ਮੈਕਸੀਕੋ ’ਚ ਬ੍ਰਿਟੇਨ ਦੇ ਰਾਜਦੂਤ ਬਰਖ਼ਾਸਤ, ਮੁਲਾਜ਼ਮ ’ਤੇ ਤਾਣ ਦਿੱਤੀ ਸੀ ਬੰਦੂਕ

Sunday, Jun 02, 2024 - 05:32 AM (IST)

ਮੈਕਸੀਕੋ ’ਚ ਬ੍ਰਿਟੇਨ ਦੇ ਰਾਜਦੂਤ ਬਰਖ਼ਾਸਤ, ਮੁਲਾਜ਼ਮ ’ਤੇ ਤਾਣ ਦਿੱਤੀ ਸੀ ਬੰਦੂਕ

ਇੰਟਰਨੈਸ਼ਨਲ ਡੈਸਕ - ਮੈਕਸੀਕੋ ’ਚ ਬ੍ਰਿਟਿਸ਼ ਰਾਜਦੂਤ ਨੂੰ ਸਥਾਨਕ ਸਫ਼ਾਰਤਖ਼ਾਨੇ ਦੇ ਇਕ ਮੁਲਾਜ਼ਮ ’ਤੇ ਕਥਿਤ ਤੌਰ ’ਤੇ ਬੰਦੂਕ ਤਾਣਨ ਤੋਂ ਬਾਅਦ ਬਰਖ਼ਾਸਤ ਕਰ ਦਿੱਤਾ ਗਿਆ। ਇਸ ਸਾਰੀ ਘਟਨਾ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਮੀਡੀਆ ਰਿਪੋਰਟ ਅਨੁਸਾਰ ਜਿਸ ਦੌਰਾਨ ਇਹ ਘਟਨਾ ਹੋਈ, ਉਸ ਸਮੇਂ ਜਾਨ ਬੇਂਜਾਮਿਨ ਉੱਤਰੀ ਮੈਕਸਿਕੋ ਦੇ ਦੋ ਰਾਜਾਂ ਸਿਨਾਲੋਆ ਤੇ ਡੁਰੰਗੋ ਦੀ ਯਾਤਰਾ ’ਤੇ ਸਨ।

ਸੋਸ਼ਲ ਮੀਡੀਆ ਮੰਚ ਐਕਸ ’ਤੇ ਪੋਸਟ ਕੀਤੀ ਗਈ ਵੀਡੀਓ ’ਚ ਬੇਂਜਾਮਿਨ ਵਰਗਾ ਦਿਸਣ ਵਾਲਾ ਵਿਅਕਤੀ ਵਾਹਨ ਦੀ ਅਗਲੀ ਸੀਟ ਤੇ ਬੈਠਿਆ ਹੋਇਆ ਹੈ ਅਤੇ ਉਸ ਨੂੰ ਪਿਛਲੀ ਸੀਟ ’ਤੇ ਬੈਠੇ ਕਿਸੇ ਵਿਅਕਤੀ ਉੱਪਰ ਰਾਈਫਲ ਕਥਿਤ ਤੌਰ ’ਤੇ ਤਾਣਦੇ ਹੋਏ ਦੇਖਿਆ ਜਾ ਸਕਦਾ ਹੈ। ਵਿਦੇਸ਼ ਰਾਸ਼ਟਰੀ ਮੰਡਲ ਅਤੇ ਵਿਕਾਸ ਦਫ਼ਤਰ (ਐੱਫ.ਸੀ.ਡੀ.ਓ.) ਨੇ ਹਾਲਾਂਕਿ ਮੈਕਸੀਕੋ ਸਿਟੀ ਸਥਿਤ ਸਫ਼ਾਰਤਖ਼ਾਨੇ ’ਚ ਕਿਸੇ ਵੀ ਬਦਲਾਅ ਦਾ ਅਧਿਕਾਰਤ ਐਲਾਨ ਨਹੀਂ ਕੀਤਾ ਪਰ ਐੱਫ.ਸੀ.ਡੀ.ਓ. ਦੀ ਵੈੱਬਸਾਈਟ ਹੁਣ ਬੇਂਜਾਮਿਨ ਨੂੰ ਰਾਜਦੂਤ ਦੇ ਰੂਪ ’ਚ ਸੂਚੀਬੱਧ ਨਹੀਂ ਕੀਤਾ ਗਿਆ।

ਰਿਪੋਰਟ ਮੁਤਾਬਿਕ ਉਨ੍ਹਾਂ ਨੇ ਟਿੱਪਣੀ ਦੇ ਵਿਰੋਧ ਦਾ ਤੁਰੰਤ ਜਵਾਬ ਨਹੀਂ ਦਿੱਤਾ ਅਤੇ ਨਾ ਹੀ ਸਫ਼ਾਰਤਖ਼ਾਨੇ ਨੇ ਕੋਈ ਪ੍ਰਤੀਕਿਰਿਆ ਦਿੱਤੀ ਹੈ। ਹਾਲਾਂਕਿ ਰਿਪੋਰਟ ’ਚ ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਇਹ ਘਟਨਾ ਅਪ੍ਰੈਲ ’ਚ ਹੋਈ ਸੀ, ਜਿਸ ਤੋਂ ਬਾਅਦ ਬੇਂਜਾਮਿਨ ਨੂੰ ਇਸ ਤੋਂ ਤੁਰੰਤ ਬਾਅਦ ਕੱਢ ਦਿੱਤਾ ਗਿਆ ਸੀ। ਬੇਂਜਾਮਿਨ ਦੇ ਲਿੰਕਡਇਨ ਪੇਜ ਅਨੁਸਾਰ ਰਾਜਦੂਤ ਵਜੋਂ ਉਨ੍ਹਾਂ ਦਾ ਕਾਰਜਕਾਲ ਮਈ ’ਚ ਸਮਾਪਤ ਹੋ ਗਿਆ ਹੈ ਜਦਕਿ ਬ੍ਰਿਟਿਸ਼ ਸਰਕਾਰ ਦੀ ਵੈੱਬਸਾਈਟ ਤੇ ਜਾਣਕਾਰੀ ਹੈ ਕਿ 2021-2024 ’ਚ ਉਹ ਮੈਕਸੀਕੋ ’ਚ ਯੂ.ਕੇ ਦੇ ਰਾਜਦੂਤ ਸਨ।


author

Inder Prajapati

Content Editor

Related News