ਬ੍ਰਿਟੇਨ ਦੀ ਮਹਾਰਾਣੀ ਪਹਿਲੀ ਵਾਰ ਮਾਸਕ ਪਹਿਨੇ ਆਈ ਨਜ਼ਰ
Sunday, Nov 08, 2020 - 06:07 PM (IST)
ਲੰਡਨ (ਭਾਸ਼ਾ): ਬ੍ਰਿਟੇਨ ਦੀ ਮਹਾਰਾਣੀ ਐਲੀਜ਼ਾਬੇਥ ਦੂਜੀ ਪਿਛਲੇ ਹਫਤੇ ਵੈਸਟਮਿੰਸਟਰ ਏਬੇ ਵਿਚ ਇਕ ਅਣਪਛਾਤੇ ਯੋਧਾ ਦੀ ਯਾਦ ਵਿਚ ਆਯੋਜਿਤ ਸ਼ਰਧਾਂਜਲੀ ਸਮਾਰੋਹ ਵਿਚ ਪਹਿਲੀ ਵਾਰ ਮਾਸਕ ਪਹਿਨੇ ਨਜ਼ਰ ਆਈ। ਐਲੀਜ਼ਾਬੇਥ (94) ਬੀਤੇ ਕੁਝ ਮਹੀਨਿਆਂ ਵਿਚ ਕਈ ਮੌਕਿਆਂ 'ਤੇ ਜਨਤਕ ਤੌਰ 'ਤੇ ਦਿਖਾਈ ਦਿੱਤੀ।ਇਸ ਤੋਂ ਪਹਿਲਾਂ ਉਹਨਾਂ ਨੂੰ ਮਾਸਕ ਪਹਿਨੇ ਨਹੀਂ ਦੇਖਿਆ ਗਿਆ।
ਪੜ੍ਹੋ ਇਹ ਅਹਿਮ ਖਬਰ- ਵਿਕਟੋਰੀਆ 'ਚ 9ਵੇਂ ਦਿਨ ਵੀ ਕੋਰੋਨਾ ਦੇ ਜ਼ੀਰੋ ਮਾਮਲੇ, ਪਾਬੰਦੀਆਂ 'ਚ ਦਿੱਤੀ ਜਾਵੇਗੀ ਢਿੱਲ
ਉਹਨਾਂ ਨੇ ਮਾਰਚ ਦੇ ਬਾਅਦ ਲੰਡਨ ਵਿਚ ਪਹਿਲੀ ਵਾਰ ਜਨਤਕ ਪ੍ਰੋਗਰਾਮ ਵਿਚ ਸ਼ਿਰਕਤ ਦੇ ਦੌਰਾਨ ਕਾਲੇ ਰੰਗ ਦਾ ਮਾਸਕ ਪਹਿਨਿਆ ਹੋਇਆ ਸੀ, ਜਿਸ ਦੀਆਂ ਕਿਨਾਰੀਆਂ 'ਤੇ ਸਫੇਦ ਰੰਗ ਦੀ ਪੱਟੀ ਲੱਗੀ ਹੋਈ ਸੀ। ਪ੍ਰੋਗਰਾਮ ਦੀਆਂ ਤਸਵੀਰਾਂ ਅਧਿਕਾਰਤ ਤੌਰ 'ਤੇ ਸ਼ਨੀਵਾਰ ਦੇਰ ਰਾਤ ਜਾਰੀ ਕੀਤੀਆਂ ਗਈਆਂ। ਐਲੀਜ਼ਾਬੇਥ ਪਹਿਲੇ ਵਿਸ਼ਵ ਯੁੱਧ ਵਿਚ ਜਾਨ ਗਵਾਉਣ ਵਾਲੇ ਅਣਪਛਾਤੇ ਬ੍ਰਿਟਿਸ਼ ਸੈਨਿਕ ਦੀ ਯਾਦ ਵਿਚ ਆਯੋਜਿਤ ਸ਼ਰਧਾਂਜਲੀ ਸਭਾ ਵਿਚ ਸ਼ਾਮਲ ਹੋਈ ਸੀ, ਜਿਸ ਦੀ ਲਾਸ਼ ਨੂੰ ਉੱਤਰੀ ਫਰਾਂਸ ਤੋਂ ਲਿਆ ਕੇ 11 ਨਵੰਬਰ, 1920 ਨੂੰ ਵੈਸਟਮਿੰਸਟਰ ਏਬੇ ਵਿਚ ਦਫਨ ਕੀਤੀ ਗਈ ਸੀ।