ਬ੍ਰਿਟੇਨ ਦੀ ਸਿੱਖ ਮਹਿਲਾ ਫੌਜੀ ਅਧਿਕਾਰੀ ਕਰ ਰਹੀ ਦੱਖਣੀ ਧਰੁਵ ਦੀ ਯਾਤਰਾ
Monday, Nov 08, 2021 - 01:01 AM (IST)

ਲੰਡਨ-ਬ੍ਰਿਟਿਸ਼ ਫੌਜ ਦੀ 32 ਸਾਲਾ ਸਿੱਖ ਅਧਿਕਾਰੀ ਕੈਪਟਨ ਹਰਪ੍ਰੀਤ ਚੰਡੀ ਬਿਨਾਂ ਕਿਸੇ ਮਦਦ ਦੇ ਆਪਣੇ ਬਲਬੂਤੇ 'ਤੇ ਦੱਖਣੀ ਧਰੁਵ ਦੀ ਸਾਹਸੀ ਯਾਤਰਾ ਕਰਨ ਵਾਲੀ ਭਾਰਤੀ ਮੂਲ ਦੀ ਪਹਿਲੀ ਮਹਿਲਾ ਬਣਨ ਵਾਲੀ ਹੈ ਅਤੇ ਉਹ ਆਪਣੇ ਇਸ ਸਫਰ ਤੋਂ ਪਹਿਲਾਂ ਐਤਵਾਰ ਨੂੰ ਚਿਲੀ ਦੀ ਉਡਾਣ ਭਰ ਰਹੀ ਹੈ। ਪੋਲਰ ਪ੍ਰੀਤ ਦੇ ਨਾਂ ਨਾਲ ਜਾਣੀ ਜਾਣ ਵਾਲੀ ਹਰਪ੍ਰੀਤ ਚੰਡੀ ਜ਼ੀਰੋ ਤੋਂ 50 ਡਿਗਰੀ ਸੈਲਸੀਅਸ ਹੇਠਾਂ ਦੇ ਤਾਪਮਾਨ ਅਤੇ 60 ਮੀਲ ਪ੍ਰਤੀ ਘੰਟੇ ਦੀ ਰਫਤਾਰ ਵਾਲੀ ਹਵਾਵਾਂ ਨਾਲ ਜੂਝਦੇ ਹੋਏ ਆਪਣੀ ਪੂਰੀ ਕਿੱਟ ਨਾਲ 700 ਮੀਲ ਦੀ ਯਾਤਰਾ ਕਰੇਗੀ।
ਇਹ ਵੀ ਪੜ੍ਹੋ : ਤਾਮਿਲਨਾਡੂ 'ਚ ਭਾਰੀ ਮੀਂਹ, ਚੇਨਈ ਤੇ ਤਿੰਨ ਹੋਰ ਜ਼ਿਲ੍ਹਿਆਂ 'ਚ ਦੋ ਦਿਨ ਲਈ ਬੰਦ ਰਹਿਣਗੇ ਸਕੂਲ
ਆਪਣੇ ਆਨਲਾਈਨ ਬਲਾਗ 'ਤੇ ਉਨ੍ਹਾਂ ਨੇ ਦੱਸਿਆ ਕਿ ਇਸ ਯਾਤਰਾ 'ਚ ਲਗਭਗ 45-47 ਦਿਨ ਲੱਗਣਗੇ। ਉਨ੍ਹਾਂ ਨੇ ਕਿਹਾ ਕਿ 'ਅੰਟਾਰਕਟਿਕਾ ਧਰਤੀ 'ਤੇ ਸਭ ਤੋਂ ਠੰਡਾ, ਸਭ ਤੋਂ ਉੱਚਾ, ਸਭ ਤੋਂ ਸੁੱਕਾ ਅਤੇ ਸਭ ਤੋਂ ਜ਼ਿਆਦਾ ਹਵਾ ਵਾਲਾ ਟਾਪੂ ਹੈ। ਉਥੇ ਕੋਈ ਵੀ ਸਥਾਈ ਰੂਪ ਨਾਲ ਨਹੀਂ ਰਹਿੰਦਾ ਹੈ। ਜਦ ਮੈਂ ਪਹਿਲੀ ਵਾਰ ਯੋਜਨਾ ਬਣਾਉਣੀ ਸ਼ੁਰੂ ਕੀਤੀ ਤਾਂ ਮੈਨੂੰ ਟਾਪੂ ਦੇ ਬਾਰੇ 'ਚ ਜ਼ਿਆਦਾ ਜਾਣਕਾਰੀ ਨਹੀਂ ਸੀ ਅਤੇ ਇਸ ਨੇ ਮੈਨੂੰ ਉਥੇ ਜਾਣ ਲਈ ਪ੍ਰੇਰਿਤ ਕੀਤਾ।
ਇਹ ਵੀ ਪੜ੍ਹੋ : ਜਰਮਨੀ 'ਚ ਟਰੇਨ 'ਚ ਚਾਕੂ ਨਾਲ ਹਮਲਾ ਕਰਨ ਵਾਲੇ ਸ਼ੱਕੀ ਦਾ ਮਕਸਦ ਅਜੇ ਤੱਕ ਨਹੀਂ ਹੋ ਸਕਿਆ ਸਾਫ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।