ਬ੍ਰਿਟੇਨ ਦੀਆਂ ਯੂਨੀਵਰਸਿਟੀ ਨੇ ''ਇਮੋਜੀ'' ਨੂੰ ਕੋਰਸ ''ਚ ਕੀਤਾ ਸ਼ਾਮਲ

Wednesday, Nov 20, 2019 - 12:03 PM (IST)

ਬ੍ਰਿਟੇਨ ਦੀਆਂ ਯੂਨੀਵਰਸਿਟੀ ਨੇ ''ਇਮੋਜੀ'' ਨੂੰ ਕੋਰਸ ''ਚ ਕੀਤਾ ਸ਼ਾਮਲ

ਲੰਡਨ (ਬਿਊਰੋ): ਭਾਵਨਾਵਾਂ ਨੂੰ ਜ਼ਾਹਰ ਕਰਨ ਲਈ ਦੁਨੀਆ ਭਰ ਵਿਚ ਸ਼ਬਦਾਂ ਨਾਲੋਂ 'ਇਮੋਜੀ' (emojis) ਦੀ ਵਰਤੋਂ ਜ਼ਿਆਦਾ ਹੋਣ ਲੱਗੀ ਹੈ। ਇਸੇ ਲਈ ਹੁਣ ਬ੍ਰਿਟੇਨ ਵਿਚ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਕੋਰਸ ਵਿਚ ਇਮੋਜੀ ਵੀ ਪੜ੍ਹਾਈ ਜਾਵੇਗੀ। ਕਿੰਗਸ ਕਾਲਜ, ਐਡਿਨਬਰਗ ਅਤੇ ਕਾਰਡਿਫ ਸਮੇਤ ਸਾਰੀਆਂ ਯੂਨੀਵਰਸਿਟੀਆਂ ਦੇ ਭਾਸ਼ਾ, ਮਾਰਕੀਟਿੰਗ, ਮਨੋਵਿਗਿਆਨ ਅਤੇ ਰਾਜਨੀਤੀ ਦੇ ਪਾਠਕ੍ਰਮਾਂ ਵਿਚ ਇਮੋਜੀ ਅਤੇ ਕਾਰਟੂਨ ਨੂੰ ਸ਼ਾਮਲ ਕੀਤਾ ਗਿਆ ਹੈ। ਮਾਹਰਾਂ ਦਾ ਕਹਿਣਾ ਹੈ ਕਿ ਇਮੋਜੀ ਹੁਣ ਭਵਿੱਖ ਦੀ ਭਾਸ਼ਾ ਬਣਨ ਜਾ ਰਹੀ ਹੈ। ਇੱਥੇ ਦੱਸ ਦਈਏ ਕਿ ਦੁਨੀਆ ਭਰ ਵਿਚ 3178 ਇਮੋਜੀ ਮਸ਼ਹੂਰ ਹਨ।

PunjabKesari

ਹੈਰਾਨੀ ਦੀ ਗੱਲ ਹੈ ਕਿ ਲੋਕ ਹੁਣ ਸ਼ਬਦਾਂ ਦੀ ਚੋਣ ਘੱਟ ਕਰ ਰਹੇ ਹਨ ਅਤੇ ਇਮੋਜੀ ਦੇ ਮਾਧਿਅਮ ਨਾਲ ਭਾਵਨਾਵਾਂ ਦਾ ਪ੍ਰਗਟਾਵਾ ਕਰ ਰਹੇ ਹਨ। ਭਾਵੇਂਕਿ ਬੱਚਿਆਂ 'ਤੇ ਇਸ ਦਾ ਬੁਰਾ ਪ੍ਰਭਾਵ  ਪੈਂਦਾ ਨਜ਼ਰ ਆ ਰਿਹਾ ਹੈ। ਇਮੋਜੀ ਦੀ ਵਰਤੋਂ ਦੇ ਕਾਰਨ ਉਨ੍ਹਾਂ ਦੀ ਭਾਸ਼ਾਈ ਪਕੜ ਅਤੇ ਵਿਆਕਰਨ ਕਮਜ਼ੋਰ ਹੋ ਰਹੀ ਹੈ। ਜਾਣਕਾਰੀ ਮੁਤਾਬਕ 90 ਕਰੋੜ ਲੋਕ ਰੋਜ਼ਾਨਾ ਇਮੋਜੀ ਦੀ ਵਰਤੋਂ ਕਰ ਰਹੇ ਹਨ। ਬ੍ਰਿਟੇਨ ਦੀ ਓਪਨ ਯੂਨੀਵਰਸਿਟੀ ਵਿਚ ਭਾਸ਼ਾ ਵਿਭਾਗ ਦੇ ਪ੍ਰਮੁੱਖ ਡਾਕਟਰ ਫਿਲਿਪ  ਸਾਰਜੈਂਟ ਦਾ ਕਹਿਣਾ ਹੈਕਿ ਇਮੋਜੀ ਦੀ ਲੋਕਪ੍ਰਿਅਤਾ ਦਾ ਅੰਦਾਜ਼ਾ ਇਸ ਗੱਲ ਨਾਲ ਲਗਾਇਆ ਜਾ ਸਕਦਾ ਹੈ ਕਿ ਲੋਕ ਹੁਣ ਸੋਗ ਪ੍ਰਗਟ ਕਰਨ ਲਈ ਵੀ ਇਮੋਜੀ ਦੀ ਵਰਤੋਂ ਕਰਨ ਲੱਗ ਪਏ ਹਨ। ਹਾਲ ਹੀ ਵਿਚ ਜ਼ਿੰਬਾਬਵੇ ਦੇ ਲੋਕਪ੍ਰਿਅ ਨੇਤਾ ਰੌਬਰਟ ਮੁਗਾਬੇ ਦੇ ਦੇਹਾਂਤ 'ਤੇ ਉਨ੍ਹਾਂ ਦੇ ਬੇਟੇ ਨੇ ਇਮੋਜੀ ਪੋਸਟ ਕੀਤੀ। 

ਲੋਕ ਹੁਣ ਲਿੱਖਣ ਤੋਂ ਪਰਹੇਜ਼ ਕਰਦੇ ਹਨ। ਭਾਵੇਂ ਗੱਲ ਰਾਜਨੀਤੀ ਦੀ ਹੋਵੇ ਜਾਂ ਫਿਰ ਸਮਾਜਿਕ ਮੁੱਦਿਆਂ ਦੀ, ਹਰ ਮੁੱਦੇ 'ਤੇ ਇਮੋਜੀ ਬਣ ਗਏ ਹਨ ਅਤੇ ਲੋਕ ਤੇਜ਼ੀ ਨਾਲ ਇਨ੍ਹਾਂ ਦੀ ਵਰਤੋਂ ਕਰ ਰਹੇ ਹਨ। 10 ਸਾਲ ਪਹਿਲਾਂ ਵੀ ਇਸੇ ਤਰ੍ਹਾਂ ਦੀ ਹੀ ਚਿੰਤਾ ਜ਼ਾਹਰ ਕੀਤੀ ਜਾ ਰਹੀ ਸੀ ਕਿ ਇਮੋਜੀ ਭਾਸ਼ਾ ਨੂੰ ਬਰਬਾਦ ਕਰ ਰਹੀ ਹੈ ਪਰ ਇਸ ਦੀ ਵਿਕਾਸ ਗਤੀ ਦੇਖੀਏ ਤਾਂ ਪਤਾ ਚੱਲਦਾ ਹੈ ਕਿ 10 ਸਾਲ ਪਹਿਲਾਂ ਜਿੱਥੇ ਸਿਰਫ 625 ਇਮੋਜੀ ਪ੍ਰਚਲਿਤ ਸਨ ਉੱਥੇ ਹੁਣ 3000 ਤੋਂ ਵੱਧ ਹਨ।

PunjabKesari

ਡਾਕਟਰ ਸਾਰਜੈਂਟ ਨੇ ਕਿਹਾ ਕਿ 2015 ਵਿਚ ਆਕਸਫੋਰਡ ਡਿਕਸ਼ਨਰੀ ਨੇ 'ਵਰਡ ਆਫ ਦੀ ਈਅਰ' ਲਈ ਕਿਸੇ ਸ਼ਬਦ ਨੂੰ ਚੁਣਨ ਦੀ ਬਜਾਏ 'ਫੇਸ ਵਿਦ ਟੀਅਰਜ਼ ਆਫ ਜੋਏ' ਵਾਲੇ ਇਮੋਜੀ ਨੂੰ ਡਿਕਸ਼ਨਰੀ ਵਿਚ ਜਗ੍ਹਾ ਦਿੱਤੀ। ਮਤਲਬ ਸਾਫ ਹੈ ਕਿ ਇਸ ਦੀ ਲੋਕਪ੍ਰਿਅਤਾ ਅਤੇ ਪ੍ਰਵਾਨਗੀ ਦੋਵੇਂ ਵੱਧ ਗਈਆਂ ਹਨ। 17 ਜੁਲਾਈ ਨੂੰ 'ਵਿਸ਼ਵ ਇਮੋਜੀ ਡੇਅ' ਦੇ ਰੂਪ ਵਿਚ ਮਨਾਇਆ ਜਾਣ ਲੱਗ ਪਿਆ ਹੈ। ਮਨੋਵਿਗਿਆਨ, ਰਾਜਨੀਤੀ ਅਤੇ ਭਾਸ਼ਾ ਵਿਚ ਇਸ ਦੇ ਪ੍ਰਤੀਕ ਅਤੇ ਅਰਥ ਅਧਿਐਨ ਦਾ ਵਿਸ਼ਾ ਹੋ ਗਏ ਹਨ। 

ਇਕ ਸਰਵੇ ਮੁਤਾਬਕ ਭਾਰਤ ਦੇ ਯੂਜ਼ਰਸ 5 ਇਮੋਜੀ ਦੀ ਵਰਤੋਂ ਸਭ ਤੋਂ ਜ਼ਿਆਦਾ ਕਰਦੇ ਹਨ। ਇਨ੍ਹਾਂ ਵਿਚ ਖੁਸ਼ੀ ਦੇ ਹੰਝੂ, ਅੱਖਾਂ ਵਿਚ ਦਿਲ ਦੇ ਨਾਲ ਹੱਸਦਾ ਚਿਹਰਾ, ਨਮਸਤੇ, ਖੁਸ਼ੀ ਅਤੇ ਦਿਲ ਦੇ ਇਮੋਜੀ ਹਨ। ਫੇਸਬੁੱਕ 'ਤੇ ਲੋਕ 2300 ਅਤੇ ਵਟਸਐਪ 'ਤੇ 2500 ਇਮੋਜੀ ਦੀ ਵਰਤੋਂ ਕਰਦੇ ਹਨ।


author

Vandana

Content Editor

Related News