ਬ੍ਰਿਟੇਨ ਨੇ ਵਿਗਿਆਨੀਆਂ ਲਈ ''ਅਸੀਮਤ'' ਵੀਜ਼ਾ ਦਾ ਕੀਤਾ ਐਲਾਨ

01/28/2020 11:17:24 AM

ਲੰਡਨ (ਬਿਊਰੋ): ਬ੍ਰਿਟੇਨ ਸਰਕਾਰ ਨੇ ਸੋਮਵਾਰ ਨੂੰ ਭਾਰਤ ਸਮੇਤ ਦੁਨੀਆ ਭਰ ਦੇ ਚੋਟੀ ਦੇ ਵਿਗਿਆਨੀਆਂ, ਸ਼ੋਧ ਕਰਤਾਵਾਂ ਅਤੇ ਗਣਿਤ ਵਿਗਿਆਨੀਆਂ ਨੂੰ ਆਕਰਸ਼ਿਤ ਕਰਨ ਲਈ ਅਸੀਮਿਤ ਗਿਣਤੀ ਵਿਚ ਤੁਰੰਤ ਗਤੀ ਨਾਲ ਵੀਜ਼ਾ ਦੇਣ ਦੇ ਪ੍ਰਸਤਾਵ (Fast track visa) ਦਾ ਐਲਾਨ ਕੀਤਾ। ਇਸ 'ਗਲੋਬਲ ਟੈਲੇਂਟ ਵੀਜ਼ਾ' ਯੋਜਨਾ ਦੇ ਅਗਲੇ ਮਹੀਨੇ ਤੋਂ ਲਾਗੂ ਹੋਣ ਦੀ ਆਸ ਹੈ। ਇਸ ਦੇ ਤਹਿਤ ਵਿਸ਼ਵ ਭਰ ਵਿਚ ਬ੍ਰਿਟੇਨ ਆਉਣ ਵਾਲੇ ਯੋਗ ਲੋਕਾਂ ਦੀ ਗਿਣਤੀ ਦੀ ਕੋਈ ਸੀਮਾ ਤੈਅ ਨਹੀਂ ਹੋਵੇਗੀ। ਇਹ ਵਿਗਿਆਨੀਆਂ ਅਤੇ ਸ਼ੋਧ ਕਰਤਾਵਾਂ ਨੂੰ ਇੱਥੇ ਵਸਾਉਣ ਲਈ ਇਕ ਤੁਰੰਤ ਮਾਰਗ ਪ੍ਰਦਾਨ ਕਰੇਗਾ।

ਵੀਜ਼ਾ ਤਬਦੀਲੀ ਲਈ ਇਮੀਗ੍ਰੇਸ਼ਨ ਨਿਯਮ ਇਸ ਵੀਰਵਾਰ ਨੂੰ ਨਿਰਧਾਰਤ ਕੀਤੇ ਜਾਣਗੇ ਅਤੇ 20 ਫਰਵਰੀ ਨੂੰ ਲਾਗੂ ਹੋਣਗੇ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਸੰਕਲਪ ਲਿਆ ਕਿ ਬ੍ਰਿਟੇਨ ਵਿਗਿਆਨੀਆਂ ਨੂੰ ਆਕਰਸ਼ਿਤ ਕਰਨ ਵਾਲੀ ਜਗ੍ਹਾ ਬਣੇਗਾ ਜਿਸ ਦੇ ਬਾਅਦ ਇਹ ਐਲਾਨ ਕੀਤਾ ਗਿਆ। ਇਸ ਯੋਜਨਾ ਨਾਲ ਸਰਕਾਰੀ ਰਾਸ਼ਟਰੀ ਸਿਹਤ ਸੇਵਾ ਵਿਚ ਖਾਲੀ ਪਏ ਅਹੁਦਿਆਂ ਨੂੰ ਭਰਨ ਲਈ ਡਾਕਟਰਾਂ ਅਤੇ ਨਰਸਾਂ ਨੂੰ ਤੁਰੰਤ ਵੀਜ਼ਾ ਦਿੱਤੇ ਜਾਣ ਦਾ ਪ੍ਰਸਤਾਵ ਹੈ। ਇਸ ਦਾ ਲਾਭ ਭਾਰਤੀ ਡਾਕਟਰਾਂ ਅਤੇ ਨਰਸਾਂ ਨੂੰ ਸਭ ਤੋਂ ਜ਼ਿਆਦਾ ਹੋਣ ਦੀ ਸੰਭਾਵਨਾ ਜ਼ਾਹਰ ਕੀਤੀ ਗਈ ਹੈ ਜਿੱਥੇ ਹਰੇਕ ਸਾਲ ਮੈਡੀਕਲ ਕਾਲਜਾ ਵਿਚ ਵੱਡੀ ਗਿਣਤੀ ਵਿਚ ਡਾਕਟਰ ਅਤੇ ਨਰਸਾਂ ਪਾਸ ਹੁੰਦੇ ਹਨ। 

ਸਰਕਾਰੀ ਦਸਤਾਵੇਜ਼ਾਂ ਦੇ ਮੁਤਾਬਕ ਐੱਨ.ਐੱਚ.ਐੱਸ. ਪੀਪਲ ਪਲਾਨ ਦੇ ਤਹਿਤ ਪੂਰੇ ਵਿਸ਼ਵ ਵਿਚੋਂ ਯੋਗ ਡਾਕਟਰਾਂ, ਨਰਸਾਂ ਅਤੇ ਸਿਹਤ ਪੇਸ਼ੇਵਰਾਂ ਨੂੰ ਰਾਸ਼ਟਰੀ ਸਿਹਤ ਸੇਵਾ ਵਿਚ ਨੌਕਰੀ ਦਾ ਪ੍ਰਸਤਾਵ ਦਿੱਤਾ ਜਾਵੇਗਾ। ਇਹਨਾਂ ਸਾਰਿਆਂ ਨੂੰ ਬ੍ਰਿਟੇਨ ਆਉਣ ਲਈ ਫਾਸਟਟ੍ਰੈਕ ਐਂਟਰੀ, ਘੱਟੋ-ਘੱਟ ਵੀਜ਼ਾ ਫੀਸ ਅਤੇ ਸਮਰਪਿਤ ਸਹਿਯੋਗ ਦੀ ਵੀ ਸਹੂਲਤ ਦਿੱਤੀ ਜਾਵੇਗੀ।


Vandana

Content Editor

Related News