈ। ਇਸ ਵਾਇਰਸ ਦੇ ਇਨਫੈਕਸ਼ਨ ਨਾਲ ਯੂਰਪ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਇਆ ਹੈ। ਇਹ ਮੰਨਿਆ ਜਾਂਦਾ ਹੈ ਕਿ ਇਹ ਵਾਇਰਸ 65 ਸਾਲ ਤੋਂ ਵਧੇਰੇ ਦੀ ਉਮਰ ਵਾਲੇ ਲੋਕਾਂ ਲਈ ਸਭ ਤੋਂ ਜ਼ਿਆਦਾ ਖਤਰਨਾਕ ਹੈ ਪਰ ਬ੍ਰਿਟੇਨ ਵਿਚ ਇਕ 94 ਸਾਲਾ ਮਹਿਲਾ ਨੇ ਇਸ ਜਾਨਲੇਵਾ ਵਾਇਰਸ ਨੂੰ ਸਫਲਤਾਪੂਰਵਕ ਹਰਾ ਦਿੱਤਾ ਹੈ। ਉਹ ਪੂਰੀ ਤਰ੍ਹਾਂ ਠੀਕ ਹੋ ਕੇ ਘਰ ਪਰਤ ਚੁੱਕੀ ਹੈ। ਦੱਸਿਆ ਜਾ ਰਿਹਾ ਹੈਕਿ ਉਹ ਬ੍ਰਿਟੇਨ ਦੀ ਸਭ ਤੋਂ ਬਜ਼ੁਰਗ ਮਹਿਲਾ ਹੈ ਜਿਸ ਨੇ ਕੋਰੋਨਾ ਨੂੰ ਹਰਾਇਆ ਹੈ।

PunjabKesari

ਬ੍ਰਿਟੇਨ ਦੇ ਨੋਰਫਲੋਕ ਦੇ ਜੇਮਜ਼ ਪਗੇਟ ਹਸਪਤਾਲ ਵਿਚ ਦਾਖਲ ਰਹੀ 7 ਬੱਚਿਆਂ ਦੀ 94 ਸਾਲਾ ਦਾਦੀ ਜੋਏ 9 ਦਿਨ ਬਾਅਦ ਕੋਰੋਨਾ ਨੂੰ ਹਰਾ ਕੇ ਵਾਪਸ ਘਰ ਪਰਤ ਆਈ ਹੈ। ਉਹਨਾਂ ਨੇ ਇਸ ਦਾ ਪੂਰਾ ਕ੍ਰੈਡਿਟ ਐੱਨ.ਐੱਚ.ਐੱਸ. ਸਟਾਫ ਨੂੰ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਸ਼ਾਨਦਰਾ ਦੇਖਭਾਲ ਕਰਨ ਲਈ ਹਸਪਤਾਲ ਦੀਆਂ ਨਰਸਾਂ ਅਤੇ ਡਾਕਟਰਾਂ ਦਾ ਸ਼ੁਕਰੀਆ। ਜੋਏ ਦੇ ਪਰਿਵਾਰ ਵਾਲੇ ਅਤੇ ਲੋਕ ਉਹਨਾਂ ਨੂੰ ਸੁਪਰਗ੍ਰੇਨੀ ਅਤੇ ਚਮਤਕਾਰੀ ਮਹਿਲਾ ਜਿਹੇ ਉਪਨਾਮ ਦੇ ਰਹੇ ਹਨ। ਜੋਏ ਦੇ 3 ਬੱਚੇ ਹਨ ਜਦਕਿ 7 ਪੋਤੇ ਅਤੇ 7 ਪੜਪੋਤੇ ਹਨ। ਉਹਨਾਂ ਦੇ ਪਰਿਵਾਰ ਵਾਲਿਆਂ ਨੇ ਕਿਹਾ ਕਿ ਉਹ ਇੰਨੀ ਉਮਰ ਹੋਣ ਦੇ ਬਾਵਜੂਦ ਪੂਰੀ ਤਰ੍ਹਾਂ ਸਿਹਤਮੰਦ ਹੈ। ਜੋਏ 20 ਮਾਰਚ ਨੂੰ ਆਪਣੇ ਨੌਰਥ ਸਾਫਲੋਕ ਸਥਿਤ ਘਰ ਵਿਚ ਬੀਮਾਰ ਹੋਈ ਸੀ।

ਪੜ੍ਹੋ ਇਹ ਅਹਿਮ ਖਬਰ- ਖੁਸ਼ਖਬਰੀ : ਕੋਰੋਨਾ ਦੇ ਪੁਰਾਣੇ ਮਰੀਜ਼ਾਂ ਦੇ ਖੂਨ ਨਾਲ ਨਵੇਂ ਮਰੀਜ਼ਾਂ ਦਾ ਸਫਲ ਇਲਾਜ

ਇਸ ਤੋਂ ਪਹਿਲਾਂ 82 ਸਾਲ ਦੇ ਜੋਸੇਫ ਰੂਡੀ ਕੋਰੋਨਾ ਵਿਰੁੱਧ ਜੰਗ ਜਿੱਤ ਕੇ 10 ਦਿਨ ਬਾਅਦ ਘਰ ਵਾਪਸ ਪਰਤੇ ਹਨ। ਇੱਥੇ ਦੱਸ ਦਈਏ ਕਿ ਯੂਰਪ ਵਿਚ ਕੋਰੋਨਾ ਨਾਲ ਹਜ਼ਾਰਾਂ ਮੌਤਾਂ ਹੋ ਚੁੱਕੀਆਂ ਹਨ। ਮਰਨ ਵਾਲਿਆਂ ਵਿਚ ਜ਼ਿਆਦਾਤਰ ਬਜ਼ੁਰਗ ਹਨ। ਅਜਿਹੇ ਵਿਚ 90 ਸਾਲ ਤੋਂ ਵੱਧ ਉਮਰ ਦੀ ਮਹਿਲਾ ਦਾ ਕੋਰੋਨਾ ਨਾਲ ਠੀਕ ਹੋਣਾ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ।

PunjabKesari


Vandana

Content Editor

Related News