ਬ੍ਰਿਸਬੇਨ ਦਾ ਸਕੂਲ ਕੋਰੋਨਾ ਵਾਇਰਸ ਕਾਰਨ ਹੋਇਆ ਬੰਦ

Wednesday, Jul 29, 2020 - 08:42 AM (IST)

ਬ੍ਰਿਸਬੇਨ ( ਸਤਵਿੰਦਰ ਟੀਨੂੰ ) : ਕਰੋਨਾਵਾਇਰਸ ਪੂਰੀ ਦੁਨੀਆਂ ਵਿੱਚ ਇੱਕ ਤਲਵਾਰ ਬਣ ਕੇ ਦਹਿਸ਼ਤ ਮਚਾ ਰਿਹਾ ਹੈ। ਇਸ ਵਾਇਰਸ ਨੇ ਦੁਨੀਆਂ ਰੂਪੀ ਗੱਡੀ ਨੂੰ ਰੋਕ ਕੇ ਰੱਖ ਦਿੱਤਾ ਹੈ। ਆਸਟ੍ਰੇਲੀਆ ਦੇ ਕੁਈਨਜਲੈਂਡ ਸੂਬੇ ਵਿੱਚ ਕਾਫੀ ਅਰਸੇ ਤੋਂ ਕੋਈ ਨਵਾਂ ਮਰੀਜ਼ ਨਹੀਂ ਮਿਲਿਆ, ਪਰ ਇਸ ਸੂਬੇ ਦੇ ਸਭ ਤੋਂ ਵੱਡੇ ਸ਼ਹਿਰ ਬ੍ਰਿਸਬੇਨ ਵਿਖੇ ਇਸ ਦੀ ਦਸਤਕ ਨਾਲ ਲੋਕਾਂ ਵਿੱਚ ਡਰ ਪੈਦਾ ਹੋ ਗਿਆ ਹੈ। ਬ੍ਰਿਸਬੇਨ ਦੇ ਦੱਖਣ ਵਾਲੇ ਪਾਸੇ ਪੈਂਦੇ ਇਲਾਕੇ ਪਾਰਕ ਰਿੱਝ ਦੇ ਇੱਕ ਸਕੂਲ ਪਾਰਕਲੈਂਡ ਕ੍ਰਿਸਚੀਅਨ ਕਾਲਜ ਨੇ ਆਪਣੀ ਵੈਬਸਾਈਟ ਰਾਹੀਂ ਕਿਹਾ ਕਿ ਉਹਨਾਂ ਦਾ ਸਕੂਲ ਬੁੱਧਵਾਰ ਨੂੰ ਬੰਦ ਰਹੇਗਾ। ਉਨ੍ਹਾਂ ਨੇ ਵੈਬਸਾਈਟ ਤੇ ਕੋਈ ਹੋਰ ਜਾਣਕਾਰੀ ਨਹੀਂ ਦਿੱਤੀ। 

ਕੁਈਨਜਲੈਂਡ ਦੇ ਸਿਹਤ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਮੰਗਲਵਾਰ ਸ਼ਾਮ ਨੂੰ ਦੂਜੇ ਸੂਬੇ ਤੋਂ ਆਉਣ ਤੇ ਇੱਕ ਅਧਿਆਪਕਾ ਦਾ ਟੈਸਟ ਕੀਤਾ ਗਿਆ ਅਤੇ ਉਹ ਪਾਜ਼ੇਟਿਵ ਪਾਈ ਗਈ। ਇਹ ਕੁਈਨਜਲੈਂਡ ਸੂਬੇ ਦਾ ਪਿਛਲੇ ਇੱਕ ਮਹੀਨੇ ਵਿੱਚ ਪਹਿਲਾ ਮਰੀਜ਼ ਹੈ। ਉਨ੍ਹਾਂ ਕਿਹਾ ਕਿ ਸਕੂਲ ਵਿੱਚ ਪਰੈੱਪ ਤੋਂ ਲੈ ਕੇ ਬਾਰਵੀਂ ਤੱਕ 650 ਦੇ ਕਰੀਬ ਵਿਦਿਆਰਥੀ ਪੜੵਦੇ ਹਨ। ਉਨ੍ਹਾਂ ਹਦਾਇਤ ਜਾਰੀ ਕੀਤੀ ਕਿ ਅਗਰ ਕਿਸੇ ਨੂੰ ਕੋਈ ਸਿਹਤ ਵਿੱਚ ਤਬਦੀਲੀ ਲੱਗਦੀ ਹੈ ਤਾਂ ਇਕਾਂਤਵਾਸ ਹੋ ਕੇ ਸਿਹਤ ਵਿਭਾਗ ਨਾਲ ਛੇਤੀ ਤੋਂ ਛੇਤੀ ਸਪੰਰਕ ਕਰੋ। ਆਸਟ੍ਰੇਲੀਆ ਦੇ ਸਰਕਾਰੀ ਅੰਕੜਿਆਂ ਅਨੁਸਾਰ ਖਬਰ ਲਿਖੇ ਤੱਕ ਕੁੱਲ 14935 ਕੇਸ ਹਨ।ਜਿਨ੍ਹਾਂ ਵਿਚੋਂ 9311 ਮਰੀਜ਼ ਠੀਕ ਹੋਏ।ਇਸ ਦੇ ਨਾਲ ਹੀ ਸਿਹਤ ਵਿਭਾਗ ਕੁਈਨਜਲੈਂਡ ਨੇ ਲੋਕਾਂ ਨੂੰ ਆਪ ਮੁਹਾਰੇ ਇਕਾਂਤਵਾਸ ਹੋਣ ਲਈ ਹਦਾਇਤ ਦਿੱਤੀ ਹੈ ਜੋ ਕਿ ਹੇਠਾਂ ਦਿੱਤੇ ਅਨੁਸਾਰ ਹਾਜਰ ਸਨ।

21/07/2020 VA 863 ਵਰਜਨ ਫਲਾਈਟ ਮੈਲਬੌਰਨ ਤੋਂ ਸਿਡਨੀ VA977 ਸਿਡਨੀ ਤੋਂ ਬ੍ਰਿਸਬੇਨ । 22-23/07/2020 (9:30 ਸਵੇਰ ਤੋਂ ਸ਼ਾਮ 6ਵਜੇ ਤੱਕ)  ਪਾਰਕਲੈਂਡ ਕ੍ਰਿਸਚੀਅਨ ਕਾਲਜ ਪਾਰਕ ਰਿੱਝ । 23/07/2020 (7-9ਸ਼ਾਮ)  ਮੈਡਟੋਗਸਨ IV ਰੈਸਟੋਰੈਂਟ ਸੱਨੀ ਬੈਂਕ 9:25 ਸ਼ਾਮ ਨੂੰ ਹੀਰਾਟੀ ਬਬਲ ਟੀ ਸ਼ਾਪ ਸੱਨੀ ਬੈਂਕ। 23-24/7/2020 YMCA  ਚਟਸਵੁੱਡ ਹਿਲਸ ਸ਼ਾਮ 3 ਤੋਂ 6 ਵਜੇ ਤੱਕ ਸਪਰਿੰਗਞੁੱਡ ਅਤੇ ਪਰਾਇਮਰੀ ਮੈਡੀਕਲ ਅਤੇ ਡੈਂਟਲ ਸੈਂਟਰ ਬ੍ਰਾਊਨਜ ਪਲੇਨਜ। 26/7/2020 ਸ਼ਾਮ ਥਾਈ ਪੀਕ ਰੈਸਟੋਰੈਂਟ ਸਪਰਿੰਗਫੀਲਡ। 27/7/2020 ਨੂੰ ਕਾਊਚ ਡੈਜਰਟ ਕਾਕਟੇਲ ਵਾਰ ਸਾਊਥ ਬੈਂਕ ਅਤੇ  ਪੀ ਨਟ ਸਟਰੀਟ ਨੂਡਲਜ ਸਾਊਥ ਬੈਂਕ । 28/7/2020 ਅਫਰੀਕਨ ਗਰੌਸਰੀ ਸਟੋਰ ਵੁੱਡਰਿੱਝ। 28/7/2020 ਪ੍ਰਾਇਮਰੀਮੈਡੀਕਲ ਐਂਡ ਡੈਂਟਲ ਪ੍ਰੈਕਟਿਸ ਬਰਾਊਨਜ ਪਲੇਨਜ ਅਤੇ ਚੈਟਾਈਮ ਗਰੈਂਡ ਪਲਾਜਾ ਬਰਾਊਨ ਪਲੇਨਜ, ਆਦਿ ਸਥਾਨਾਂ ਤੇ ਹਾਜਰ ਹੋਣ ਤੇ ਤੁਰੰਤ ਆਪਣੇ ਟੈਸਟ ਕਰਵਾਉਣ ਲਈ ਕਿਹਾ ਹੈ।


Lalita Mam

Content Editor

Related News