ਇਟਲੀ 'ਚ ਪੁਲ ਟੁੱਟਿਆ, 10 ਲੋਕਾਂ ਦੀ ਮੌਤ

Tuesday, Aug 14, 2018 - 06:12 PM (IST)

ਇਟਲੀ 'ਚ ਪੁਲ ਟੁੱਟਿਆ, 10 ਲੋਕਾਂ ਦੀ ਮੌਤ

ਰੋਮ (ਵਾਰਤਾ)— ਇਟਲੀ ਦੇ ਉੱਤਰੀ ਬੰਦਰਗਾਹ ਸ਼ਹਿਰ ਗੇਨੋਵਾ ਕੋਲ ਮੰਗਲਵਾਰ ਨੂੰ ਇਕ ਪੁਲ ਟੁੱਟ ਗਿਆ, ਜਿਸ ਕਾਰਨ 10 ਲੋਕਾਂ ਦੀ ਮੌਤ ਹੋ ਗਈ। ਅਜੇ ਤਕ 10 ਲੋਕਾਂ ਦੇ ਮਰਨ ਦੀ ਪੁਸ਼ਟੀ ਹੋਈ ਹੈ। ਟਰਾਂਸਪੋਰਟ ਮੰਤਰੀ ਡੈਨੀਲੋ ਤੋਨੀਨੈਲੀ ਨੇ ਇਸ ਨੂੰ ਇਕ ਵੱਡਾ ਹਾਦਸਾ ਦੱਸਿਆ ਅਤੇ ਕਿਹਾ ਕਿ ਇਸ  ਹਾਦਸੇ 'ਚ ਵੱਡੀ ਗਿਣਤੀ 'ਚ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ।

PunjabKesari

ਦੱਸਿਆ ਜਾ ਰਿਹਾ ਹੈ ਕਿ ਇਸ ਪੁਲ ਨੂੰ 60 ਦੇ ਦਹਾਕੇ ਵਿਚ ਬਣਾਇਆ ਗਿਆ ਸੀ। ਪੁਲ ਦੀ ਮੁਰੰਮਤ ਦਾ ਕੰਮ ਸਾਲ 2016 'ਚ ਸ਼ੁਰੂ ਕੀਤਾ ਗਿਆ ਸੀ। ਸ਼ਹਿਰ ਗੇਨੋਵਾ ਲਗਾਤਾਰ ਭਾਰੀ ਮੀਂਹ ਅਤੇ ਤੇਜ਼ ਤੂਫਾਨ ਕਾਰਨ ਇਹ ਪੁਲ ਟੁੱਟਿਆ ਹੈ। 

PunjabKesari


ਇਕ ਨਿਊਜ਼ ਏਜੰਸੀ ਮੁਤਾਬਕ ਇਹ ਪੁਲ ਭਾਰਤੀ ਸਮੇਂ ਅਨੁਸਾਰ ਲੱਗਭਗ 3.00 ਵਜੇ ਟੁੱਟਿਆ। ਇਕ ਚਸ਼ਮਦੀਦ ਗਵਾਹ ਨੇ ਦੱਸਿਆ ਕਿ ਉਸ ਨੇ ਹਾਦਸੇ ਦੇ ਸਮੇਂ 8 ਤੋਂ 9 ਵਾਹਨਾਂ ਨੂੰ ਪੁਲ ਦੇ ਉੱਪਰ ਦੇਖਿਆ ਸੀ। ਉਸ ਨੇ ਹਾਦਸੇ ਵਿਚ ਵੱਡੀ ਗਿਣਤੀ 'ਚ ਲੋਕਾਂ ਦੇ ਮਰਨ ਦਾ ਖਦਸ਼ਾ ਜ਼ਾਹਰ ਕੀਤਾ ਹੈ। ਇਕ ਇਤਾਵਲੀ ਸਮਾਚਾਰ ਏਜੰਸੀ ਨੇ ਸਥਾਨਕ ਐਂਬੂਲੈਂਸ ਸੇਵਾ ਦੇ ਮੁਖੀ ਦੇ ਹਵਾਲੇ ਤੋਂ ਦੱਸਿਆ ਕਿ ਹਾਦਸੇ ਵਿਚ ਘੱਟੋ-ਘੱਟ 25 ਲੋਕਾਂ ਦੀ ਮੌਤ ਹੋ ਗਈ ਹੈ।


Related News