ਬ੍ਰਿਟੇਨ : ਸੁਪਰਮਾਰਕੀਟ ''ਚ ਬੁਰਕੇ ਵਾਲੀ ਔਰਤਾਂ ਨੇ ਕੀਤੀ ਚੋਰੀ, ਵੀਡੀਓ ਵਾਇਰਲ

Thursday, Aug 08, 2019 - 12:00 PM (IST)

ਬ੍ਰਿਟੇਨ : ਸੁਪਰਮਾਰਕੀਟ ''ਚ ਬੁਰਕੇ ਵਾਲੀ ਔਰਤਾਂ ਨੇ ਕੀਤੀ ਚੋਰੀ, ਵੀਡੀਓ ਵਾਇਰਲ

ਲੰਡਨ (ਬਿਊਰੋ)— ਬ੍ਰਿਟੇਨ ਦੇ ਇਕ ਸੁਪਰਮਾਰਕੀਟ ਵਿਚ ਚੋਰੀ ਕਰਨ ਦਾ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਬੁਰਕੇ ਵਾਲੀ 2 ਔਰਤਾਂ ਦੇ ਚੋਰੀ ਕਰਨ ਦੇ ਤਰੀਕੇ ਨੂੰ ਦੇਖ ਹਰ ਕੋਈ ਹੈਰਾਨ ਹੋ ਰਿਹਾ ਹੈ। ਜਾਣਕਾਰੀ ਮੁਤਾਬਕ 2 ਔਰਤਾਂ ਬੁਰਕਾ ਪਹਿਨੇ ਦੁਕਾਨ ਅੰਦਰ ਦਾਖਲ ਹੋਈਆਂ। ਉਨ੍ਹਾਂ ਨੇ ਕਰੀਬ 20 ਵੱਡੇ ਪੈਕੇਟ ਸਾਮਾਨ ਚੋਰੀ ਕਰ ਕੇ ਬੁਰਕੇ ਵਿਚ ਰੱਖ ਲਏ। ਭਾਵੇਂਕਿ ਦੋਹਾਂ ਦਾ ਕਾਰਨਾਮਾ ਸਟਾਫ ਦੀ ਨਜ਼ਰ ਵਿਚ ਆ ਗਿਆ। ਇਸ ਮਗਰੋਂ ਜਦੋਂ ਦੋਹਾਂ ਔਰਤਾਂ ਦੀ ਤਲਾਸ਼ੀ ਸ਼ੁਰੂ ਹੋਈ ਤਾਂ ਦੋਹਾਂ ਕੋਲੋਂ ਕਰੀਬ 20 ਪੈਕੇਟ ਮਿਲੇ। ਇਨ੍ਹਾਂ ਪੈਕਟਾਂ ਦੇ ਇਲਾਵਾ ਵੀ ਬੁਰਕੇ ਵਾਲੀ ਔਰਤਾਂ ਨੇ ਕਾਫੀ ਸਾਮਾਨ ਚੋਰੀ ਕੀਤਾ ਸੀ। 

PunjabKesari

ਤਲਾਸ਼ੀ ਦੇ ਬਾਅਦ ਔਰਤਾਂ ਨੇ ਇਕ-ਇਕ ਕਰ ਕੇ ਸਾਰਾ ਸਾਮਾਨ ਬਾਹਰ ਕੱਢ ਦਿੱਤਾ। ਸੁਪਰਮਾਰਕੀਟ ਵਿਚ ਲੋਕਾਂ ਦੀ ਭੀੜ ਇਕੱਠੀ ਹੁੰਦੀ ਦੇਖ ਕੇ ਦੋਹਾਂ ਵਿਚੋਂ ਇਕ ਔਰਤ ਅਸ਼ਲੀਲ ਹਰਕਤਾਂ ਕਰਨ ਲੱਗੀ। ਔਰਤ ਨੇ ਆਪਣੇ ਅੰਡਰਗਾਰਮੈਂਟਸ ਦਿਖਾਉਣੇ ਸ਼ੁਰੂ ਕਰ ਦਿੱਤੇ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਲੋਕ ਵੱਡੀ ਗਿਣਤੀ ਵਿਚ ਵੀਡੀਓ ਨੂੰ ਸ਼ੇਅਰ ਕਰ ਰਹੇ ਹਨ। ਦੋਹਾਂ ਔਰਤਾਂ ਨੇ ਜ਼ਿਆਦਾਤਰ ਬੱਚਿਆਂ ਦੀ ਦੇਖਭਾਲ ਨਾਲ ਸਬੰਧਤ ਸਾਮਾਨ ਚੋਰੀ ਕੀਤਾ ਸੀ।

 

ਤਲਾਸ਼ੀ ਦੇ ਬਾਅਦ ਚੀਕਦੇ ਹੋਏ ਮਹਿਲਾ ਕਹਿ ਰਹੀ ਸੀ ਕਿ ਸਭ ਚੈੱਕ ਕਰ ਲਓ ਹੁਣ ਹੋਰ ਕੁਝ ਨਹੀਂ ਬਚਿਆ ਹੈ। ਭਾਵੇਂਕਿ ਸੁਪਰਮਾਰਕੀਟ ਵਿਚ ਕੰਮ ਕਰਨ ਵਾਲੇ ਲੋਕਾਂ ਨੇ ਤੁਰੰਤ ਮਹਿਲਾ ਨੂੰ ਅਜਿਹਾ ਕਰਨ ਤੋਂ ਰੋਕਿਆ। ਆਲੇ-ਦੁਆਲੇ ਜਮਾਂ ਭੀੜ ਵੀ ਦੋਹਾਂ ਔਰਤਾਂ ਦੀ ਹਰਕਤ ਦੇਖ ਹੈਰਾਨ ਸੀ। ਦੁਕਾਨ ਦੇ ਬੁਲਾਰੇ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ,''ਅਸੀਂ ਕਿਸੇ ਵੀ ਤਰ੍ਹਾਂ ਦੀ ਚੋਰੀ ਬਰਦਾਸ਼ਤ ਨਹੀਂ ਕਰਦੇ ਹਾਂ। ਅਜਿਹੀ ਕਿਸੇ ਵੀ ਘਟਨਾ 'ਤੇ ਅਸੀਂ ਕਾਰਵਾਈ ਕਰਦੇ ਹਾਂ। ਅਸੀਂ ਪੁਲਸ ਨੂੰ ਇਸ ਘਟਨਾ ਸਬੰਧੀ ਸੂਚਨਾ ਦਿੱਤੀ ਹੈ ਅਤੇ ਦੁਕਾਨ ਦੇ ਸਟਾਫ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਹਾਂ। ਸਟਾਫ ਨੇ ਬਹੁਤ ਕੁਸ਼ਲਤਾ ਨਾਲ ਸਥਿਤੀ ਨੂੰ ਸਾਂਭਿਆ।''


author

Vandana

Content Editor

Related News