LED ਬਲਬਾਂ ਨਾਲ ਬਣਿਆ ਲਹਿੰਗਾ ਪਾ ਕੇ ਸਟੇਜ 'ਤੇ ਪਹੁੰਚੀ ਲਾੜੀ, ਵੀਡੀਓ ਵਾਇਰਲ
Thursday, Sep 07, 2023 - 06:17 PM (IST)

ਇਸਲਾਮਾਬਾਦ— ਸੋਸ਼ਲ ਮੀਡੀਆ 'ਤੇ ਹਰ ਰੋਜ਼ ਅਜੀਬੋ-ਗਰੀਬ ਗੱਲਾਂ ਟਰੈਂਡ ਕਰਦੀਆਂ ਰਹਿੰਦੀਆਂ ਹਨ। ਹੁਣ ਪਾਕਿਸਤਾਨੀ ਲਾੜੀ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵਾਇਰਲ ਵੀਡੀਓ ਵਿਚ ਲਾੜੀ ਨੇ ਆਪਣੇ ਆਪ ਨੂੰ ਚਮਕਾਉਣ ਲਈ LED ਬਲਬ ਨਾਲ ਬਣਿਆ ਲਹਿੰਗਾ ਪਾਇਆ ਹੋਇਆ ਹੈ। ਇਹ ਵੀਡੀਓ ਰੀਹਾਬ ਡੇਨੀਅਲ ਨੇ ਆਪਣੇ ਵਿਆਹ ਵਾਲੇ ਦਿਨ ਇੰਸਟਾਗ੍ਰਾਮ 'ਤੇ ਪੋਸਟ ਕੀਤਾ ਸੀ। ਉਸਨੇ ਕਿਹਾ ਕਿ ਉਸਦਾ ਪਤੀ ਚਾਹੁੰਦਾ ਸੀ ਕਿ ਉਹ ਰੋਸ਼ਨੀ ਵਿੱਚ ਚਮਕੇ। ਇਸ ਲਈ ਪਤੀ ਨੇ ਉਸ ਨੂੰ ਵਿਆਹ ਦੌਰਾਨ LED ਲਾਈਟਾਂ ਨਾਲ ਸਜਾਇਆ ਲਹਿੰਗਾ ਪਹਿਨਣ ਲਈ ਕਿਹਾ।
ਵੀਡੀਓ ਵਿੱਚ ਲਾੜੀ ਆਪਣੇ ਪਤੀ ਨਾਲ ਰੰਗੀਨ ਐਲ.ਈ.ਡੀ ਲਾਈਟਾਂ ਵਾਲਾ ਲਹਿੰਗਾ ਪਹਿਨ ਕੇ ਦਾਖਲ ਹੁੰਦੀ ਹੈ। ਇਕ-ਦੂਜੇ ਦਾ ਹੱਥ ਫੜੇ ਰੀਹਾਬ ਆਪਣੇ ਪਤੀ ਨਾਲ ਚਮਕਦੀਆਂ ਰੌਸ਼ਨੀਆਂ ਨਾਲ ਸਜਿਆ ਹੋਇਆ ਪਹਿਰਾਵਾ ਪਹਿਨ ਕੇ ਆਪਣੀ ਮਹਿੰਦੀ ਦੀ ਰਸਮ ਲਈ ਪਹੁੰਚੀ। ਲਾੜੀ ਨੇ ਕਿਹਾ ਕਿ 'ਮੇਰੀ ਡਰੈੱਸ ਮੇਰੇ ਸੁਪਰ ਡੁਪਰ ਪਤੀ ਨੇ ਡਿਜ਼ਾਈਨ ਕੀਤੀ ਸੀ ਜੋ ਹਮੇਸ਼ਾ ਚਾਹੁੰਦਾ ਸੀ ਕਿ ਉਸ ਦੀ ਲਾੜੀ ਇੰਨੇ ਵੱਡੇ ਦਿਨ 'ਤੇ ਚਮਕੇ। ਮੈਨੂੰ ਕਿਹਾ ਗਿਆ ਸੀ ਕਿ ਲੋਕ ਤੁਹਾਡਾ ਮਜ਼ਾਕ ਉਡਾਉਣਗੇ ਪਰ ਮੈਂ ਇਸ ਨੂੰ ਮਾਣ ਨਾਲ ਪਹਿਨਿਆ ਕਿਉਂਕਿ ਮੈਨੂੰ ਪਤਾ ਹੈ ਕਿ ਕਿਸੇ ਵੀ ਆਦਮੀ ਨੇ ਆਪਣੀ ਲਾੜੀ ਲਈ ਅਜਿਹਾ ਯਤਨ ਨਹੀਂ ਕੀਤਾ।
ਪੜ੍ਹੋ ਇਹ ਅਹਿਮ ਖ਼ਬਰ-ਦੋਸਤ ਘਟੇ, ਦੁਸ਼ਮਣ ਵਧੇ; ਚੀਨੀ ਰਾਸ਼ਟਰਪਤੀ ਜਿਨਪਿੰਗ ਆਪਣੇ ਹੀ ਦੇਸ਼ 'ਚ ਗੁੱਸੇ ਦਾ ਕਰ ਰਹੇ ਸਾਹਮਣਾ
ਵੀਡੀਓ 'ਤੇ ਕੁਮੈਂਟ ਸੈਕਸ਼ਨ 'ਚ ਕਈ ਲੋਕਾਂ ਨੇ ਕਈ ਤਰ੍ਹਾਂ ਦੀ ਪ੍ਰਤੀਕਿਰਿਆ ਦਿੱਤੀ। ਕੁਝ ਨੇ ਕਿਹਾ ਕਿ 'ਇਹ ਵਿਚਾਰ ਚੰਗਾ ਸੀ ਪਰ ਸਹੀ ਢੰਗ ਨਾਲ ਲਾਗੂ ਨਹੀਂ ਕੀਤਾ ਗਿਆ।' ਇਕ ਯੂਜ਼ਰ ਨੇ ਕਿਹਾ ਕਿ 'ਇਹ ਬਿਹਤਰ ਹੁੰਦਾ ਜੇਕਰ ਉਹ ਚਮਕਦੇ ਕੱਪੜਿਆਂ ਨੂੰ ਚੰਗੀ ਤਰ੍ਹਾਂ ਡਿਜ਼ਾਈਨ ਕਰਦੇ ਜਾਂ ਕੁਝ ਹੋਰ ਵਰਤਦੇ।' ਇਕ ਹੋਰ ਯੂਜ਼ਰ ਨੇ ਲਿਖਿਆ, 'ਬਹੁਤ ਵਧੀਆ, ਉਸ ਨੂੰ ਕਹੋ ਕਿ ਦੁਬਾਰਾ ਇੰਨੀਆਂ ਕੋਸ਼ਿਸ਼ਾਂ ਨਾ ਕਰੇ।'
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।