ਬ੍ਰਿਟੇਨ ਨੇ ਬਣਾਇਆ 18 ਕੈਰਟ ਸੋਨੇ ਦਾ ATM ਕਾਰਡ

Sunday, Oct 13, 2019 - 11:40 AM (IST)

ਬ੍ਰਿਟੇਨ ਨੇ ਬਣਾਇਆ 18 ਕੈਰਟ ਸੋਨੇ ਦਾ ATM ਕਾਰਡ

ਲੰਡਨ (ਬਿਊਰੋ)— ਬ੍ਰਿਟਿਸ਼ ਸਰਕਾਰ ਦੀ ਮਲਕੀਅਤ ਵਾਲੀ ਕੰਪਨੀ 'ਦੀ ਰੋਇਲ ਮਿੰਟ' ਨੇ ਦੁਨੀਆ ਦਾ ਪਹਿਲਾ ਅਜਿਹਾ ਏ.ਟੀ.ਐੱਮ. ਕਾਰਡ ਬਣਾਇਆ ਹੈ, ਜੋ ਪੂਰਾ ਸੋਨੇ ਦਾ ਬਣਿਆ ਹੈ। ਕੰਪਨੀ ਨੇ ਦੱਸਿਆ ਕਿ ਇਸ ਵਿਚ 18 ਕੈਰਟ ਸੋਨੇ ਦੀ ਵਰਤੋਂ ਹੋਈ ਹੈ। ਇਸ ਏ.ਟੀ.ਐੱਮ. ਕਾਰਡ ਦੀ ਕੀਮਤ 18750 ਯੂਰੋ ਮਤਲਬ ਕਰੀਬ 14 ਲੱਖ 70 ਹਜ਼ਾਰ ਰੁਪਏ ਹੈ। ਇਸ ਨੂੰ 'ਰੇਰਿਸ' ਨਾਮ ਦਿੱਤਾ ਗਿਆ ਹੈ।

 

ਇਸ ਡੈਬਿਟ ਕਾਰਡ 'ਤੇ ਗਾਹਕ ਦਾ ਨਾਮ ਲਿਖਿਆ ਹੋਵੇਗਾ ਅਤੇ ਉਸ ਦੇ ਦਸਤਖਤ ਹੋਣਗੇ। ਇਸ ਦੀ ਖਾਸੀਅਤ ਇਹ ਹੈ ਕਿ ਕਾਰਡ ਵਿਚ ਕੋਈ ਟ੍ਰਾਂਜਕਸ਼ਨ ਫੀਸ ਨਹੀਂ ਲੱਗੇਗੀ। ਨਾਲ ਹੀ ਕਿਸੇ ਤਰ੍ਹਾਂ ਦੀ ਫੌਰੇਨ ਐਕਸਚੇਂਜ (Foreign exchange) ਫੀਸ ਵੀ ਨਹੀਂ ਦੇਣੀ ਹੋਵੇਗੀ। ਇਸ ਕਾਰਨ ਇਸ ਨੂੰ 'ਲਗਜ਼ਰੀ ਪੈਮੇਂਟ ਕਾਰਡਸ' ਦੀ ਸ਼੍ਰੇਣੀ ਵਿਚ ਰੱਖਿਆ ਗਿਆ ਹੈ। ਦਾਅਵਾ ਹੈ ਕਿ ਇਸ ਨੂੰ ਸੀਮਤ ਗਾਹਕਾਂ ਨੂੰ ਹੀ ਦਿੱਤਾ ਜਾਵੇਗਾ। ਭਾਵੇਂਕਿ ਹਾਲੇ ਇਹ ਜਾਣਕਾਰੀ ਨਹੀਂ ਮਿਲ ਪਾਈ ਹੈ ਕਿ ਇਹ ਕਾਰਡ ਕਿੰਨੇ ਲੋਕਾਂ ਨੂੰ ਦਿੱਤਾ ਗਿਆ ਹੈ।


author

Vandana

Content Editor

Related News