ਬ੍ਰੈਗਜ਼ਿਟ ''ਤੇ ਤਰੀਕ ਖਿਸਕਣੀ ਨਕਸ਼ਾ ਬਣਾਉਣ ਵਾਲਿਆਂ ਲਈ ਬਣੀ ਮੁਸੀਬਤ

04/14/2019 11:30:53 AM

ਲੰਡਨ (ਭਾਸ਼ਾ)— ਬ੍ਰਿਟੇਨ ਦੇ ਯੂਰਪੀ ਯੂਨੀਅਨ (ਈ.ਯੂ.) ਤੋਂ ਬਾਹਰ ਹੋਣ ਵਿਚ ਬਾਰ-ਬਾਰ ਹੋ ਰਹੀ ਦੇਰੀ ਨਕਸ਼ਾ ਬਣਾਉਣ ਵਾਲਿਆਂ  ਅਤੇ ਨਿਰੇਦਸ਼ ਪੁਸਤਿਕਾ ਛਾਪਣ ਵਾਲਿਆਂ ਲਈ ਸਿਰਦਰਦੀ ਬਣ ਗਿਆ ਹੈ। ਇਨ੍ਹਾਂ ਨੇ ਇਹ ਤੈਅ ਕਰਨਾ ਹੈ ਕਿ ਯੂਰਪੀ ਯੂਨੀਅਨ ਨਾਲ ਬ੍ਰਿਟੇਨ ਦੇ ਸਬੰਧਾਂ ਨੂੰ ਕਿਸ ਤਰ੍ਹਾਂ ਦਿਖਾਉਣਾ ਹੈ। ਪ੍ਰਕਾਸ਼ਕ ਏ.ਈ.ਡੀ.ਆਈ.ਐੱਸ. ਦੇ ਪ੍ਰਬੰਧਕ ਹੇਨਰੀ ਮੇਦੋਰੀ ਨੇ ਕਿਹਾ,''ਸਾਨੂੰ ਕੁਝ ਸਮਝ ਨਹੀਂ ਆ ਰਿਹਾ।''

ਲੈਮਪੇਡਸ ਵਿਚ ਉਨ੍ਹਾਂ ਦੀ ਕੰਪਨੀ ਨੂੰ ਲੌਜਿਸਟਿਕ ਸਹੂਲਤਾਂ ਦੇਣ ਵਾਲੀ ਇਕ ਜਗ੍ਹਾ 'ਤੇ ''ਯੂਰਪ ਐਟ 27'' ਲਿਖੀਆਂ ਕਿਤਾਬਾਂ ਡੱਬੇ ਵਿਚ ਬੰਦ ਪਈਆਂ ਹਨ। ਇਹ ਉਨ੍ਹਾਂ ਦੇਸ਼ਾਂ ਦੀ ਗਿਣਤੀ ਦੱਸਦਾ ਹੈ ਜੋ ਬ੍ਰਿਟੇਨ ਦੇ ਬਾਹਰ ਹੋਣ ਦੇ ਬਾਅਦ ਯੂਰਪੀ ਯੂਨੀਅਨ ਵਿਚ ਬਚ ਜਾਣਗੇ। ਮੇਦੋਰੀ ਨੇ ਕਿਹਾ,''ਸਾਡੇ ਕੋਲ ਘੱਟੋ-ਘੱਟ 10 ਕਿਤਾਬਾਂ ਹਨ ਜਿਨ੍ਹਾਂ ਵਿਚ ਯੂਰਪੀ ਯੂਨੀਅਨ ਦੇ ਨਕਸ਼ੇ ਹਨ। ਇਸ ਲਈ ਇਹ ਥੋੜ੍ਹਾ ਘੱਟ ਮੁਸ਼ਕਲ ਹੈ।'' ਉਨ੍ਹਾਂ ਨੇ ਕਿਹਾ,''ਅਸੀਂ ਛਾਪਣ ਦਾ ਕੰਮ ਰੋਕ ਦਿੱਤਾ ਹੈ। ਬ੍ਰਿਟੇਨ ਦੇ ਬਾਰੇ ਵਿਚ ਕੁਝ ਨਿਸ਼ਚਿਤ ਹੋਣ ਦੇ ਨਾਲ ਹੀ ਅਸੀਂ ਇਸ ਨੂੰ ਮੁੜ ਸ਼ੁਰੂ ਕਰਾਂਗੇ।'' ਬ੍ਰਿਟੇਨ ਨੇ 29 ਮਾਰਚ ਨੂੰ ਯੂਰਪੀ ਯੂਨੀਅਨ ਤੋਂ ਬਾਹਰ ਹੋਣਾ ਸੀ ਪਰ ਇਹ 12 ਅਪ੍ਰੈਲ ਤੱਕ ਟਲ ਗਿਆ ਸੀ। ਹੁਣ ਇਹ 31 ਅਕਤੂਬਰ ਤੱਕ ਮੁਲਤਵੀ ਹੋ ਗਿਆ ਹੈ।


Vandana

Content Editor

Related News